HOME ਲੁਧਿਆਣਾ ਦੀ ਲੜਕੀ ਦੀ ਕੈਨੇਡਾ ਚ ਭੇਦ ਭਰੇ ਹਾਲਾਤਾਂ ਚ ਮੌਤ

ਲੁਧਿਆਣਾ ਦੀ ਲੜਕੀ ਦੀ ਕੈਨੇਡਾ ਚ ਭੇਦ ਭਰੇ ਹਾਲਾਤਾਂ ਚ ਮੌਤ

4
ਮ੍ਰਿਤਕਾ ਅਮਨਦੀਪ ਕੌਰ ਦੀ ਇੱਕ ਤਸਵੀਰ

ਵੈਨਕੂਵਰ,   (ਸਮਾਜ ਵੀਕਲੀ)   ( ਮਲਕੀਤ ਸਿੰਘ)– ਕੈਨੇਡਾ ਵਿਚ ਵਰਕ ਪਰਮਿਟ ਤੇ ਰਹਿ ਰਹੀ ਪੰਜਾਬੀ ਮੂਲ ਦੀ ਇੱਕ ਨੌਜਵਾਨ ਲੜਕੀ ਦੀ ਓਂਟਾਰੀਓ ਦੇ ਇੱਕ ਪਾਰਕ ਵਿੱਚ ਬੈਂਚ ਦੇ ਬੈਠੇ ਬੈਠੇ ਭੇਦ ਭਰੇ ਹਾਲਾਤਾਂ ਚ ਅਚਾਨਕ ਮੌਤ ਹੋ ਜਾਣ ਲਈ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆ ਮੁਤਾਬਕ ਉਕਤ ਨੌਜਵਾਨ ਲੜਕੀ ਸਾਲ 2021 ਚ ਕਨੇਡਾ ਆਈ ਸੀ ਅਤੇ ਵਰਕ ਪਰਮਿਟ ਤੇ ਕਨੇਡਾ ਰਹਿ ਰਹੀ ਸੀ ਉਹ ਚਾਇਲਡ ਕੇਅਰ ਦਾ ਕੰਮ ਕਰਦੀ ਸੀ ਉਸ ਵੱਲੋਂ ਆਪਣੀ ਪੀਆਰ ਅਪਲਾਈ ਕੀਤੀ ਹੋਈ ਸੀ 26 ਸਾਲਾ ਮ੍ਰਿਤਕਾ ਦੀ ਪਛਾਣ ਅਨਮੋਲਦੀਪ ਕੌਰ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਨਵੀਂ ਆਬਾਦੀ ਅਕਾਲਗੜ੍ਹ ਨਾਲ ਸੰਬੰਧਿਤ ਸੀ । ਪ੍ਰਾਪਤ ਵੇਰਵਿਆਂ ਮੁਤਾਬਕ ਉਹ ਸੈਰ ਕਰਨ ਲਈ ਘਰ ਨੇੜਲੇ ਇੱਕ ਪਾਰਕ ਚ ਗਈ ਅਤੇ ਉੱਥੇ ਬੈਂਚ ਤੇ ਬੈਠੀ ਬੈਠੀ ਬੇਹੋਸ਼ ਹੋ ਗਈ ਜਿਸ ਮਗਰੋਂ ਉਥੇ ਮੌਜੂਦ ਕੁਝ ਹੋਰਨਾਂ ਲੋਕਾਂ ਵੱਲੋਂ ਜਦੋਂ ਉਸ ਨੂੰ ਹਿਲਾ ਕੇ ਵੇਖਿਆ ਤਾਂ ਉਹ ਮ੍ਰਿਤਕ ਪਾਈ ਗਈ ਮੌਕੇ ਤੇ ਬੁਲਾਈ ਗਈ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈਣ ਦੇ ਨਾਲ ਨਾਲ ਨੇੜਲੇ ਸੀ ਸੀ ਟੀ ਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦਿਆ ਮ੍ਰਿਤਕਾ ਦਾ ਭਰਾ ਅਮਰੀਕਾ ਤੋਂ ਕੈਨੇਡਾ ਪੁੱਜ ਗਿਆ ਹੈ|

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਰਾਘਵ ਚੱਢਾ, ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਭਾਜਪਾ ਵਿੱਚ ਸ਼ਾਮਲ ਹੋਏ
Next articleਇੰਡੀਅਨ ਸ਼ੈਡਿਊਲਡ ਕਾਸਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਵਜ਼ੀਫਾ ਵੰਡ ਸਮਾਗਮ