HOME ਮਾਛੀਵਾੜਾ ਸਾਹਿਬ ਬਲਾਕ ਕਾਂਗਰਸ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ

ਮਾਛੀਵਾੜਾ ਸਾਹਿਬ ਬਲਾਕ ਕਾਂਗਰਸ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ

2
ਮਾਛੀਵਾੜਾ ਸਾਹਿਬ (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਸਮੁੱਚੇ ਪੰਜਾਬ ਦੇ ਵਿੱਚ ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਦੇ ਸੰਬੰਧ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਸਰਗਰਮ ਹਨ ਤੇ ਆਪੋ ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਰਹੀਆਂ ਹਨ। ਵਿਧਾਨ ਸਭਾ ਹਲਕਾ ਸਮਰਾਲੇ ਦੇ ਵਿੱਚ ਪੈਂਦਾ ਇਤਿਹਾਸਕ ਸ਼ਹਿਰ ਸ੍ਰੀ ਮਾਛੀਵਾੜਾ ਸਾਹਿਬ ਦੇ ਵਿੱਚ ਬਲਾਕ ਕਾਂਗਰਸ ਕਮੇਟੀ ਨੇ ਜ਼ਿਲ੍ਹਾ ਜੋਨ ਪਰਿਸ਼ਦ ਤੇ ਬਲਾਕ ਸੰਮਤੀ ਦੇ ਮੈਂਬਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਨੂੰ ਜਾਰੀ ਕਰਨ ਸਮੇਂ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਅਸੀਂ ਸਮੁੱਚੇ ਪਿੰਡਾਂ ਦੇ ਵਿੱਚ ਜਾ ਕੇ ਕਾਂਗਰਸ ਨਾਲ ਜੁੜੇ ਹੋਏ ਆਗੂਆਂ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਬਲਾਕ ਕਾਂਗਰਸ ਮਾਛੀਵਾੜਾ ਤੋਂ ਬਲਾਕ ਕਾਂਗਰਸ ਦੇ ਪ੍ਰਧਾਨ ਪਰਵਿੰਦਰ ਤਿਵਾੜੀ ਨੇ ਕਿਹਾ ਕਿ ਅਸੀਂ ਸੂਚੀ ਜਾਰੀ ਕਰ ਦਿੱਤੀ ਹੈ ਜਲਦੀ ਹੀ ਚੋਣ ਪ੍ਰਚਾਰ ਦੇ ਵਿੱਚ ਜੁਟ ਜਾਵਾਂਗੇ ਤੇ ਜੋ ਉਮੀਦਵਾਰ ਕਾਂਗਰਸ ਵੱਲੋਂ ਖੜਾਏ ਗਏ ਹਨ ਉਹਨਾਂ ਲਈ ਦਿਨ ਰਾਤ ਇੱਕ ਕਰਕੇ ਪ੍ਰਚਾਰ ਕਰਾਂਗੇ ਤੇ ਉਮੀਦਵਾਰਾਂ ਨੂੰ ਜਿਤਾ ਕੇ ਕਾਂਗਰਸ ਨੂੰ ਮਜਬੂਤ ਕਰਾਂਗੇ।ਕਾਂਗਰਸ ਵੱਲੋਂ ਜੋ ਸੂਚੀ ਜਾਰੀ ਕੀਤੀ ਗਈ ਹੈ ਉਸ ਅਨੁਸਾਰ ਜ਼ਿਲ੍ਹਾ ਪਰਿਸ਼ਦ ਜੋਨ 1 ਨੀਲੋ ਕਲਾਂ ਜਨਰਲ ਸੁਖਦੀਪ ਸਿੰਘ ਪੁੱਤਰ ਬਲਕਾਰ ਸਿੰਘ ਗੌਸਗੜ, ਖੀਰਨੀਆਂ ਜੋਨ 2 ਇਸਤਰੀ, ਕੁਲਵਿੰਦਰ ਕੌਰ ਪਤਨੀ ਅਵਤਾਰ ਸਿੰਘ ਬਰਮਾ, ਪੰਚਾਇਤ ਸੰਮਤੀ ਉਮੀਦਵਾਰ ਪੰਜਗਰਾਈਆਂ ਐਸ ਸੀ ਰਾਜਨ ਕੁਮਾਰ ਪੁੱਤਰ ਕਸ਼ਮੀਰਾ ਰਾਮ ਉਧੋਵਾਲ ਕਲਾਂ, ਖੀਰਨੀਆਂ ਐਸ ਸੀ ਜਸਪ੍ਰੀਤ ਸਿੰਘ ਪੁੱਤਰ ਰਘਵੀਰ ਸਿੰਘ ਮੁਸਕਾਬਾਦ, ਤੱਖਰਾ ਐਸ ਸੀ ਇਸਤਰੀ ਕਮਲਜੀਤ ਕੌਰ ਪਤਨੀ ਮੇਜਰ ਸਿੰਘ ਤੱਖਰਾਂ, ਹੇਡੋਂ ਬੇਟ, ਐਸ ਸੀ ਇਸਤਰੀ ਗੁਰਜੀਤ ਕੌਰ ਪਤਨੀ ਤਜਿੰਦਰ ਸੁਭਾਸ਼, ਹੇਡੋਂ ਬੇਟ, ਚਕਲੀ ਆਦਲ ਇਸਤਰੀ ਭਿੰਦਰ ਕੌਰ ਪਤਨੀ ਗੁਰਦੇਵ ਸਿੰਘ ਸਾਬਕਾ ਸਰਪੰਚ ਧਨੂੰਰ, ਹਿਆਤਪੁਰ ਇਸਤਰੀ ਸਤਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਰਾਮਗੜ, ਗਹਿਲੇਵਾਲ ਜਨਰਲ ਰਾਣਾ ਮਨਜੀਤ ਸਿੰਘ ਸਾਬਕਾ ਸਰਪੰਚ ਪੁੱਤਰ ਅੰਗਦ ਸਿੰਘ ਸਿਹਾਲਾ, ਸ਼ੇਰਪੁਰ ਬੇਟ ਜਨਰਲ ਰਛਪਾਲ ਸਿੰਘ ਪੁੱਤਰ ਤਰਸੇਮ ਸਿੰਘ ਸ਼ੇਰਪੁਰ ਬੇਟ, ਬਹਿਲੋਲਪੁਰ ਜਨਰਲ ਰਮਨਦੀਪ ਸਿੰਘ ਰਾਏ ਸਾਬਕਾ ਸਰਪੰਚ ਪੁੱਤਰ ਬਲਦੇਵ ਸਿੰਘ ਬਹਿਲੋਲਪੁਰ, ਭਰਥਲਾ ਜਨਰਲ ਤੋਂ ਰਿਤਿਕਾ ਭਾਰਦਵਾਜ ਪਤਨੀ ਅਰੁਣ ਕੁਮਾਰ ਸਰਪੰਚ ਭਰਥਲਾ, ਮਾਛੀਵਾੜਾ ਖਾਮ ਇਸਤਰੀ ਜਸਪਾਲ ਕੌਰ ਪਤਨੀ ਮਨਦੀਪ ਸਿੰਘ ਸਿਕੰਦਰਪੁਰ, ਰੱਤੀਪੁਰ ਇਸਤਰੀ ਕੁਲਵਿੰਦਰ ਕੌਰ ਪਤਨੀ ਦਵਿੰਦਰ ਸਿੰਘ ਗਰੇਵਾਲ ਸਾਬਕਾ ਸਰਪੰਚ ਪਵਾਤ, ਕਕਰਾਲਾ ਕਲਾਂ ਤੋਂ ਇਸਤਰੀ ਗੁਰਦੀਪ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ ਪਤਨੀ ਜਗਤਾਰ ਸਿੰਘ ਕਕਰਾਲਾ ਖੁਰਦ, ਹੇਡੋਂ ਢਾਹਾ ਇਸਤਰੀ ਈਸ਼ਾ ਖੁੱਲਰ ਪਤਨੀ ਰਮੇਸ਼ ਖੁੱਲਰ ਹੇਡੋਂ ਢਾਹਾ, ਮਾਣੇਵਾਲ ਜਨਰਲ ਲਖਬੀਰ ਸਿੰਘ ਪੁੱਤਰ ਬਲਦੇਵ ਸਿੰਘ ਮਾਣੇਵਾਲ, ਜਾਤੀਵਾਲ ਜਨਰਲ ਅਜੇ ਕੁਮਾਰ ਪੁੱਤਰ ਸੋਹਣ ਸਿੰਘ ਜੋਧਵਾਲ ਉਮੀਦਵਾਰ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਲੇਵਾਲ ਵਿਖੇ ਬਲਾਕ ਸੜੋਆ ਦੇ ਅਧਿਆਪਕਾਂ ਦੇ ਟੀਚਰ ਫੈਸਟ ਮੁਕਾਬਲੇ ਹੋਏ
Next articleਸ਼੍ਰੀ ਰਾਮਾਇਣ ਗਿਆਨ ਮੁਕਾਬਲੇ ਵਿੱਚ 51 ਵਿਦਿਆਰਥੀਆਂ ਨੇ ਹਿੱਸਾ ਲਿਆ