ਦਾਦਾ ਪੋਤੇ ਦੀ ਨਸ਼ੇ ਵਾਲੀ ਸਰਿੰਜ ਫੜ ਕੇ ਰੋਂਦੀਆਂ ਅੱਖਾਂ ਨਾਲ ਕਰ ਰਿਹਾ ਸਵਾਲ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਮੁੱਚੇ ਪੰਜਾਬ ਵਿੱਚ ਹੀ ਨਸ਼ਿਆਂ ਦੇ ਚੱਲ ਰਹੇ ਦਰਿਆ ਦੇ ਵਿੱਚ ਅਨੇਕਾਂ ਨੌਜਵਾਨ ਡੁੱਬਦੇ ਹੋਏ ਆਪੋ ਆਪਣੀਆਂ ਕੀਮਤੀ ਜਾਨਾਂ ਤਾਂ ਦੇ ਹੀ ਰਹੇ ਹਨ ਨਾਲ ਮਸ਼ੀਨ ਨਾਲ ਹੀ ਪਰਿਵਾਰਕ ਮੈਂਬਰਾਂ ਉੱਤੇ ਦੁੱਖਾਂ ਦੇ ਪਹਾੜ ਸਿੱਟ ਰਹੇ ਹਨ। ਬਜ਼ੁਰਗ ਮਾਪਿਆਂ ਦੇ ਉੱਤੇ ਕੀ ਬੀਤਦੀ ਹੋਵੇਗੀ ਜਦੋਂ ਉਹ ਨਸ਼ੇ ਦੇ ਨਾਲ ਮਰ ਰਹੇ ਆਪਣੇ ਪੁੱਤਾਂ ਜਾਂ ਪੋਤਿਆਂ ਦੀਆਂ ਲਾਸ਼ਾਂ ਨੂੰ ਮੋਢਿਆਂ ਉੱਤੇ ਰੱਖ ਕੇ ਲੈ ਕੇ ਜਾਂਦੇ ਹਨ।
ਅਜਿਹਾ ਹੀ ਮਾਮਲਾ ਮਾਛੀਵਾੜਾ ਇਲਾਕੇ ਦੇ ਜੋਧਵਾਲ ਮੰਡ ਈਸਾਪੁਰ ਪਿੰਡ ਦੇ ਵਿੱਚ ਹੋਇਆ। ਨੌਜਵਾਨ ਗੁਰਸੇਵਕ ਸਿੰਘ ਜਿਸ ਦੀ ਉਮਰ 25 ਸਾਲ ਸੀ ਤੇ ਉਹ ਨਸ਼ਾ ਕਰਨ ਦਾ ਆਦੀ ਸੀ ਉਸਦੇ ਦਾਦੇ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਈ ਵਾਰ ਉਸ ਨੂੰ ਨਸ਼ਾ ਕਰਨ ਤੋਂ ਛੁਡਵਾਇਆ ਸੀ ਪਰ ਉਹ ਫਿਰ ਨਸ਼ੇ ਦੀ ਲਪੇਟ ਵਿੱਚ ਆ ਗਿਆ। ਉਸ ਇਲਾਕੇ ਦੇ ਵਿੱਚ ਰਿਓੜੀਆਂ ਟਾਫੀਆਂ ਵਾਂਗੂ ਮਿਲ ਰਹੇ ਚਿੱਟੇ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਸ਼ਾਮ ਰਾਤ ਸਮੇਂ ਟੀਕ ਲਗਾ ਕੇ ਆਇਆ ਤੇ ਸਵੇਰ ਵੇਲੇ ਜਦੋਂ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਹ ਦ੍ਰਿਸ਼ ਹੋਰ ਵੀ ਭਾਵਕ ਕਰਨ ਵਾਲਾ ਸੀ ਜਦੋਂ ਇਸ ਨੌਜਵਾਨ ਦੇ ਦਾਦਾ ਆਪਣੇ ਹੱਥ ਵਿੱਚ ਪੋਤੇ ਵੱਲੋਂ ਲਗਾਈ ਗਈ ਟੀਕੇ ਦੀ ਸਰਿੰਜ ਲੈ ਕੇ ਰੋਂਦੀਆਂ ਅੱਖਾਂ ਨਾਲ ਇਹ ਸਵਾਲ ਕਰ ਰਿਹਾ ਸੀ ਕਿ ਸਰਕਾਰ ਤਾਂ ਰਹਿ ਰਹੀ ਹੈ ਕਿ ਨਸ਼ਾ ਬੰਦ ਕਰ ਦਿੱਤਾ ਹੈ ਤੇ ਹੁਣ ਇਹ ਚਿੱਟੇ ਦੇ ਟੀਕਿਆਂ ਦੀਆਂ ਸਰਿੰਜਾਂ ਕਿੱਥੋਂ ਮਿਲ ਰਹੀਆਂ ਹਨ। ਇਕੱਤਰ ਹੋਏ ਨਗਰ ਨਿਵਾਸੀਆਂ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਬਹੁਤ ਜਿਆਦਾ ਨਸ਼ਾ ਚੱਲ ਰਿਹਾ ਹੈ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦੇ ਧਿਆਨ ਵਿੱਚ ਪਹਿਲਾਂ ਵੀ ਲਿਆਂਦਾ ਹੈ। ਪੁਲਿਸ ਇਸ ਨਸ਼ੇ ਦੀ ਜੜ ਤੱਕ ਪੁੱਜੇ ਕਿ ਮਾਛੀਵਾੜਾ ਇਲਾਕੇ ਵਿੱਚ ਕੌਣ ਨਸ਼ੇ ਦੇ ਵਪਾਰੀ ਹਨ ਜੋ ਇਸ ਤਰ੍ਹਾਂ ਨਸ਼ਾ ਵੇਚ ਰਹੇ ਹਨ ਤੇ ਨੌਜਵਾਨਾਂ ਦੀਆਂ ਜਾਨਾਂ ਲੈ ਰਹੇ ਹਨ। ਇਹ ਮਾਮਲਾ ਹੋਰ ਵੀ ਚਰਚਾ ਵਿੱਚ ਆ ਗਿਆ ਕਿ ਇੱਕ ਪਾਸੇ ਤਾਂ ਪੰਚਾਇਤ ਚੋਣਾਂ ਹੋ ਰਹੀਆਂ ਹਨ ਇਹਨਾਂ ਪੰਚਾਇਤ ਚੋਣਾਂ ਦੇ ਵਿੱਚ ਨਸ਼ਿਆਂ ਦਾ ਮੁੱਦਾ ਜਿਸ ਤਰ੍ਹਾਂ ਲੋਕਾਂ ਨੇ ਚੁੱਕਣਾ ਸੀ ਉਸ ਤਰ੍ਹਾਂ ਪਿੰਡਾਂ ਵਿੱਚੋਂ ਨਹੀਂ ਚੁੱਕਿਆ ਜਾ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly