ਨਕੋਦਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਨੈਸ਼ਨਲ ਮਾਸਟਰ ਗੇਮਜ਼ ਜੋ ਕਿ ਅਥਲੈਟਿਕਸ ਸਟੇਡੀਅਮ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਵਿਖੇ ਅਥਲੈਟਿਕਸ 20 ਤੋਂ 22 ਅਪਰੈਲ ਤੱਕ ਹੋਈਆਂ, ਜਿਸ ਵਿੱਚ ਵੱਖ ਵੱਖ ਰਾਜਾਂ ਤੋਂ ਆਏ ਹੋਏ ਮਾਸਟਰਜ਼ ਖਿਡਾਰੀਆਂ ਨੇ ਭਾਗ ਲਿਆ। ਮੈਡਮ ਸੁਖਵਿੰਦਰ ਕੌਰ ਨੇ ਹਰਡਲ ਰੇਸ ਵਿਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ, ਲੌਂਗ ਜੰਪ ਵਿੱਚੋਂ ਤੀਸਰਾ ਸਥਾਨ ਤੇ ਟ੍ਰਿਪਲ ਜੰਪ ਵਿੱਚੋਂ ਵੀ ਤੀਸਰਾ ਸਥਾਨ ਪ੍ਰਾਪਤ ਕਰਕੇ 2 ਬ੍ਰੌਜ਼ ਤੇ ਇਕ ਸਿਲਵਰ ਮੈਡਲ ਜਿੱਤਿਆ। ਆਪਣੇ ਮਾਪਿਆਂ ਇਲਾਕੇ, ਜ਼ਿਲ੍ਹਾ ਜਲੰਧਰ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਪੰਜਾਬ ਦੇ ਮਾਸਟਰ ਅਥਲੀਟ ਖ਼ਾਸ ਕਰਕੇ ਜ਼ਿਲ੍ਹਾ ਬਟਾਲਾ ਦੇ ਸਿੱਖ ਪਰਿਵਾਰ ਸਪੋਰਟਸ ਅਕੈਡਮੀ ਦੇ ਮਾਸਟਰ ਅਥਲੀਟ ਤੇ ਅੰਮ੍ਰਿਤਸਰ ਦੇ ਮਾਸਟਰ ਅਥਲੀਟ ਆਪਣੀ ਨਿਵੇਕਲੀ ਪ੍ਰਤਿਭਾ ਦੇ ਜੋਹਰ ਵਿਖਾ ਕੇ ਪੰਜਾਬ ਵਲੋਂ ਹਿਮਾਚਲ ਪ੍ਰਦੇਸ਼, ਧਰਮਸ਼ਾਲਾ ਵਿੱਚ ਅਥਲੈਟਿਕ ਗਰਾਉਂਡ ਵਿਚ ਛਾਏ ਰਹੇ। ਸਿੱਖ ਅਕੈਡਮੀ ਦੇ ਕੋਚ ਸ੍ਰ,ਮਨੋਹਰ ਸਿੰਘ ਨੇ ਆਪਣੇ ਮਾਸਟਰ ਅਥਲੀਟ ਬਲਵੰਤ ਸਿੰਘ ਘੋੜੇ ਦੀ ਵੀ ਵਿਸ਼ੇਸ਼ ਚਰਚਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj