*ਮੈਡਮ ਬਲਵਿੰਦਰ ਕੌਰ ਨੇ ਕਿਹਾ ਕਿ ਪੂਰੀ ਜਿੰਮੇਵਾਰੀ ਨਾਲ ਆਪਣਾ ਕੰਮ ਕਰੇਗੀ*
ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)– ਆਮ ਆਦਮੀ ਪਾਰਟੀ ਦੇ ਸਯੁੰਕਤ ਸਕੱਤਰ ਅਤੇ ਵਿਧਾਨ ਸਭਾ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੈਡਮ ਬਲਵਿੰਦਰ ਕੌਰ ਚੱਕ ਸਾਹਬੂ ਨੂੰ ਇਸਤਰੀ ਵਿੰਗ ਦੇ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ। ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੇ ਇਸ ਕਦਮ ਨਾਲ ਅੱਪਰਾ ਦੇ ਵਰਕਰਾਂ ਵਿੱਚ ਹੋਰ ਜੋਸ਼ ਭਰ ਗਿਆ ਹੈ । ਮੈਡਮ ਬਲਵਿੰਦਰ ਕੌਰ ਨੇ ਪਾਰਟੀ ਹਾਈ ਕਮਾਨ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਦਿੱਤੇ ਅਹੁਦੇ ਸਨਮਾਨ ਬਰਕਰਾਰ ਰੱਖਣਗੇ ਅਤੇ ਪਾਰਟੀ ਦੀ ਬੇਹਤਰੀ ਲਈ ਕੰਮ ਕਰਨਗੇ। ਇਸ ਮੌਕੇ ਤੇ ਰਘੂ ਅਰੋੜਾ ਪ੍ਰਧਾਨ ਵਪਾਰ ਮੰਡਲ ਫਿਲੌਰ ਸ਼ਹਿਰ, ਜਤਿੰਦਰ ਸਿੰਘ ਕਾਲਾ ਪ੍ਰਧਾਨ ਅੱਪਰਾ, ਕੇਸਰ ਮੈਂਗੜਾ ਸਰਕਲ ਇੰਚਾਰਜ ਅੱਪਰਾ, ਕੁਲਵੰਤ ਰਾਮ ਸਰਕਲ ਇੰਚਾਰਜ ਬੰਸੀਆਂ ਢੱਕ, ਦੇਸ ਰਾਜ ਅੱਪਰਾ, ਰਾਜਨ ਬਾਬੂ ਮੋਰੋਂ , ਜੋਗਿੰਦਰ ਸਿੰਘ ਮੰਡੀ, ਹਰਜਿੰਦਰ ਸਿੰਘ ਮੋਰੋਂ, ਗੁਰਦਿਆਲ ਸਿੰਘ ਆਦਿ ਹਾਜਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly