ਐੱਮ. ਜੀ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ‘ਚ ਗਣਤੰਤਰ ਦਿਵਸ ਮਨਾਇਆ

ਗਣਤੰਤਰ ਦਿਵਸ ਮੌਕੇ ਹਾਜ਼ਰ ਸਮੂਹ ਵਿਦਿਆਰਥਣਾਂ

(ਸਮਾਜ ਵੀਕਲੀ)

ਹਰਜਿੰਦਰ ਸਿੰਘ ਖਾਨਪੁਰ ਅੱਪਰਾ-ਸਥਾਨਕ ਤ੍ਰਿਵੇਣੀ ਚੌਂਕ ਅੱਪਰਾ ‘ਚ ਸਥਿਤ ਐੱਮ. ਜੀ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ‘ਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਾਸਟਰ ਵਿਨੋਦ ਕੁਮਾਰ ਵਲੋਂ ਝੰਡਾ ਲਹਿਰਾਇਆ ਗਿਆ ਤੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ ਤੇ ਰਾਸ਼ਟਰੀ ਗਾਣ ਗਾਇਆ ਗਿਆ। ਇਸ ਮੌਕੇ ਮਾਸਟਰ ਵਿਨੋਦ ਕੁਮਾਰ ਨੇ ਗਣਤੰਤਰ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ 26 ਜਨਵਰੀ 1950 ਦੇ ਦਿਵਸ ਮੌਕੇ ਲਾਗੂ ਕੀਤੇ ਗਏ ਦੇਸ਼ ਦੇ ਸੰਵਿਧਾਨ ‘ਚ ਦੇਸ਼ ਦੇ ਸਾਰੇ ਵਰਗਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਸਮਾਨਤਾ ਦੇ ਸੁਤੰਤਰਤਾ ਦੇ ਅਧਿਕਾਰ ਦਿੱਤੇ ਗਏ ਹਨ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ‘ਤੇ ਅਧਾਰਿਤ ਆਜ਼ਾਦ ਗਣਤੰਤਰ ਭਾਰਤ ਦੀ ਸਥਾਪਨਾ ਦਾ ਜਸ਼ਨ ਮਨਾਉਂਦਾ ਹੈ। ਇਸ ਮੌਕੇ ਮੈਡਮ ਪ੍ਰੀਤੀ ਨੇ ਸਾਰੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅਧਿਆਪਕ ਸੋਹਣ ਲਾਲ, ਨਵਜੋਤ, ਮੀਨੂੰ, ਦਲਜੀਤ ਕੌਰ, ਪ੍ਰਿਯੰਕਾ, ਰਜਨੀ, ਮਨੀਸ਼ਾ, ਕੋਮਲ, ਜੋਤੀ ਤੇ ਸਮੂਹ ਵਿਦਿਆਰਥਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਗੀਤ – ਬੇਗਮਪੁਰੇ ਦਾ ਸੁਪਨਾ
Next articleਮੋਂਰੋਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ