ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਜਿਲਾ ਲੁਧਿਆਣਾ ਦੇ ਇਤਿਹਾਸ ਸ਼ਹਿਰ ਮਾਛੀਵਾੜਾ ਸਾਹਿਬ ਵਿੱਚ ਅਕਸਰ ਹੀ ਅਨੇਕਾਂ ਥਾਵਾਂ ਉੱਤੇ ਨਜਾਇਜ਼ ਕਬਜ਼ਿਆਂ ਦੀ ਗੱਲਬਾਤ ਸਾਹਮਣੇ ਆਉਂਦੀ ਰਹਿੰਦੀ ਹੈ ਸਮੇਂ ਸਮੇਂ ਉੱਤੇ ਨਗਰ ਕੌਂਸਲ ਦੇ ਅਧਿਕਾਰੀ ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਅਕਸਰ ਹੀ ਕਾਰਵਾਈ ਕਰਦੇ ਰਹਿੰਦੇ ਹਨ। ਇਸੇ ਕਾਰਵਾਈ ਅਧੀਨ ਅੱਜ ਮਾਛੀਵਾੜਾ ਸਾਹਿਬ ਤੋਂ ਸਮਰਾਲਾ ਨੂੰ ਜਾਣ ਵਾਲੀ ਦਾਣਾ ਮੰਡੀ ਦੇ ਨਜ਼ਦੀਕ ਪ੍ਰਵਾਸੀ ਮਜ਼ਦੂਰਾਂ ਨੇ ਸੜਕ ਦੇ ਆਲੇ ਦੁਆਲੇ ਕਬਜ਼ਾ ਕਰਕੇ ਕਾਫ਼ੀ ਛੋਟੀਆਂ ਵੱਡੀਆਂ ਦੁਕਾਨਾਂ ਚਲਾਈਆਂ ਹੋਈਆਂ ਸਨ ਜਿਨਾਂ ਵਿੱਚ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਪ੍ਰਮੁੱਖ ਸਨ ਇੱਥੋਂ ਜਦੋਂ ਵੀ ਲੰਘਦੇ ਸੀ ਤਾਂ ਇਹਨਾਂ ਦੁਕਾਨਾਂ ਦੇ ਉੱਪਰੋਂ ਅਕਸਰ ਹੀ ਬਦਬੂ ਮਾਰਦੀ ਰਹਿੰਦੀ ਸੀ ਤੇ ਪ੍ਰਵਾਸੀ ਲੋਕ ਫਿਰ ਵੀ ਇਸ ਥਾਂ ਉੱਪਰ ਮੀਟ ਮੱਛੀ ਵੇਚਦੇ ਰਹਿੰਦੇ ਸਨ ਅੱਜ ਨਗਰ ਕੌਂਸਲ ਅਧਿਕਾਰੀਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਹੋਇਆਂ ਇਥੋਂ ਮੱਛੀ ਮੀਟ ਵਾਲਿਆ ਵੱਲੋਂ ਕੀਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ। ਇੰਸਪੈਕਟਰ ਸੁਖਦੇਵ ਸਿੰਘ ਬਿੱਟੂ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਜੇਸੀਬੀ ਮਸ਼ੀਨ ਰਾਹੀਂ ਜੋ ਇੱਥੇ ਸਮਾਨ ਪਿਆ ਸੀ ਉਸ ਨੂੰ ਚੁੱਕਿਆ ਤੇ ਜਬਤ ਕਰ ਲਿਆ। ਅੱਗੇ ਵੀ ਕਈ ਵਾਰ ਇਸ ਜਗਾ ਉੱਪਰ ਨਜਾਇਜ਼ ਨੂੰ ਠੱਲ੍ਹ ਪਈ ਹੈ ਪਰ ਫਿਰ ਪਤਾ ਨਹੀਂ ਇਹ ਕਬਜ਼ੇ ਕਿਸ ਦੇ ਇਸ਼ਾਰੇ ਉੱਤੇ ਹੋ ਜਾਂਦੇ ਹਨ। ਅੱਜ ਜੋ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸਖਤੀ ਨਾਲ ਕੰਮ ਕੀਤਾ ਹੈ ਉਸ ਦੇ ਸ਼ਲਾਘਾ ਹੋ ਰਹੀ ਹੈ।