ਆਖਿਰ ਕਿੰਨਾ ਕੂ ਤੰਗ ਹੋਣਗੇ ਦੇਸ਼ ਵਾਸੀ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਲੋਕਾਂ ਦਾ ਦੌੜ ਦੌੜ ਕੇ ਬੁਰਾ ਹਾਲ ਹੋਇਆ ਪਿਆ। ਕਿਤੇ ਕੋਈ ਸਰਟੀਫਿਕੇਟ ਕਿਤੇ ਕੋਈ ਸਰਟੀਫਿਕੇਟ ਬਣਾਉਣ ਲਈ ਆਮ ਹੀ ਲੋਕ ਤੁਰੇ ਰਹਿੰਦੇ ਨੇ ਵਿਚਾਰੇ ਘਰ ਬਾਰ ਛੱਡ ਪਤਾ ਨਹੀਂ ਕਿੰਨੇ ਕੂ ਦਿਨ ਦਫਤਰਾਂ ਦੇ ਚੱਕਰ ਲਗਾਈ ਜਾਂਦੇ ਨੇ । ਕਈਆਂ ਨੂੰ ਕਿਤੇ ਕੋਈ ਰਸਤਾ ਨਹੀਂ ਮਿਲਦਾ । ਕਈ ਵਿਚਾਰੇ ਬਿਨਾਂ ਸਲਾਹ ਦੇ ਆਉਣਾ ਜਾਣਾ ਲਗਾਈ ਰੱਖਦੇ ਹਨ। ਦਿਹਾੜੀਆਂ ਛੱਡ, ਕੰਮਾਂ ਤੋਂ ਛੁੱਟੀਆਂ ਲੈ ਕੇ ਜਾਂ ਦੁਕਾਨ ਸੁੰਨੀ ਛੱਡ ਕੇ ਦਫਤਰਾਂ ਦੇ ਚੱਕਰ ਮਾਰਦੇ ਆਮ ਹੀ ਦੇਖੇ ਜਾ ਸਕਦੇ ਹਨ। ਓਹਨਾਂ ਦਾ ਮਾਨਸਿਕ ਸੰਤੁਲਨ ਵੀ ਵਿਗੜਿਆ ਹੀ ਰਹਿੰਦਾ ਹੈ। ਸਭ ਤੋਂ ਵੱਡੀ ਗੱਲ ਜਿਸ ਘਰ ਲਈ ਵਿਚਾਰੇ ਲੋਕ ਅੱਜ ਦੇ ਸਮੇਂ ਵਿੱਚ ਹੱਢ ਭੰਨਵੀ ਮਿਹਨਤ ਕਰਦੇ ਹਨ ਜਾਂ ਬਹੁਤਾ ਸਮਾਂ ਬਾਜ਼ਾਰ ਵਿੱਚ ਹੀ ਕੰਮਾਂ ਵਿੱਚ ਲੰਘਾ ਦਿੰਦੇ ਹਨ ਉਹਨਾਂ ਦਾ ਬਾਕੀ ਬਚਦਾ ਵੀ ਸਮਾਂ ਦਫਤਰਾਂ ਦੇ ਗੇੜੇ ਹੀ ਖਾ ਜਾਂਦੇ ਹਨ।

ਕਿਤੇ ਵੀ ਚਲੇ ਜਾਓ ਤੁਹਾਡੇ ਨਾਲ ਜੱਗੋਂ ਤੇਹਰਵੀਂ ਹੋਣੀ ਹੀ ਹੁੰਦੀ ਹੈ। ਪਹਿਲੇ ਚੱਕਰ ਵਿੱਚ ਸਰਕਾਰੀ ਕੰਮ ਬਣ ਜਾਣ ਤਾਂ ਇਥੋਂ ਛੱਡ ਕੇ ਕੋਈ ਬਾਹਰਲੇ ਮੁਲਕਾਂ ਨੂੰ ਨਾ ਭੱਜੇ ਅਤੇ ਨਾਂ ਹੀ ਪਾਸਪੋਰਟ ਦਫ਼ਤਰ ਦੀਆਂ ਲਾਈਨਾਂ ਵਿੱਚ ਭੁੱਖਾ ਭਾਣਾ ਖੜੇ ਅਤੇ ਅਖੀਰ ਤੇ ਜਵਾਬ ਮਿਲ ਜਾਵੇ ਤੁਹਾਡਾ ਕੰਮ ਨਹੀਂ ਹੋ ਸਕਦਾ। ਇਸ ਤੋਂ ਵੱਧ ਤੁਹਾਡੇ ਨਾਲ ਕੀ ਬੁਰੀ ਗੱਲ ਹੋ ਸਕਦੀ ਹੈ। ਲੋਕਾਂ ਵਿੱਚ ਸ਼ਰਮ ਤਾਂ ਮਰ ਹੀ ਗਈ ਕੋਈ ਵੀ ਰਸਤਾ ਵੀ ਦੱਸ ਕੇ ਰਾਜ਼ੀ ਨਹੀਂ ਹੁੰਦਾ। ਚਾਹੇ ਤੁਸੀਂ ਕੈਨੇਡਾ ਵੀ ਚਲੇ ਗਏ ਓਥੇ ਵੀ ਇਹੀ ਦੌੜ ਭੱਜ ਵਿੱਚ ਜੀਵਨ ਲੰਘ ਜਾਂਦਾ ਜਾਂ ਕੋਈ ਹੋਰ ਕੰਟਰੀ ਹੋਵੇ ਓਥੇ ਵੀ ਇਹੀ ਹਾਲ ਹੈ।

ਸਾਡੇ ਬਹੁਤੇ ਲੋਕਾਂ ਕੋਲ ਆਪਣੇ ਘਰ ਦੇ ਪਿਆਰੇ ਪਰਿਵਾਰ ਲਈ ਟਾਈਮ ਹੀ ਨਹੀਂ ਬਚਦਾ। ਫੇਰ ਏਨਾ ਕੰਮ ਕਰਨ ਅਤੇ ਪੈਸਾ ਕਮਾਉਣ ਦਾ ਕੀ ਫਾਇਦਾ ਕੀ ਅਸੀਂ ਪਰਿਵਾਰਿਕ ਸਾਂਝ ਤਾਂ ਖਤਮ ਕਰੀ ਜਾ ਰਹੇ ਹਾਂ ਪਤਾ ਨਹੀਂ ਕਿੱਥੇ ਜਾਣਾ।ਲਿਖਣ ਲਈ ਏਨਾ ਕੁੱਛ ਹੈ ਕਿ ਕਈ ਪੇਜ ਭਰ ਜਾਣ ਕਿਉਂ ਕਿ ਬੰਦਾ ਅੱਜ ਦੇ ਸਮੇਂ ਵਿੱਚ 10 ਬੰਦਿਆਂ ਵਿੱਚ ਬੈਠਾ ਇਕੱਲਾਪਨ ਮਹਿਸੂਸ ਕਰ ਰਿਹਾ ਹੁੰਦਾ ਹੈ ਕਿਉਂ ਕਿ ਉਸ ਦੀ ਗੱਲ ਸੁਣਨਾ ਕਿਸੇ ਨੂੰ ਪਸੰਦ ਨਹੀਂ ਸਭ ਮੋਬਾਇਲ ਦੇ ਗੁਲਾਮ ਜਾਂ ਦਿਖਾਵੇ ਦੇ ਗੁਲਾਮ ਬਣ ਕੇ ਆਪਣਾ ਬੇਸ਼ਕੀਮਤੀ ਜੀਵਨ ਠੁੰਗਾਂ ਮਾਰ ਮਾਰ ਲੰਘਾਈ ਜਾ ਰਹੇ ਹਨ।

ਹੁਣ ਤਾਂ ਜਿਹੜਾ ਨਹੀਂ ਮਿਲਦਾ ਓਹੀ ਬਚਾਵੇ ਦੁਨੀਆਂ ਨੂੰ। ਸ਼ਾਇਦ ਸਾਨੂੰ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ ਕਿ ਸਮਾਂ ਰਹਿੰਦੇ ਆਪਣੇ ਟਾਈਮ ਨੂੰ ਬਚਾ ਕੇ ਬੱਚਿਆਂ ਅਤੇ ਪਰਿਵਾਰ ਵੱਲ ਵੀ ਧਿਆਨ ਮਾਰੀਏ। ਮਗਰੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਸਮੇਂ ਨੂੰ ਵਿਆਰਥ ਚੱਕਰਾਂ ਵਿੱਚ ਨਾ ਗਵਾਈਏ ਕਿਉਂ ਕਿ ਓਥੇ ਜਾ ਕੇ ਵੀ ਤੁਹਾਨੂੰ ਜਵਾਬ ਹੀ ਮਿਲਣਾ ਓਹੀ ਫੋਨ ਤੇ ਪੁੱਛ ਲਿਆ ਜਾਵੇ ਤਾਂ ਚੰਗਾ ਹੈ। ਕਿਉਂ ਕਿ ਕੰਮ ਤਾਂ ਮਰਜੀ ਨਾਲ ਅਜੇ ਵੀ ਕੀਤੇ ਜਾਂਦੇ ਹਨ ਕਿਸੇ ਦੀ ਜਰੂਰਤ ਦੇ ਹਿਸਾਬ ਨਾਲ ਨਹੀਂ।ਚਾਹੇ ਤੁਸੀਂ ਉਸ ਕੰਮ ਦਾ ਹਰਜਾਨਾ ਵੀ ਭਰਿਆ ਹੋਵੇ।

ਧਰਮਿੰਦਰ ਸਿੰਘ ਮੁੱਲਾਂਪੁਰੀ

981489006

 

Previous articleਮਹਾਂ ਸ਼ਿਵਰਾਤਰੀ
Next articleਨਕਲੀ ਚਿਹਰੇ…..