ਲੁਧਿਆਣਾ ਵਿੱਚ ਲੱਖਾ ਸਿਧਾਣਾ ਨੇ ਮੋਰਚਾ ਕਾਲੇ ਪਾਣੀਆਂ ਦਾ ਭਖਾਇਆ

ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਦੀ ਸਰਜਮੀਂ ਦੇ ਉੱਪਰ ਇੱਕ ਨਹੀਂ ਅਨੇਕਾ ਅਲਾਮਤਾਂ ਨੇ ਜਨਮ ਲੈ ਲਿਆ ਹੈ ਜਿਸ ਵਿੱਚ ਪ੍ਰਮੁੱਖ ਤੌਰ ਉੱਤੇ ਦੇਖਿਆ ਜਾਵੇ ਤਾਂ ਪੰਜ ਆਬ ਦੀ ਧਰਤੀ ਪੰਜਾਬ ਦਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ ਸਭ ਤੋਂ ਪਹਿਲਾਂ ਜਿਲਾ ਲੁਧਿਆਣਾ, ਜਿਸ ਵਿੱਚ ਤਰ੍ਹਾਂ ਤਰ੍ਹਾਂ ਦੀ ਉਦਯੋਗ ਸ਼ੁਰੂ ਹੋਏ ਇਥੋਂ ਦੇ ਪੌਣ ਪਾਣੀ ਦੇ ਉੱਪਰ ਇਹਨਾਂ ਉਦਯੋਗਾਂ ਦਾ ਬਹੁਤ ਅਸਰ ਪਿਆ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਗਿਆ ਇਹ ਕੰਮ ਜਦੋਂ ਸ਼ੁਰੂ ਹੋਇਆ ਇਸ ਵੱਲ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ ਤੇ ਹੁਣ ਉਦਯੋਗਾਂ ਦਾ ਵੀ ਲੁਧਿਆਣਾ ਕੀ ਸਭ ਪਾਸੇ ਕੋਈ ਅੰਤ ਨਹੀਂ ਤੇ ਇਹ ਸਾਰਾ ਜਹਿਰੀਲਾ ਪਾਣੀ ਜਿਸ ਵਿੱਚ ਸਿੱਧੇ ਤੌਰ ਤੇ ਕੈਮੀਕਲ ਰੜੇ ਹੁੰਦੇ ਹਨ ਇਹ ਜਿੱਥੇ ਧਰਤੀ ਹੇਠ ਤਾਂ ਗਿਆ ਹੀ ਹੈ ਤੇ ਉੱਥੇ ਲੁਧਿਆਣਾ ਦੇ ਨਜ਼ਦੀਕ ਚੱਲਦੇ ਨਹਿਰਾਂ ਨਦੀਆਂ ਨਾਲਿਆਂ ਦੇ ਵਿੱਚ ਸ਼ਰੇਆਮ ਪਾਇਆ ਜਾ ਰਿਹਾ ਹੈ। ਲੁਧਿਆਣਾ ਨਾਲ ਸੰਬੰਧਿਤ ਸਮਾਜ ਸੇਵੀ ਜਥੇਬੰਦੀਆਂ ਹੋਰ ਬਹੁਤ ਲੋਕ ਇਸ ਪ੍ਰਤੀ ਹਾਅ ਦਾ ਨਾਅਰਾ ਮਾਰਦੇ ਹਨ ਪਰ ਕੋਈ ਵੀ ਸੁਣ ਨਹੀਂ ਰਿਹਾ। ਲੁਧਿਆਣਾ ਵਿੱਚੋਂ ਨਿਕਲਦੇ ਬੁੱਢੇ ਨਾਲੇ ਬਾਰੇ ਅਕਸਰ ਹੀ ਬਹੁਤ ਕੁਝ ਸੁਣਦੇ ਹਾਂ ਜਿਸ ਦਾ ਪਾਣੀ ਅੱਗੇ ਜਾ ਕੇ ਸਤਲੁਜ ਦਰਿਆ ਵਿੱਚ ਨਹਿਰਾਂ ਵਿੱਚ ਪੈਂਦਾ ਹੈ ਤੇ ਇਸ ਵਿੱਚ ਪਾਣੀ ਪੂਰਾ ਜਹਰੀਲੇ ਤੱਤਾਂ ਵਾਲਾ ਆ ਰਿਹਾ ਹੈ ਜੋ ਫੈਕਟਰੀਆਂ ਦਾ ਤੇ ਹੋਰ ਸਭ ਕਾਸੇ ਦਾ ਹੈ। ਇਸ ਦੇ ਵਿਰੁੱਧ ਆਵਾਜ਼ ਚੁੱਕਣ ਲਈ ਕਾਲੇ ਪਾਣੀ ਨਾਮ ਹੇਠ ਇਕ ਮੋਰਚਾ ਚੱਲਿਆ ਜਿਸ ਦੀ ਅਗਵਾਈ ਨੌਜਵਾਨ ਆਗੂ ਲੱਖਾ ਸਿਧਾਣਾ ਦੀ ਟੀਮ ਨੇ ਕੀਤੀ ਤੇ ਇਹ ਅੱਜ ਲੁਧਿਆਣਾ ਜਗਰਾਉੱ ਸੜਕ ਤੇ ਸਥਿਤ ਪਲਾਂਟ ਤੋਂ ਸ਼ੁਰੂ ਹੋ ਕੇ ਨਹਿਰ ਨਹਿਰ ਦੀ ਜਾ ਕੇ ਬੁੱਢੇ ਨਾਲ ਦੇ ਉੱਪਰ ਹੋਰ ਥਾਵਾਂ ਦੇ ਉੱਪਰ ਗਿਆ ਤਾਂ ਕਿ ਸਤਲੁਜ ਦਰਿਆ ਤੇ ਹੋਰ ਨਹਿਰਾਂ ਆਦਿ ਦੇ ਵਿੱਚ ਗੰਦਾ ਪਾਣੀ ਪੈਣ ਤੋਂ ਰੋਕਿਆ ਜਾ ਸਕੇ।
   ਇਥੇ ਵਰਨਣਯੋਗ ਹੈ ਕਿ ਜਦੋਂ ਲੱਖਾ ਸਿਧਾਣਾ ਨੇ ਇਹ ਹੋਕਾ ਦਿੱਤਾ ਸੀ ਤਾਂ ਲੋਕਾਂ ਨੇ ਆਪਣਾ ਫਰਜ਼ ਸਮਝ ਕੇ ਅੱਜ ਲੁਧਿਆਣਾ ਵੱਲ ਨੂੰ ਚਾਲੇ ਪਾ ਦਿੱਤੇ ਵੱਡੀ ਗਿਣਤੀ ਵਿੱਚ ਲੋਕ ਇਸ ਕਾਲੇ ਪਾਣੀ ਸਬੰਧੀ ਜੋ ਮੋਰਚਾ ਹੈ ਉਸ ਵਿੱਚ ਸ਼ਾਮਿਲ ਹੋਏ। ਵੱਡਾ ਗੱਡੀਆਂ ਦਾ ਕਾਫਲਾ ਚੱਲ ਰਿਹਾ ਸੀ ਤੇ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ ਮਿਲਕ ਪਲਾਂਟ ਦੇ ਅੱਗੇ ਲੋਕ ਇਕੱਤਰ ਹੋਏ ਲੱਖਾ ਸਿਧਾਣਾ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ ਲੋਕ ਇਸ ਮਸਲੇ ਉਪਰ ਕਿੰਨੇ ਦੁਖੀ ਹਨ ਤੇ ਇਸ ਨੂੰ ਸਹੀ ਕਰਨਾ ਚਾਹੁੰਦੇ ਹਨ। ਤਸਵੀਰ ਵਿੱਚ ਜੋ ਤੁਹਾਨੂੰ ਭੀੜ ਦਿਖ ਰਹੀ ਹੈ ਇਹ ਆਪਣੇ ਆਪ ਵਿੱਚ ਖੁਦ ਹੀ ਮੂੰਹ ਬੋਲ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਾਮਰੇਡ ਦੇਵ ਫਿਲੌਰ ਦੀ ਦੂਸਰੀ ਬਰਸੀ ਮੌਕੇ ਵਿਸ਼ਾਲ ਸ਼ਰਧਾਂਜਲੀ ਸਮਾਗਮ,ਸਾਂਝੀਵਲਤਾ ਦਾ ਸਮਾਜ ਸਿਰਜਣ ਲਈ ਸਿਰੜੀ ਸੰਘਰਸ਼ ਸਮੇਂ ਦੀ ਮੁੱਖ ਲੋੜ,:- ਦਰਸ਼ਨ ਨਾਹਰ
Next articleਵਿਵਾਦਤ ਬਿਆਨ ਦੇਣ ਵਾਲੀ ਅਭਿਨੇਤਰੀ ਕੰਗਨਾ ਰਣੌਤ ਦੀ ਫ਼ਿਲਮ ‘ ਐਮਰਜੈਂਸੀ” ਤੇ ਲਾਈ ਜਾਵੇ ਰੋਕ – ਮੁਖ਼ਤਿਆਰ ਸਿੰਘ ਸੋਢੀ