(ਸਮਾਜ ਵੀਕਲੀ)
ਕਹਿੰਦੇ ਇੰਦਰ ਦੇਵਤਾ ਸਪਤਸਿੰਧੂ ਦੇ ਲੋਕਾਂ ਦੀ ਬਹਾਦਰੀ ਤੋਂ ਬੜਾ ਪ੍ਰੇਸ਼ਾਨ ਸੀ। ਉਸ ਨੂੰ ਡਰ ਸੀ ਕਿ ਇਹ ਲੋਕ ਕਿਸੇ ਦਿਨ ਉਸ ਦਾ ਰਾਜ ਭਾਗ ਖੋਹ ਲੈਣਗੇ। ਇਕ ਦਿਨ ਯਮਰਾਜ ਨੇ ਉਸ ਨੂੰ ਚਿੰਤਾਤੁਰ ਦੇਖ ਕੇ ਉਸਦੀ ਚਿੰਤਾ ਦਾ ਕਾਰਨ ਪੁੱਛਿਆ। ਇੰਦਰ ਦੇਵ ਨੇ ਸਪਤਸਿੰਧੂ ਦੇ ਲੋਕਾਂ ਦੀ ਬਹਾਦਰੀ ਬਾਰੇ ਦੱਸਿਆ। ਉਸ ਨੇ ਆਪਣਾ ਡਰ ਵੀ ਯਮਰਾਜ ਨਾਲ ਸਾਂਝਾ ਕੀਤਾ। ਇੰਦਰ ਨੇ ਯਮਰਾਜ ਨੂੰ ਕਿਹਾ ਕਿ ਤੂੰ ਹੀ ਮੇਰੀ ਮਦਦ ਕਰ ਸਕਦਾ ਹੈ। ਇਨ੍ਹਾਂ ਬਹਾਦਰ ਲੋਕਾਂ ਦਾ ਕੋਈ ਹੱਲ ਕਰ। ਯਮਰਾਜ ਨੇ ਇੰਦਰ ਨੂੰ ਨਿਸ਼ਚਿੰਤ ਹੋ ਕੇ ਸੌਂ ਜਾਣ ਦੀ ਸਲਾਹ ਦਿੱਤੀ। ਅਗਲੇ ਦਿਨ ਸਵੇਰੇ ਯਮਰਾਜ ਇੰਦਰ ਦੇਵਤੇ ਕੋਲ ਗਿਆ।
ਉਸ ਨੇ ਇੰਦਰ ਦੇਵਤਾ ਨੂੰ ਦੱਸਿਆ ਕਿ ਹੁਣ ਪੰਜਾਬ ਦੇ ਲੋਕ ਉਸ ਦਾ ਕੁਝ ਵੀ ਨਹੀਂ ਵਿਗਾੜ ਸਕਣਗੇ। ਇੰਦਰ ਦੇਵਤਾ ਨੇ ਪੁੱਛਿਆ ਅਜਿਹਾ ਕੀ ਹੋਇਆ ਤਾਂ ਯਮਰਾਜ ਨੇ ਜਵਾਬ ਦਿੱਤਾ ਕਿ ਮੈਂ ਆਪਣਾ ਝੌਟਾ ਇਨ੍ਹਾਂ ਦੀਆਂ ਨਦੀਆਂ ਵਿੱਚ ਮਲ ਮਲ ਕੇ ਨੁਹਾ ਲਿਆਇਆ ਹਾਂ। ਹੁਣ ਉਹ ਪਾਣੀ ਪੀਕੇ ਇਨ੍ਹਾਂ ਦੇ ਖੂਨ ਦੀ ਤਾਸੀਰ ਝੋਟੇ ਵਰਗੀ ਹੋ ਜਾਵੇਗੀ। ਇਹ ਆਪਸ ਵਿੱਚ ਹੀ ਲੜਨਗੇ। ਇਕ ਦੂਜੇ ਨਾਲ ਲੜ੍ਹਦਿਆਂ ਹੀ ਇਨ੍ਹਾਂ ਦੀ ਜ਼ਿੰਦਗੀ ਬੀਤ ਜਾਵੇਗੀ।
ਬਸ ਇਹ ਪੰਜਾਬੀਆਂ ਦਾ ਹਾਲ ਹੋ ਰਿਹਾ ਹੈ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly