ਮਾਛੀਵਾੜਾ ਸਾਹਿਬ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਦੇਸ਼ ਦੇ ਪ੍ਰਮੁੱਖ ਕੇਂਦਰੀ ਆਵਾਜਾਈ ਮੰਤਰਾਲੇ ਵੱਲੋਂ ਸਮੁੱਚੇ ਦੇਸ਼ ਵਿੱਚ ਹੀ ਆਵਾਜਾਈ ਦੇ ਨਿਯਮਾਂ ਸਬੰਧੀ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਇਹਨਾਂ ਨਵੇਂ ਕਾਨੂੰਨਾਂ ਦੀ ਜਾਣਕਾਰੀ ਪੁਲੀਸ ਵਿਭਾਗ ਨਾਲ ਸਬੰਧਤ ਅਲੱਗ ਅਲੱਗ ਪੁਲਿਸ ਅਫਸਰ ਤੇ ਵੱਡੇ ਛੋਟੇ ਪੁਲਿਸ ਮੁਲਾਜ਼ਮ ਲੋਕਾਂ ਵਿੱਚ ਦੇ ਰਹੇ ਹਨ।
ਪੁਲਿਸ ਜਿਲਾ ਖੰਨਾ ਦੇ ਅਧੀਨ ਪੈਦੇਂ ਪੁਲਿਸ ਥਾਣਾ ਮਾਛੀਵਾੜਾ ਪੁਲਿਸ ਨਵੇਂ ਕਾਨੂੰਨਾਂ ਸਬੰਧੀ ਜਿੱਥੇ ਲੋਕਾਂ ਨੂੰ ਜਾਣਕਾਰੀ ਦੇ ਰਹੀ ਹੈ ਉੱਥੇ ਹੀ ਵਿਸ਼ੇਸ਼ ਤੌਰ ਉਤੇ ਜਾ ਕੇ ਇਲਾਕੇ ਦੇ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਨੂੰ ਜਾਗ੍ਰਿਤ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਮਾਛੀਵਾੜਾ ਦੀ ਟਰੈਫਿਕ ਪੁਲਿਸ ਆਪਣੀ ਜਿੰਮੇਵਾਰੀ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੀ ਹੈ। ਟਰੈਫਿਕ ਪੁਲਿਸ ਮਾਛੀਵਾੜਾ ਦੇ ਇੰਚਾਰਜ ਇੰਦਰਜੀਤ ਸਿੰਘ ਢਿੱਲੋਂ ਤੇ ਸਹਾਇਕ ਏ ਐਸ ਆਈ ਅਜਮੇਰ ਸਿੰਘ ਰੋਜ਼ਾਨਾ ਹੀ ਮਾਛੀਵਾੜਾ ਸ਼ਹਿਰ ਤੇ ਪਿੰਡਾਂ ਦੇ ਅਨੇਕਾਂ ਸਕੂਲਾਂ ਵਿੱਚ ਸੈਮੀਨਾਰ ਮੀਟਿੰਗਾਂ ਕਰਕੇ ਵਿਦਿਆਰਥੀਆਂ ਨੂੰ ਨਵੇਂ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇ ਰਹੀ ਹੈ। ਅੱਜ ਮਚਵੜਾ ਦੇ ਸਰਕਾਰੀ ਕਾਲਜ ਵਿੱਚ ਵੀ ਵਿਦਿਆਰਥੀਆਂ ੀਆਂ ਆਵਾਜਾਈ ਦੇ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਇਥੇ ਵਰਣਨਯੋਗ ਹੈ ਕਿ ਜੋ ਨਵਾਂ ਕਾਨੂੰਨ ਬਣਿਆ ਹੈ ਉਸ ਵਿੱਚ ਨਵਾਲਗ ਛੋਟੀ ਉਮਰ ਦੇ ਬੱਚਿਆਂ ਵੱਲੋਂ ਜੇਕਰ ਕੋਈ ਵਹੀਕਲ ਚਲਾਉਂਦਾ ਫੜਿਆ ਗਿਆ ਤਾਂ ਸਖਤ ਜੁਰਮਾਨਾ ਤੇ ਨਾਲ ਹੀ ਕੈਦ ਹੈ ਜੋ ਕਿ ਨਵਾਲਗ ਬੱਚਿਆਂ ਤੇ ਮਾਪਿਆਂ ਨੂੰ ਦਿੱਤੀ ਜਾਣੀ ਹੈ ਸੋ ਇਸ ਲਈ ਇੰਦਰਜੀਤ ਸਿੰਘ ਢਿਲੋ ਦਾ ਕਹਿਣਾ ਹੈ ਕਿ ਜੇਕਰ ਅਸੀਂ ਬੱਚਿਆਂ ਨੂੰ ਖੁਦ ਸਮਝਾਵਾਂਗੇ ਤਾਂ ਫਿਰ ਕਾਫੀ ਹੱਦ ਤੱਕ ਉਹਨਾਂ ਨੂੰ ਨਵੇਂ ਆਵਾਜਾਈ ਸਬੰਧੀ ਨਿਯਮਾਂ ਤੇ ਕਾਨੂੰਨਾਂ ਦੀ ਜਾਣਕਾਰੀ ਮਿਲੇਗੀ ਤੇ ਇਹੀ ਬੱਚੇ ਵੱਡੇ ਹੋ ਕੇ ਆਵਾਜਾਈ ਸਬੰਧੀ ਨਿਯਮਾਂ ਦੀ ਪਾਲਣਾ ਵੀ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly