ਪਰਿਵਾਰਕ ਮਿਲਣੀ ਵਿੱਚ ਹੋਇਆ ਜਾਦੂ ਸ਼ੋਅ

(ਸਮਾਜ ਵੀਕਲੀ)- 3 ਜਨਵਰੀ, ਸਥਾਨਕ ਅਫਸਰ ਕਲੋਨੀ, ਸੰਗਰੂਰ, ਪਾਰਕ ਵਿਖੇ ਪਾਰਕ ਦੀ ਵਰ੍ਹੇ ਗੰਢ ਤੇ ਨਵੇਂ ਸਾਲ ਦੀ ਖੁਸ਼ੀ ਵਿੱਚ ਪਰਿਵਾਰਕ ਮਿਲਣੀ ਕੀਤੀ ਗਈ।ਪਾਰਕ ਕਮੇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ ਨੇ ਇਸ ਵਿੱਚ ਸ਼ਾਮਲ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਭਾਈਚਾਰਕ ਸਾਂਝ ਨੂੰ ਪੱਕੀ ਕਰਨਾ , ਜਾਣ ਪਛਾਣ ਕਰਨਾ,ਆਪਸੀ ਪ੍ਰੇਮ ਪਿਆਰ ਤੇ ਪਾਰਕ ਪ੍ਰਤੀ ਲਗਾਓ ਵਧਾਉਣਾ ਹੈ।ਇਸ ਵਿੱਚ 100 ਤੋਂ ਵੱਧ ਪਰਿਵਾਰਾਂ ਨੇ ਭਾਗ ਲਿਆ ।ਮਸ਼ਹੂਰ ਜਾਦੂਗਰ ਜਗਦੇਵ ਸਿੰਘ ਕੰਮੋਮਾਜਰਾ ਨੇ ਜਾਦੂ ਸ਼ੋਅ ਪੇਸ਼ ਕੀਤਾ।ਉਨ੍ਹਾਂ ਦੀ ਪੇਸ਼ਕਾਰੀ ਬਾਕਮਾਲ ਸੀ।ਉਨਾਂ ਅਖਬਾਰ ਦੇ ਟੁਕੜੇ ਟੁਕੜੇ ਕਰਕੇ ਉਸ ਨੂੰ ਮੁੜ ਸਾਬਤ ਕਰਨਾ, ਕਾਗਜ ਦੇ ਟੁਕੜਿਆਂ ਤੋਂ ਫੁੱਲ ਬਣਾਉਣਾ, ਡੱਬੇ ਵਿੱਚ ਟੁਕੜੇ ਪਾ ਕੇ ਫੁੱਲ ਵਰਸਾਉਣਾ, ਰੁਮਾਲ ਤੋਂ ਛੜੀ ਬਣਾਉਣਾ,ਛੜੀ ਤੋਂ ਗੁਲਦਸਤਾ ਬਣਾਉਣਾ ,ਫੁਲ ਗਾਇਬ ਕਰਨਾ ਆਦਿ ਟ੍ਰਿਕਾਂ ਰਾਹੀਂ ਹਾਜ਼ਰੀਨ ਦਾ ਭਰਵਾਂ ਮਨੋਰੰਜਨ ਕੀਤਾ।ਇਸ ਮੌਕੇ ਪਰਿਵਾਰਾਂ ਦੀ ਜਾਣ ਪਛਾਣ ਕਰਾਈ ਗਈ।ਇਸ ਨੂੰ ਸਫਲਤਾ ਪੂਰਨ ਸੰਪਨ ਕਰਨ ਵਿੱਚ ਪਰਿਵਾਰਕ ਮਿਲਣੀ ਪਰਬੰਧਕ ਕਮੇਟੀ ਦੇ ਮੈਂਬਰਾਂ ਰਜੇਸ਼ ਕੁਮਾਰ, ਗੁਰਤੇਜ ਚਹਿਲ, ਬੀਟੂ ਝੱਜ, ਹਰਬੰਸ ਲਾਲ ਜ਼ਿੰਦਲ,ਜਸਪਾਲ ਸਿੰਘ ,ਕਰਿਸ਼ਨ ਸਿੰਘ, ਲੈਕਚਰਾਰ ਗੁਲਜ਼ਾਰ ਸਿੰਘ, ਅਮਰਿਤਪਾਲ ਕੌਰ ਚਹਿਲ ,ਸੁਨੀਤਾ ਰਾਣੀ,ਅਮਨਦੀਪ ਕੌਰ,ਕੁਲਵਿੰਦਰ ਕੌਰ,ਪੂਨਮ ਬੇਬੀ,ਪਿੰਕੀ, ਬਲਜਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਸਰਪੰਚ ਸੁਰਿੰਦਰ ਸਿੰਘ ਭਿੰਡਰ , ਪੰਚ ਜਸਵੀਰ ਸਿੰਘ ਮਾਨ,ਐਡਵੋਕੇਟ ਕੁਲਦੀਪ ਜੈਨ,ਡਾਕਟਰ ਪ੍ਰੇਮ ਚੰਦ ਸਿੰਗਲਾ ,ਜਗਜੀਤ ਸਿੰਘ,ਬਲਵਿੰਦਰ ਸਿੰਘ ਠੇਕੇਦਾਰ,ਲੈਕਚਰਾਰ ਬਲਜੀਤ ਕੌਰ ਨੇ ਪਾਰਕ ਲਈ ਆਰਥਿਕ ਸਹਾਇਤਾ ਦਿੱਤੀ।

ਇਸ ਮੌਕੇ ਪਾਰਕ ਵਿੱਚ ਸਵੇਰ ਸ਼ਾਮ ਆਉਣ ਵਾਲੇ ਵਿਅਕਤੀ ਗੁਰਮੇਲ ਸਿੰਘ ਸਿੱਧੂ, ਭੁਪਿੰਦਰ ਜੈਨ, ਲੈਕਚਰਾਰ ਜਸਵਿੰਦਰ ਸਿੰਘ,ਜਸਵੀਰ ਸਿੰਘ ,ਰੂਪ ਸਿੰਘ, ਵੀ ਕੇ ਗੁਪਤਾ,ਗੁਰਜੀਤ ਸਿੰਘ ਜੀਤੀ,ਮਹਿੰਦਰ ਨਰਿੰਦਰ ,ਹਰੀ ਸਿੰਘ ਸੋਹੀ, ਖੇਮਚੰਦ,ਪ੍ਰੇਮ ਚੰਦ ਖੁਰਾਣਾ ,ਡਾਕਟਰ ਓਮਪ੍ਰਕਾਸ਼ ਖੰਗਵਾਲ ,ਗੁਰਜੀਤ ਸਿੰਘ ਜੀਤੀ ਦੇ ਨਾਮ ਜ਼ਿਕਰਯੋਗ ਰਹੇ।ਇੰਦਰਪਾਲ ਡੀ ਪੀ ਈ ,ਮਨਜੀਤ ਸ਼ਰਮਾ ਸੁਪਰਡੈਂਟ , ਮਹਾਂਵੀਰ ਪ੍ਰਸ਼ਾਦ ਦੇ ਸਹਿਯੋਗ ਦੇਣ ਦੇ ਢੰਗ ਦੀ ਸ਼ਲਾਘਾ ਕੀਤੀ ਗਈ।ਅਫਸਰ ਕਲੋਨੀ ਦੇ ਮੁਖੀਆ ਸਰਪੰਚ ਡਾਕਟਰ ਸੁਰਿੰਦਰ ਭਿੰਡਰ ਨੇ ਮਿਲਣੀ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕਰਦਿਆਂ ਪਾਰਕ ਦੇ ਵਿਕਾਸ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਿਸਵਾਸ਼ ਦਵਾਇਆ।ਇਸ ਮੌਕੇ ਉਨਾਂ ਪੰਚਾਇਤ ਵਲੋਂ ਪਾਰਕ ਲਈ ਆਰਥਿਕ ਸਹਾਇਤਾ ਵੀ ਦਿੱਤੀ।ਇਸ ਮੌਕੇ ਬੱਚੀਆਂ ਤਨਵੀ ਤੇ ਯਸ਼ੀਕਾ ਨੂੰ ਸਨਮਾਨਿਤ ਕੀਤਾ ਗਿਆ। ਪਾਰਕ ਪ੍ਰਬੰਧਕ ਕਮੇਟੀ ਦੇ ਵਿੱਤ ਸਕੱਤਰ ਲੈਕਚਰਾਰ ਕਰਿਸ਼ਨ ਸਿੰਘ ਨੇ ਪਾਰਕ ਦੇ ਵਿਕਾਸ ਲਈ ਆਰਥਿਕ ਸਹਿਯੋਗ ਕਰਨ ਵਾਲੇ ਤੇ ਮਿਲਣੀ ਵਿੱਚ ਸ਼ਾਮਲ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ।

ਰਮੇਸ਼ਵਰ ਸਿੰਘ                                                                                                                 ਸੰਪਰਕ ਨੰਬਰ-9914880392

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੂਡਾਨ ਦੇ ਪ੍ਰਧਾਨ ਮੰਤਰੀ ਅਬਦੱਲਾ ਹਮਦੋਕ ਵੱਲੋਂ ਅਸਤੀਫਾ
Next articleਸ਼ੁੱਧ ਪੰਜਾਬੀ ਕਿਵੇਂ ਲਿਖੀਏ? – ਭਾਗ: ੯.