ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਬੰਗਾ ਵਿਖੇ ਦੀ ਵੰਡ ਸਮਾਗਮ ਦੀ ਰਹਿਨੁਮਾਈ ਡੇਰਾ ਬਾਬਾ ਸ਼੍ਰੀ ਚੰਦ ਮਹਾਰਾਜ ਅਸਥਾਨ ਪੂਬੋਆਲ ਜਿਲਾ ਉਨਾਂ ਹਿਮਾਚਲ ਪ੍ਰਦੇਸ਼ ਵੱਲੋਂ ਮਹਾਨ ਤਪੱਸਵੀ ਸੰਤ ਬਾਬਾ ਸੰਤੋਸ਼ ਦਾਸ ਜੀ ਵੱਲੋਂ 23 ਵਿਦਿਆਰਥੀਆਂ ਨੂੰ 118500 ਰੁਪਏ ਦੀ ਰਾਸ਼ੀ ਵੰਡੀ ਗਈ। ਅੱਜ ਦੇ ਸਮਾਗਮ ਵਿੱਚ ਪ੍ਰਵਚਨ ਸਾਂਝੇ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਗੁਰਬਾਣੀ ਦੇ ਨਾਲ ਵੀ ਜੁੜਨਾ ਜਰੂਰੀ ਹੈ ਕਿਉਂਕਿ ਗੁਰਬਾਣੀ ਨਾਲ ਜੁੜਨ ਨਾਲ ਬੰਦਾ ਹੰਕਾਰ ,ਵੈਰ, ਵਿਰੋਧ, ਦੇ ਚੱਕਰਾਂ ਚੋਂ ਰਹਿਤ ਹੋ ਜਾਂਦਾ ਹੈ ਸਾਡੇ ਗੁਰੂਆਂ, ਪੀਰਾਂ ਨੇ ਵੀ ਇਹ ਗੁਰਬਾਣੀ ਵਿੱਚ ਲਿਖਿਆ ਹੈ ਕਿ ਨਾਮ ਜਪੋ ਕੀਰਤ ਕਰੋ , ਵੰਡ ਛਕੋ ਅਤੇ ਆਪਣੇ ਮਾਂ ਬਾਪ ਦੀ ਸੇਵਾ ਕਰੋ ਕਿਸੇ ਵੀ ਪ੍ਰਾਣੀ ਦਾ ਦਿਲ ਨਾ ਦਿਖਾਓ ਤੇ ਨਸ਼ਿਆਂ ਤੋਂ ਦੂਰ ਰਹੋ। ਜੋ ਸਾਡੀ ਬਾਹਰ ਬੈਠੀ ਸੰਗਤ ਜਿਵੇਂ ਕਿ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਚਾਹਲ, ਵਾਈਸ ਪ੍ਰਧਾਨ ਸੁਰਿੰਦਰ ਸੋਡੀ, ਸੈਕਟਰੀ ਲੇਖਰਾਜ, ਖਜਾਨਚੀ ਜਗਜੀਤ ਪਾਲ ਤੇ ਡਰਵੀ ਦੀ ਸਾਰੀ ਸੰਗਤ ਵੱਲੋਂ ਜੋ ਇਹਨਾਂ ਵਿਦਿਆਰਥੀਆਂ 16 ਸਾਲਾਂ ਤੋਂ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਮੈਂ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਇਹਨਾਂ ਸਮੂਹ ਸੰਗਤਾਂ ਨੂੰ ਤਰੱਕੀ ਬਖਸ਼ੇ ਤੇ ਤੰਦਰੁਸਤ ਰਹਿਣ। ਜੋ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਇਹਨਾਂ ਬੱਚਿਆਂ ਦੀ ਮਦਦ ਕਰਦੇ ਹਨ ਇਹ ਮਦਦ ਕਿਸੇ ਪੁੰਨ ਦਾਨ ਤੋਂ ਘੱਟ ਨਹੀਂ ਹੈ ਸਭ ਤੋਂ ਵਧੀਆ ਕਾਰਜ ਹੈ ਕਿ ਕੋਈ ਵਿਦਿਆਰਥੀ ਪੈਸਿਆਂ ਪੱਖੋਂ ਪੜ੍ਹਾਈ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਮੈਂ ਇੰਗਲੈਂਡ ਤੇ ਪੰਜਾਬ ਦੀ ਸੰਸਥਾ ਦੀ ਤੇ ਮੈਂਬਰਾਂ ਦੀ ਪ੍ਰਸ਼ੰਸਾ ਧੰਨਵਾਦ ਕਰਦਾ ਹਾਂ ਜਿਹੜਾ ਯੋਗ ਕੰਮ ਕਰ ਰਹੇ ਹੋ ਇਹ ਜੋ ਕਾਰਜ ਸਭ ਤੋਂ ਉੱਤਮ ਕਾਰਜ ਹੈ। ਸੰਸਥਾ ਦੇ ਚੇਅਰਮੈਨ ਪਰਮਜੀਤ ਸਿੰਘ ਸਾਬਕਾ ਸਰਪੰਚ ਗੁਣਾਂਚੋਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਬੱਚਿਆਂ ਦੀ ਜੋ 16 ਸਾਲਾਂ ਤੋਂ ਜੋ ਮਦਦ ਲਗਾਤਾਰ ਹੋ ਰਹੀ ਹੈ ਇਸ ਵਿੱਚ ਬੀਐਸਸੀ ਨਰਸਿੰਗ, ਐਮਐਸਸੀ, ਬੀਏ, ਐਲਐਲਵੀ, ਬੀਟੈਕ ਤੇ ਹੋਰ ਵੱਖ-ਵੱਖ ਕੋਰਸ ਕਰ ਰਹੇ ਹਨ ਤੇ ਕੁਝ ਸਾਡੇ ਬੱਚੇ ਵੱਖ-ਵੱਖ ਨੌਕਰੀਆਂ ਤੇ ਸੈੱਟ ਹੋ ਗਏ ਹਨ ਤੇ ਕੁਝ ਬੱਚੇ ਪੜ੍ ਲਿਖ ਕੇ ਵੱਲ ਦੇਸ਼ਾਂ ਵਿੱਚ ਸੈੱਟ ਹੋ ਗਏ ਹਨ ਸਾਡੀ ਬੇਨਤੀ ਤੇ ਸੰਤ ਬਾਬਾ ਸੰਤੋਸ਼ ਦਾਸ ਜੀ ਜੋ ਬੱਚਿਆਂ ਨੂੰ ਆਸ਼ੀਰਵਾਦ ਦੇਣ ਆਏ ਤੇ ਉਨਾਂ ਵਧੀਆ ਪ੍ਰਵਚਨ ਕੀਤੇ ਬਾਬਾ ਜੀ ਬਿਨਾਂ ਲੋਭ ਲਾਲਚ ਤੋਂ ਲੋਕਾਂ ਦੀ ਸੇਵਾ ਕਰਦੇ ਹਨ ਸਾਡੇ ਸੰਸਥਾ ਵੱਲੋਂ ਬਾਬਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਫੁੱਲਾਂ ਨਾਲ ਵਿਦਿਆਰਥੀਆਂ ਨੇ ਜੀ ਆਇਆ ਨੂੰ ਕਿਹਾ ਕਿ ਸੰਸਥਾ ਦੇ ਮੈਂਬਰਾਂ ਨੇ ਬਾਬਾ ਜੀ ਦਾ ਸਨਮਾਨ ਕੀਤਾ ਤੇ ਨਾਲ ਬਾਬਾ ਜੀ ਨੇ ਬੇਟੇ ਬਾਬਾ ਪਰਵਿੰਦਰ ਸਿੰਘ ਅਤੇ ਨਵੀ ਜੀ ਦਾ ਵੀ ਸਨਮਾਨ ਕੀਤਾ ਇਸ ਮੌਕੇ ਅਮਰਜੀਤ ਸੈਕਟਰੀ, ਜਸਪਾਲ ਹਿਊ ਤੇ ਅਮਰਜੀਤ ਜੱਸਲ, ਬਰਿੰਦਰ ਕੁਮਾਰ, ਉਮੇਸ਼ ਬੈਂਸ, ਸਤਨਾਮ ਸਿੰਘ, ਚਰਨਜੀਤ ਨੰਬਰਦਾਰ ਸੱਲ੍ਹਾਂ , ਕਸ਼ਮੀਰ ਲਾਲ ਗੋਸਲਾਂ,ਕੁਲਵੰਤ ਸਿੰਘ, ਜੱਸੀ ਕਾ, ਬਹਾਦਰ ਸਿੰਘ ਮਹਿਮੀ, ਨੀਰਜ ਕੁਮਾਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



