ਜਾਦੂ ਦੀ ਗਾਂ

ਹਰਪ੍ਰੀਤ ਪੱਤੋ

(ਸਮਾਜ ਵੀਕਲੀ) ਪੁਰਾਣੇ ਸਮਿਆਂ ਦੀ ਗੱਲ ਹੈ। ਕਿਸੇ ਜੰਗਲ ਵਿੱਚ ਇੱਕ ਬੁੱਢੀ ਰਿਹਾ ਕਰਦੀ ਸੀ। ਕੱਲੀ ਨਾ ਕੋਈ ਨੇੜੇ ਨਾ ਤੇੜੇ, ਉਸ ਦੀ ਝੋਪੜੀ ਦੇ ਆਸੇ ਪਾਸੇ ਭਿਆਨਕ ਜੰਗਲ ਤੋਂ ਬਿਨਾਂ ਕੁਝ ਵੀ ਨਹੀਂ ਸੀ। ਖ਼ੂੰਖ਼ਾਰ ਜਾਨਵਰ ਹਰ ਸਮੇਂ ਭਾਉਂਦੇ ਰਹਿੰਦੇ। ਇੱਕ ਦਿਨ ਉਸ ਜੰਗਲ ਦੇ ਰਸਤੇ ਚੋਰ ਲੰਘ ਰਹੇ ਸਨ। ਉਹਨਾਂ ਨੇ ਦੂਰੋਂ ਵੇਖਿਆ ਕਿ ਔਹ? ਝੋਪੜੀ ਵਿੱਚ ਲੱਗਦਾ ਕੋਈ ਰਹਿੰਦਾ ਹੋਵੇਗਾ। ਸ਼ਾਮ ਦਾ ਸਮਾਂ ਸੀ। ਉਸ ਝੋਪੜੀ ਵਿੱਚ ਦੀਵਾ ਜਗਣ ਲੱਗਿਆ, ਉਹ ਉਧਰ ਨੂੰ ਤੁਰ ਪਏ। ਉਹਨਾਂ ਸੋਚਿਆ ਕਿ ਰਾਤ ਆਪਾਂ ਉੱਥੇ ਕੱਟ ਸਵੇਰੇ ਅਗਾਂਹ ਚੱਲਾਂਗੇ। ਅੱਗੇ ਕੀ ਵੇਖਿਆ ਇੱਕ ਬੁੱਢੀ ਮੰਜੀ ਉੱਤੇ ਬੈਠੀ ਸੂਈ ਨਾਲ ਕੁਝ ਸੀਂ ਰਹੀ ਸੀ। ਅਸਲ ਵਿੱਚ ਉਹ ਬੁੱਢੀ ਕੋਈ ਆਮ ਔਰਤ ਨਹੀਂ ਸੀ। ਜੋ ਬੜੇ ਚਿਰਾਂ ਤੋਂ ਉੱਥੇ ਰਹਿੰਦੀ ਸੀ। ਉਹ ਵੇਖ ਕੇ ਬੜੇ ਹੈਰਾਨ ਹੋਏ ਕਿ ਇਸ ਘਰ ਵਿੱਚ ਮਾਈ ਕੋਲ ਕੋਈ ਦਿਸ ਨਹੀਂ ਰਿਹਾ ਨਾ ਹੀ ਕੋਈ ਚਾਰ ਦਿਵਾਰੀ ਹੈ । ਇਹ ਕੱਲੀ ਇਸ ਡਰਾਉਣੇ ਜੰਗਲ ਵਿੱਚ ਕਿਵੇਂ ਰਹਿੰਦੀ ਹੋਵੇਗੀ। ਇਹ ਆਪਣੀਆਂ ਜ਼ਰੂਰਤਾਂ ਕਿਸ ਤਰ੍ਹਾਂ ਨਾਲ ਪੂਰੀਆਂ ਕਰਦੀ ਹੋਵੇਗੀ। ਉਹਨਾਂ ਚੋਂ ਇੱਕ ਜਾਣੇ ਨੇ ਪੁੱਛਿਆ!” ਮਾਈ ਤੈਨੂੰ ਇਸ ਡਰਾਉਣੇ ਜੰਗਲ ਵਿੱਚ ਕਿਸ ਚੀਜ਼ ਦਾ ਆਸਰਾ ਹੈ”? ਉਹ ਬੁੱਢੀ ਉਹਨਾਂ ਵੱਲ ਵੇਖ ਹੱਸਣ ਲੱਗੀ, ਤੇ ਕਹਿਣ ਲੱਗੀ , ਪੁੱਤ ਮੈਂ ਬੜੇ ਚਿਰਾਂ ਬਾਅਦ, ਅੱਜ ਕਿਸੇ ਮਨੁੱਖ ਨੂੰ ਵੇਖਿਆ, ਜੋ ਇਸ ਜੰਗਲ ਵਿੱਚ ਆ ਜਾਂਦਾ ਉਹ ਵਾਪਸ ਮੁੜ ਕੇ ਕਦੇ ਨੀਂ ਗਿਆ”। ਇਹ ਕਹਿ ਬੁੱਢੀ ਫਿਰ ਰੋਣ ਲੱਗੀ, ਕਿ ਤੁਸੀਂ ਵੀ ਸ਼ਾਇਦ ਇੱਥੋਂ ਵਾਪਸ ਨਾ ਜਾਉਂ। ਇਹ ਸੁਣ ਚੋਰ ਡਰ ਗਏ ਕਿ ਇਹ ਆਪਾਂ ਮੁਸੀਬਤ ਸਹੇੜ ਲਈ, ਹੁਣ ਹਨੇਰਾ ਗੂੜ੍ਹਾ ਹੁੰਦਾ ਜਾਂਦਾ ਸੀ। ਉਹਨਾਂ ਨੂੰ ਬਚਣ ਦਾ ਕੋਈ ਰਸਤਾ ਨਹੀਂ ਸੀ, ਦਿਸ ਰਿਹਾ। ਉਹ ਆਪਸ ਵਿੱਚ ਸਲਾਹ ਕਰਨ ਲੱਗੇ ਕਿ ਆਪਾਂ ਇੱਥੋਂ ਭੱਜ ਚੱਲੀਏ। ਪਰ ਬੇਵੱਸ ਸੀ, ਬੁੱਢੀ ਔਰਤ ਕਹਿਣ ਲੱਗੀ,” ਤੁਸੀਂ ਕੀ ਖਾਓਗੇ, ਉਹ ਹੈਰਾਨ ਹੋਏ ਇੱਕ ਨੇ ਪੁੱਛਿਆ ਕਿ “ਖਾਣ ਲਈ ਕਿੱਥੋਂ ਆਵੇਗਾ”। ਉਸ ਮਾਈ ਨੇ ਕਿਹਾ ਕਿ,”ਮੇਰੀ ਇੱਕ ਗਾਂ ਰੱਖੀ ਹੋਈ ਹੈ ਜਾਦੂ ਦੀ, ਜੋ ਮੇਰੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ। ਰਾਤ ਨੂੰ ਵਧੀਆ ਖਾਣਾ ਖਵਾਇਆ, ਤੇ ਪੈਣ ਵਾਸਤੇ ਬਿਸਤਰੇ ਵੀ ਦਿੱਤੇ। ਚੋਰਾਂ ਨੂੰ ਉਸ ਮਾਈ ਨੇ ਇੱਕ ਸਵਾਲ ਕੀਤਾ ਕਿ ਜੇ ਤੁਸੀਂ ਉਸ ਦਾ ਸਹੀ ਉੱਤਰ ਦਿੱਤਾ ਤਾਂ ਕੁਝ ਨਹੀਂ ਕਿਹਾ ਜਾਵੇਗਾ, ਜੇ ਗ਼ਲਤ ਉੱਤਰ ਦਿੱਤਾ ਤਾਂ ਰਾਤ ਨੂੰ ਮਾਰ ਦੇਵਾਂਗੀ। ਅੱਗੇ ਜੋ ਵੀ ਇੱਥੇ ਆਇਆ ਉਹਨਾਂ ਨੇ ਸਹੀ ਜਵਾਬ ਨਹੀਂ ਦਿੱਤਾ ਇਸ ਕਰਕੇ ਉਹ ਵਾਪਸ ਨਹੀਂ ਗਏ, ਇੱਕ ਚੋਰ ਨੇ ਡਰਦੇ ਡਰਦੇ ਨੇ ਉਹ ਸਵਾਲ ਬਾਰੇ ਪੁੱਛਿਆ ਜੋ ਉਹ ਪੁੱਛਣਾ ਚਾਹੁੰਦੀ ਸੀ। ਮੇਰਾ ਸਵਾਲ ਇਹ ਹੈ “ਇਸ ਸੰਸਾਰ ਵਿੱਚ ਸਭ ਤੋਂ ਸੁੰਦਰ ਕੌਣ ਹੈ”। ਇੱਕ ਚੋਰ ਨੇ ਬੜੀ ਸਿਆਣਪ ਨਾਲ ਮੌਕੇ ਨੂੰ ਭਾਂਪਦਿਆਂ ਉੱਤਰ ਦਿੱਤਾ ਕਿ “ਇਸ ਸੰਸਾਰ ਵਿੱਚ ਸਭ ਤੋਂ ਸੁੰਦਰ ਹੈ, ਔਰਤ ਜੋ ਘਰ ਤੇ ਸਮਾਜ ਨੂੰ ਚੰਗੀ ਸੇਧ ਦੇ ਸਕਦੀ ਹੈ”। ਉਹ ਬੁੱਢੀ ਔਰਤ ਬਹੁਤ ਖੁਸ਼ ਹੋਈ, ਪਰ ਬੋਲੀ ਕੁਝ ਨਾ, ਚੋਰਾਂ ਨੇ ਸਾਰੀ ਰਾਤ ਫਿਕਰਾਂ ਵਿੱਚ ਜਾਗ ਕੇ ਕੱਟੀ। ਸਵੇਰ ਹੋਈ ਉਹ ਬੁੱਢੀ ਉਹਨਾਂ ਨੂੰ ਕਹਿਣ ਲੱਗੀ, “ਫੇਰ ਜਾਇਓ, ਪਹਿਲਾਂ ਪੁੱਤ ਉਹ ਗਾਂ ਵਾਸਤੇ ਪੱਠੇ ਲੈ ਕਿ ਆਉ”। ਉਹ ਚੋਰ ਪੱਠੇ ਲੈਣ ਗਏ। ਸਾਰਾ ਦਿਨ ਇਸ ਤਰਾਂ ਲੰਘ ਗਿਆ, ਚੋਰਾਂ ਨੇ ਵੇਖਿਆ ਉਸ ਗਾਂ ਦੇ ਸਿੰਗਾਂ ਉਪਰ ਸੋਨੇ ਦੇ ਪੋਪਲੇ ਚੜ੍ਹੇ ਹੋਏ ਸਨ। ਉਹ ਬੇਈਮਾਨ ਹੋ ਗਏ, ਚੋਰਾਂ ਨੇ ਸੋਚਿਆ ਅੱਜ ਰਾਤ ਨੂੰ ਆਪਾਂ ਇਸ ਦੀ ਗਾਂ ਦੇ ਪੋਪਲੇ ਲਾਹ ਕੇ ਲ਼ੈ ਚੱਲਾਂਗੇ। ਜਦੋਂ ਰਾਤ ਹੋਈ ਚੋਰਾਂ ਨੇ ਖਾਣਾ ਖਾਧਾ ਅੱਧੀ ਰਾਤ ਹੋਈ ਹੌਲੀ ਹੌਲੀ ਪੋਲੇ ਪੈਰੀਂ ਗਾਂ ਕੋਲ ਜਾ, ਇੱਕ ਜਾਣਾ ਸਿੰਗ ਉਪਰੋਂ ਪੋਪਲਾ ਲਾਹੁਣ ਲੱਗਿਆ, ਹਨੇਰੀ ਰਾਤ ਸੀ। ਗਾਂ ਨੇ ਮਾਰਿਆ ਸਿੰਗ ਥੱਲੇ ਸੁੱਟ ਦਿੱਤਾ। ਚੋਰ ਡਿੱਗਣ ਲੱਗੇ ਨੇ ਹੂੰ ਕਿਹਾ, ਦੂਜੇ ਨੇ ਸਮਝਿਆ ਇਸ ਨੇ ਲਾਹ ਲਿਆ ਮੈਂ ਪਿੱਛੇ ਰਹਿ ਗਿਆ, ਜਦ ਉਹ ਸਿੰਗ ਲਾਹੁਣ ਲੱਗਿਆ ਤਾਂ ਉਸ ਨੂੰ ਵੀ ਗਾਂ ਨੇ ਸਿੰਗ ਮਾਰ ਕੇ ਥੱਲੇ ਸੁੱਟ ਦਿੱਤਾ। ਜਦੋ ਚੋਰਾਂ ਤੋਂ ਪੋਪਲੇ ਨਾ ਲਹੇ ਤਾਂ ਉਹ ਉੱਥੋਂ ਭੱਜਣ ਲੱਗੇ, ਜਦ ਪਿਛਾਂਹ ਮੁੜ ਕੇ ਵੇਖਿਆ। ਤਾਂ ਉਹ ਬੁੱਢੀ ਪਿੱਛੇ ਖੜੀ ਖਿੜ ਖਿੜ ਕਰਕੇ ਹੱਸਣ ਲੱਗੀ। ਉਹ ਚੋਰ ਡਰ ਗਏ ਤੇ ਹੱਥ ਜੋੜ ਬੁੱਢੀ ਔਰਤ ਤੋਂ ਮੁਆਫੀ ਮੰਗਣ ਲੱਗੇ। ਬੁੱਢੀ ਔਰਤ ਨੇ ਕਿਹਾ,” ਜਾਓ ਤੁਹਾਨੂੰ ਮੁਆਫ਼ ਕੀਤਾ। ਕਿਉਂ ਕੇ ਤੁਸੀਂ ਮੇਰੇ ਸਵਾਲ ਦਾ ਸਹੀ ਉੱਤਰ ਦਿੱਤਾ ਸੀ, ਇਸ ਕਰਕੇ ਮੈਂ ਤੁਹਾਨੂੰ ਕੁਝ ਨਹੀਂ ਕਹਾਂਗੀ ਤੇ ਹੁਣ ਤੁਸੀਂ ਇੱਥੋਂ ਚਲੇ ਜਾਓ, ਤੇ ਯਾਦ ਰੱਖਿਓ? ਅੱਗੇ ਤੋਂ ਚੋਰੀ ਵੀ ਨਹੀਂ ਕਰਨੀ,” ਉਹ ਚੋਰ ਤੋਬਾ ਕਹਿ, ਜਾਨ ਬਚਾ ਵਾਹੋਦਾਹੀ ਜੰਗਲ ਵਿੱਚੋਂ ਘਰ ਨੂੰ ਤੁਰ ਪਏ। ਸੋ ਬੱਚਿਓ “ਕਦੇ ਵੀ ਜਾਣਕਾਰੀ ਤੋਂ ਬਿਨਾਂ, ਕਿਸੇ ਅਣਜਾਣ ਰਾਹਾਂ ਤੇ ਨਾ ਜਾਓ ਤੇ ਸਮੇਂ ਦੀ ਪਛਾਣ ਰੱਖੋ”।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਦਿੱਲੀ-ਐਨਸੀਆਰ ਵਿੱਚ ਸੰਘਣੀ ਧੁੰਦ, 100 ਤੋਂ ਵੱਧ ਉਡਾਣਾਂ ਵਿੱਚ ਦੇਰੀ; ਗੱਡੀਆਂ ਦੀ ਰਫ਼ਤਾਰ ਵੀ ਰੁਕ ਗਈ
Next articleਬਸਪਾ ਪੰਜਾਬ ਪ੍ਰਧਾਨ ਸ ਅਵਤਾਰ ਸਿੰਘ ਕਰੀਮਪੁਰੀ ਜੀ ਦਾ ਮਨੀਸ਼ ਮੈਡੀਕਲ ਸਟੋਰ ਬੰਗਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ .ਪ੍ਰਦੀਪ ਜੱਸੀ