ਦਿੱਲੀ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਖੋਲੋ ਮਾਸਟਰ ਨੈਸ਼ਨਲ ਗੇਮਜ਼ ਜੋ ਕਿ ਕਾਮਨਵੈਲਥ ਵਿਲੇਜ਼ ਦਿੱਲੀ ਵਿਖੇ 11 ਤੋਂ 13 ਅਪ੍ਰੈਲ ਨੂੰ ਕਰਵਾਈਆਂ ਗਈਆਂ , ਜਿਸ ਵਿੱਚ ਵੱਖ- ਵੱਖ ਰਾਜਾਂ ਤੋਂ ਆਏ ਮਾਸਟਰ ਖਿਡਾਰੀਆਂ ਨੇ ਭਾਗ ਲਿਆ।ਮੈਡਮ ਸੁਖਵਿੰਦਰ ਕੌਰ ਨਕੋਦਰ ਨੇ , ਟ੍ਰਿਪਲ ਜੰਪ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ,80 ਮੀਟਰ ਹਰਡਲ ਰੇਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਤੇ ਲੌਂਗ ਜੰਪ ਵਿੱਚੋਂ ਦੂਜਾ ਸਥਾਨ ਹਾਸਿਲ ਕਰਕੇ ਸਿਲਵਰ ਮੈਡਲ ਪ੍ਰਾਪਤ ਕਰਕੇ ਆਪਣੇ ਮਾਪਿਆਂ, ਇਲਾਕੇ ਤੇ ਜ਼ਿਲ੍ਹਾ ਜਲੰਧਰ ਦਾ ਨਾਮ ਰੌਸ਼ਨ ਕੀਤਾ।ਜਨਰਲ ਸਕੱਤਰ ਸ੍ਰੀ ਸ਼ਲੈਦਰ ਚੌਧਰੀ ਨੇ ਦੱਸਿਆ ਕਿ ਲਗਭਗ ਸਾਰੇ ਰਾਜਾਂ ਤੋਂ ਆਈਆ ਟੀਮਾਂ ਪ੍ਰੇਡ ਦੀ ਰਸਮ ਵਿੱਚ ਸ਼ਾਮਲ ਹੋਈਆਂ ਤੇ ਖੇਡਾਂ ਵਿੱਚ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ। ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ, ਸਰਟੀਫਿਕੇਟ ਤੇ ਟੀ-ਸ਼ਰਟਾਂ ਨਾਲ ਸਨਮਾਨਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj