ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੁਲਿਸ ਜਿਲਾ ਖੰਨਾ ਅਧੀਨ ਪੈਂਦੇ ਇਤਿਹਾਸਿਕ ਸ਼ਹਿਰ ਸ੍ਰੀ ਮਾਛੀਵਾੜਾ ਸਾਹਿਬ ਦੇ ਪੁਲੀਸ ਥਾਣੇ ਦੇ ਨਵੇਂ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਨਵੇਂ ਥਾਣਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਅਸੀਂ ਮਾਛੀਵਾੜਾ ਸਾਹਿਬ ਇਲਾਕੇ ਤੇ ਪ੍ਰੈਸ ਪੱਤਰਕਾਰ ਭਾਈਚਾਰੇ ਵੱਲੋਂ ਨਵੇਂ ਥਾਣਾ ਮੁਖੀ ਦਾ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਪੂਰੇ ਪੰਜਾਬ ਵਿੱਚ ਬਹੁਤ ਕੁਝ ਗਲਤ ਚੱਲ ਰਿਹਾ ਹੈ, ਠੀਕ ਇਸ ਤਰ੍ਹਾਂ ਹੀ ਇਤਿਹਾਸਿਕ ਨਗਰੀ ਮਾਛੀਵਾੜਾ ਸਾਹਿਬ ਵਿੱਚ ਵੀ ਬਹੁਤ ਕੁਝ ਗਲਤ ਹੋ ਰਿਹਾ ਹੈ। ਖਾਸ ਤੌਰ ਉੱਤੇ ਨਸ਼ੇ, ਗਲਤ ਡੋਰ,ਆਵਾਜਾਈ ਦੀ ਸਮੱਸਿਆ, ਸ਼ਹਿਰ ਵਿੱਚ ਨਜਾਇਜ਼ ਕਬਜ਼ੇ, ਗੁੰਡਾਗਰਦੀ, ਲੁੱਟਾਂ ਖੋਹਾਂ, ਚੋਰੀਆਂ ਆਦਿ ਇਸ ਪੇਂਡੂ ਸ਼ਹਿਰ ਤੇ ਇਲਾਕੇ ਵਿੱਚ ਅਕਸਰ ਹੀ ਹੋ ਰਹੀਆਂ ਹਨ। ਨਵੇਂ ਥਾਣਾ ਮੁਖੀ ਤੋਂ ਇਹ ਆਸ ਕਰੀਏ ਕਿ ਜੋ ਕੁਝ ਗਲਤ ਹੋ ਰਿਹਾ ਹੈ ਗਲਤ ਅਨਸਰ ਕਰ ਰਹੇ ਹਨ ਉਹਨਾਂ ਦੇ ਵਿਰੁੱਧ ਥੋੜੀ ਸਖ਼ਤੀ ਨਾਲ ਕਾਰਵਾਈ ਦੀ ਜਰੂਰਤ ਹੈ ਤੇ ਪੁਲਿਸ ਦਾ ਫਰਜ਼ ਵੀ ਬਣਦਾ ਹੈ। ਇਸ ਤੋਂ ਇਲਾਵਾ ਮਾਛੀਵਾੜਾ ਵਿੱਚ ਕੀ ਕੁਝ ਹੋ ਰਿਹਾ ਹੈ ਇਹ ਤਾਂ ਆਉਣ ਵਾਲੇ ਨਵੇਂ ਥਾਣਾ ਮੁਖੀ ਨੂੰ ਉਸ ਵੇਲੇ ਹੀ ਪਤਾ ਲੱਗ ਗਿਆ ਹੋਵੇਗਾ ਜਦੋਂ ਪੁਲਿਸ ਥਾਣੇ ਨਾਲ ਸਬੰਧਤ ਰਿਸ਼ਵਤ ਖੋਰੀ ਮਾਮਲੇ ਦੇ ਵਿੱਚ ਵਿਜੀਲੈਸ ਟੀਮ ਨੇ ਇੱਕ ਸਾਬਕਾ ਪੁਲਿਸ ਮੁਲਾਜ਼ਮ ਨੂੰ ਹੀ ਗਿਰਫ਼ਤਾਰ ਕਰ ਲਿਆ। ਉਸ ਤੋਂ ਬਾਅਦ ਇਕ ਦਿਨ ਵਿੱਚ ਹੀ ਦੋ ਪੈਟਰੋਲ ਪੰਪਾਂ ਉੱਤੇ ਲੁੱਟਾਂ ਹੋਈਆਂ ਤੇ ਕਰਿੰਦਿਆਂ ਤੋਂ ਪਿਸਤੌਲ ਦੀ ਨੋਕ ਉੱਤੇ ਲੁਟੇਰੇ ਪੈਸੇ ਲੁੱਟ ਕੇ ਲੈ ਗਏ। ਨਵੇਂ ਪੁਲਿਸ ਮੁਖੀ ਇਸ ਸ਼ਹਿਰ ਤੇ ਇਲਾਕੇ ਦੇ ਲੋਕਾਂ ਦੀ ਰਾਖੀ ਤੇ ਅਮਨ ਚੈਨ ਸਬੰਧੀ ਜਰੂਰ ਹੀ ਕੁਝ ਸਖਤ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



