(ਸਮਾਜ ਵੀਕਲੀ)
ਕੀਤੀ ਕਿਸਾਨਾਂ ਨੇ ਸੀ ਤਿਆਰੀ
ਇੱਕਠ ਹੋਇਆ ਬੜਾ ਭਾਰੀ ,
ਇਤਿਹਾਸਕ ਏ ਘਟਨਾ ਬਣਾ ਦਿੱਤੀ ਏ
ਲੀਡਰਾਂ ਦੀ ਨੀਂਦ ਉਡਾ ਦਿੱਤੀ ਏ,
ਵੀਰੋ ,ਲੀਡਰਾਂ ਦੀ ਨੀਂਦ ਉਡਾ ਦਿੱਤੀ ਏ।
ਰੱਦ ਕਰਾਉਣੇ ਕਾਲੇ ਕਾਨੂੰਨ,
ਹਾਕਮ ਪਰਖਦੇ ਜਾਨੂੰਨ,
ਕਿਸਾਨਾਂ ਨੇ ਧਰਤੀ ਹਲਾ ਦਿੱਤੀ ਏ,
ਲੀਡਰਾਂ ਦੀ ਨੀਂਦ ਉਡਾ ਦਿੱਤੀ ਏ,
ਵੀਰੋ, ਲੀਡਰਾਂ ਦੀ ਨੀਂਦ ਉਡਾ ਦਿੱਤੀ ਏ।
ਬੰਨ੍ਹ ਕਾਫ਼ਲੇ ਸੀ ਆਏ,
ਕਈਆ ਲੰਗਰ ਵੀ ਲਾਏ,
ਕਿੰਨੀ ਸਾਡੀ ਏਕਤਾ ਦਿਖਾ ਦਿੱਤੀ ਏ,
ਲੀਡਰਾਂ ਦੀ ਨੀਂਦ ਉਡਾ ਦਿੱਤੀ ਏ,
ਵੀਰੋ, ਲੀਡਰਾਂ ਦੀ ਨੀਂਦ ਉਡਾ ਦਿੱਤੀ ਏ।
“ਬਲਕਾਰ” ਬੈਠਾ ਲਿਖੀ ਜਾਵੇ,
“ਭਾਈ ਰੂਪਾ ” ਸੱਚੀਆਂ ਸੁਣਾਵੇ,
ਲਿਖ ਕੇ ਗਾਥਾ ਸੁਣਾ ਦਿੱਤੀ ਏ,
ਲੀਡਰਾਂ ਦੀ ਨੀਂਦ ਉਡਾ ਦਿੱਤੀ ਏ,
ਵੀਰੋ , ਲੀਡਰਾਂ ਦੀ ਨੀਂਦ ਉਡਾ ਦਿੱਤੀ ਏ।
ਬਲਕਾਰ ਸਿੰਘ “ਭਾਈ ਰੂਪਾ”,
ਰਾਮਪੁਰਾ ਫੂਲ, ਬਠਿੰਡਾ।
8727892570
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly