ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸਾਰੇ ਇਲਾਕਾ ਨਿਵਾਸੀਆਂ ਨੂੰ ਨਿਮਰਤਾ ਸਹਿਤ ਸੂਚਿਤ ਕੀਤਾ ਜਾਂਦਾ ਹੈ ਕਿ ਅਸੀਂ ਆਪਣੀ ਸਵਰਗਵਾਸੀ ਮਾਤਾ ਲਛਮਣ ਕੌਰ—ਜਿਨ੍ਹਾਂ ਨੇ ਸਾਨੂੰ ਮਮਤਾ, ਤਿਆਗ ਅਤੇ ਸੇਵਾ ਦੇ ਸੰਸਕਾਰ ਬਖ਼ਸ਼ੇ—ਅਤੇ ਸਵਰਗਵਾਸੀ ਪਿਤਾ ਮਨੀ ਸਿੰਘ—ਜਿਨ੍ਹਾਂ ਨੇ ਇਮਾਨਦਾਰੀ, ਮਿਹਨਤ ਅਤੇ ਇਨਸਾਨੀਅਤ ਦੇ ਰਾਹ ‘ਤੇ ਚੱਲਣਾ ਸਿਖਾਇਆ—ਅਤੇ ਆਪਣੇ ਸਵਰਗਵਾਸੀ ਵੱਡੇ ਭਰਾ ਸ਼ਿੰਗਾਰਾ ਸਿੰਘ—ਜੋ ਸਦਾ ਪਰਿਵਾਰ ਲਈ ਛਾਂਵਾਂ ਬਣ ਕੇ ਖੜੇ ਰਹੇ ਅਤੇ ਜਿਨ੍ਹਾਂ ਦਾ ਪਿਆਰ ਤੇ ਸਹਾਰਾ ਅੱਜ ਵੀ ਸਾਡੇ ਦਿਲਾਂ ਵਿੱਚ ਵੱਸਦਾ ਹੈ—ਦੀ ਨਿੱਘੀ ਤੇ ਅਮਰ ਯਾਦ ਵਿੱਚ ਮੁਫ਼ਤ ਅੱਖਾਂ ਦੀ ਜਾਂਚ ਅਤੇ ਓਪਰੇਸ਼ਨ ਕੈਂਪ ਅਤੇ ਦੰਦਾਂ ਦਾ ਚੈੱਕਅੱਪ ਕੈੰਪ ਦਾ ਆਯੋਜਨ ਕਰ ਰਹੇ ਹਾਂ। ਇਹ ਕੈਂਪ ਡਾ. ਦੇਵ ਅਸ਼ੀਸ਼ ਸੇਠ ਆਈ ਸਰਜਨ, ਸੇਠ ਅੱਖਾਂ ਦਾ ਹਸਪਤਾਲ ਬੰਗਾ ਅਤੇ ਡਾਕਟਰ ਵੰਦਨਾ ਮੂੰਗਾ (ਡੈਂਟਲ ਸਰਜਨ) ਡਾਕਟਰ ਵੰਦਨਾ ਡੈਂਟਲ ਕਲੀਨਿਕ ਨੇੜੇ ਨਵੀਂ ਸਬਜ਼ੀ ਮੰਡੀ, ਹੈਪੋਵਾਲ ਰੋਡ, ਬੰਗਾ ਵੱਲੋਂ ਮਿਤੀ 15 ਫਰਵਰੀ 2026, ਦਿਨ ਐਤਵਾਰ ਨੂੰ ਸਵੇਰੇ 09 ਵਜੇ ਤੋਂ ਦੁਪਹਿਰ 02 ਵਜੇ ਤੱਕ ਸਾਡੇ ਪਿੰਡ ਨਵੇਂ ਜੰਜ ਘਰ ਨੇੜੇ ਪਸ਼ੂ ਹਸਪਤਾਲ ਲੱਧਾਣਾ ਝਿੱਕਾ, ਤਹਿਸੀਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਲਗਾਇਆ ਜਾਵੇਗਾ, ਜਿਸ ਦੌਰਾਨ ਲੋੜਵੰਦ ਮਰੀਜ਼ਾਂ ਦੀ ਅੱਖਾਂ ਦੀ ਅਤੇ ਦੰਦਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜ਼ਰੂਰਤ ਅਨੁਸਾਰ ਮੁਫ਼ਤ ਓਪਰੇਸ਼ਨ, ਐਨਕਾਂ ਅਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ, ਨਾਲ ਹੀ ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਬੰਧੀਆਂ ਲਈ ਪਿਆਰ ਅਤੇ ਸੇਵਾ ਦੇ ਭਾਵ ਨਾਲ ਨਾਸਤੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸਾਰੇ ਇਲਾਕਾ ਨਿਵਾਸੀਆਂ, ਖ਼ਾਸ ਕਰਕੇ ਲੋੜਵੰਦ ਮਰੀਜ਼ਾਂ ਨੂੰ ਨਿਮਰ ਬੇਨਤੀ ਹੈ ਕਿ ਇਸ ਪੁੰਨ, ਮਨੁੱਖਤਾ ਅਤੇ ਸੇਵਾ ਭਰੇ ਕਾਰਜ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਬੇਨਤੀ ਕਰਤਾ: ਰੋਟ. ਦਿਲਬਾਗ ਸਿੰਘ ਬਾਗੀ, ਪ੍ਰਧਾਨ ਰੋਟਰੀ ਕਲੱਬ ਬੰਗਾ ਗ੍ਰੀਨ, ਜਤਿੰਦਰ ਸਿੰਘ ਭਤੀਜਾ (ਇਟਲੀ) ਅਤੇ ਸਮੂਹ ਚੇੜਾ ਪਰਿਵਾਰ।
ਸੰਪਰਕ ਲਈ ਫੋਨ ਨੰਬਰ: 88472-47524, 98142-93147।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



