ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਪਿਛਲੇ ਦਿਨੀਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸਕੱਤਰ ਸ਼ਾਇਰ ਤਰਸੇਮ ਦੇ ਗ੍ਰਹਿ ਵਿਖੇ ਸਾਹਿਤਕ ਭਾਈਚਾਰੇ ਨੇ ਸਿਰਕਤ ਕੀਤੀ ਜਿਸ ਦੇ ਪਹਿਲੇ ਸੈਸ਼ਨ ਵਿੱਚ ਪੰਜਾਬੀ ਦੇ ਸਿਰੱਕਢ ਮੈਗਜ਼ੀਨ ਤਾਸਮਨ ਦੇ ਲੜੀ ਨੰਬਰ ਸੋਲਾਂ ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਨੇ ਕੀਤੀ। ਇਸ ਤਾਸਮਨ ਮੈਗਜ਼ੀਨ ਦੇ ਰਿਲੀਜ਼ ਸਮੇਂ ਇਕੱਤਰ ਹੋਏ ਲੇਖਕਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕਰਦਿਆਂ ਮੈਗਜ਼ੀਨ ਦੇ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ। ਮੈਗਜ਼ੀਨ ਬਾਰੇ ਗੱਲ ਕਰਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਤਾਸਮਨ ਅਜੋਕੀ ਪੱਤਰਕਾਰੀ ਵਿਚ ਭਰਪੂਰਤਾ ਨਾਲ ਉੱਭਰ ਰਿਹਾ ਹੈ। ਡਾਕਟਰ ਹਰੀਸ਼ ਨੇ ਪਾਏਦਾਰ ਸਮਗਰੀ ਦੀ ਗੱਲ ਕਰਦਿਆਂ ਕਿਹਾ ਕਿ ਮੈਗਜ਼ੀਨ ਹਮੇਸ਼ਾ ਨਵੀਂ ਅਤੇ ਨਰੋਈ ਸਾਹਿਤਕ ਸਮੱਗਰੀ ਪੇਸ਼ ਕਰਦਾ ਹੈ। ਡਾਕਟਰ ਰਾਮਪਾਲ ਨੇ ਇਸ ਮੈਗਜ਼ੀਨ ਦੇ ਨਾਲ ਨਾਲ ਅੱਜ ਦੇ ਮੈਗਜ਼ੀਨ ਕਲਚਰ ਦੀ ਗੱਲ ਕੀਤੀ। ਸਾਹਿਤਕਾਰ ਅਤੇ ਆਲੋਚਕ ਤੇਜਿੰਦਰ ਚੰਡਿਹੋਕ ਅਤੇ ਰਾਮ ਸਰੂਪ ਸ਼ਰਮਾ ਨੇ ਮੈਗ਼ਜ਼ੀਨਾਂ ਨੂੰ ਦਰ ਪੇਸ਼ ਚੁਣੌਤੀਆਂ ਬਾਰੇ ਵਿਚਾਰ ਰੱਖੇ। ਪ੍ਰਧਾਨਗੀ ਕਰ ਰਹੇ ਬੂਟਾ ਸਿੰਘ ਚੌਹਾਨ ਹੁਰਾਂ ਆਪਣੇ ਭਾਸ਼ਣ ਵਿਚ ਆਰਸੀ, ਨਾਗਮਣੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਮੈਗ਼ਜ਼ੀਨਾਂ ਵਿਚ ਛਪ ਰਹੀ ਸਮਗਰੀ ਬਾਰੇ ਕਿਹਾ ਕਿ ਲੇਖਕਾਂ ਵਿਚ ਵੀ ਵਧੀਆ ਕੰਮ ਕਰਨ ਦੀ ਤਾਂਘ ਹੋਣੀ ਚਾਹੀਦੀ ਹੈ। ਇਕੱਤਰਤਾ ਦੇ ਦੂਜੇ ਸੈਸ਼ਨ ਵਿੱਚ ਸ਼ਾਇਰ ਤਰਸੇਮ ਵਲੋ ਪੀ. ਅਸ਼ੋਕ ਕੁਮਾਰ ਦੇ ਤੇਲਗੂ ਨਾਵਲ ਦਾ ਸ਼ਾਇਰ ਤਰਸੇਮ ਵਲੋ ਪੰਜਾਬੀ ਭਾਸ਼ਾ ਵਿਚ ਕੀਤੀ ਅਨੁਵਾਦ ਪੁਸਤਕ ਜਿਗਰੀ ਨੂੰ ਵੀ ਰਲੀਜ ਕੀਤਾ ਗਿਆ ਜਿਸ ਉਪਰ ਹਾਜਰ ਵਿਦਵਾਨਾਂ ਨੇ ਵਿਚਾਰ ਚਰਚਾ ਕੀਤੀ ਅਤੇ ਤਰਸੇਮ ਨੂੰ ਵਧਾਈ ਦਿੱਤੀ। ਉਪਰੰਤ ਸ਼ਾਇਰ ਤਰਸੇਮ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਾਸਮਨ ਮੈਗਜ਼ੀਨ ਦੇ ਵਿਕਾਸ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly