*ਸਕੂਲ ਮੈਨਜਮੈਂਟ ਕਮੇਟੀ ਅਤੇ ਪੰਚਾਇਤ ਨੇ ਕੀਤਾ ਧੰਨਵਾਦ*
ਫਿਲੌਰ,ਅੱਪਰਾ (ਸਮਾਜ ਵੀਕਲੀ) (ਦੀਪਾ)-ਮੈਡਮ ਕੁਸਮ ਲਤਾ ਸੁਪਤਨੀ ਸ੍ਰੀ ਦੇਸ ਰਾਜ ਵਾਸੀ ਲੁਧਿਆਣਾ ਵੱਲੋਂ ਆਪਣੇ ਬੱਚਿਆਂ ਦੇ ਆਸਟ੍ਰੇਲੀਆ ਵਿੱਚ ਪੱਕੇ ਹੋਣ ਦੀ ਖੁਸ਼ੀ ਵਿੱਚ ਸਰਕਾਰੀ ਹਾਈ ਸਕੂਲ ਮਾਓ ਸਾਹਿਬ ਨੂੰ 50000 ਦੀ ਲਾਗਤ ਮੁੱਲ ਦਾ ਵਾਟਰ ਕੂਲਰ ਤੇ ਆਰ ਓ ਭੇਂਟ ਕੀਤਾ ਗਿਆ। ਓਹਨਾਂ ਨਾਲ ਖਾਸ ਤੌਰ ਤੇ ਇਸ ਸਕੂਲ ਤੋਂ ਬਦਲੀ ਕਰਵਾ ਚੁੱਕੇ ਸਾਇੰਸ ਅਧਿਆਪਕਾ ਜਸਮੀਤ ਕੌਰ ਹਾਜ਼ਰ ਸਨ। ਇਸ ਮੌਕੇ ਸਰਕਰੀ ਹਾਈ ਸਕੂਲ ਮਾਓ ਸਾਹਿਬ ਦੇ ਸਮੂਹ ਸਟਾਫ, ਸਕੂਲ ਮੈਨਜਮੈਂਟ ਕਮੇਟੀ ਤੇ ਪਿੰਡ ਦੀ ਸਮੁੱਚੀ ਪੰਚਾਇਤ ਵਲੋਂ ਮੈਡਮ ਕੁਸਮ ਲਤਾ ਲੁਧਿਆਣਾ ਦੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਇਨਚਾਰਜ ਕਰਨੈਲ ਫਿਲੌਰ, ਸਰਪੰਚ ਪਰਮਿੰਦਰ ਕੌਰ, ਚੇਅਰਮੈਨ ਲਖਵਿੰਦਰ ਸਿੰਘ ਮਿੰਟਾ, ਸਾਬਕਾ ਸਰਪੰਚ ਪ੍ਰੇਮ ਸਿੰਘ, ਸਟਾਫ਼ ਮੈਬਰਾਂ ਵਿੱਚ ਜਗਜੀਵਨ ਸਿੰਘ, ਲੇਖ ਰਾਜ ਪੰਜਾਬੀ, ਅਮਨਦੀਪ, ਰੋਹਿਤ ਸੋਬਤੀ, ਪੁਸ਼ਪਿੰਦਰ ਕੌਰ, ਰੀਨਾ ਰਾਣੀ, ਰਾਜਦੀਪ ਕੌਰ, ਸਰੋਜ ਰਾਣੀ, ਹਰਵਿੰਦਰ ਕੌਰ, ਆਰਤੀ, ਸਵਰਨਜੀਤ ਕੌਰ, ਪਰਵੀਨ ਕੌਰ, ਆਦਿ ਹਾਜ਼ਰ ਸਨ।