(ਸਮਾਜ ਵੀਕਲੀ) ਬਹੁਤ ਪੁਰਾਣਾ ਹੋ ਜਾਣ ਕਾਰਨ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦਾ ਸੰਵਿਧਾਨ ਵੱਡੀਆਂ ਤਬਦੀਲੀਆਂ ਦੀ ਮੰਗ ਕਰਦਾ ਹੈ*
ਲੋੜੀਂਦੀਆਂ ਸੋਧਾਂ ਬਾਰੇ ਮਿੱਤਰ ਸੈਨ ਮੀਤ ਵਲੋਂ ਅਕੈਡਮੀ ਦੇ ਜਨਰਲ ਇਜਲਾਸ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਸੀ।
ਅਕੈਡਮੀ ਵੱਲੋਂ ਹੁਣ, ਸੰਵਿਧਾਨ ਵਿੱਚ ਸੋਧਾਂ ਸੁਝਾਉਣ ਲਈ, ਇੱਕ ‘ਸੰਵਿਧਾਨ ਸੋਧ ਕਮੇਟੀ’ ਗਠਿਤ ਕੀਤੀ ਗਈ ਹੈ।
ਇਸ ਕਮੇਟੀ ਦੇ ਗਠਨ ਬਾਰੇ ਸਾਨੂੰ 9 ਅਕਤੂਬਰ 2024 ਨੂੰ ਹੀ ਪਤਾ ਲੱਗਿਆ ਹੈ।
ਇਸ ਚਿੱਠੀ ਰਾਹੀਂ ਸੰਵਿਧਾਨ ਸੋਧ ਕਮੇਟੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਾਡੀ ਟੀਮ ਵੱਲੋਂ ਸੁਝਾਈਆਂ ਗਈਆਂ ਸੋਧਾਂ ਤੇ ਗੌਰ ਕਰੇ ਅਤੇ ਜੇ ਲੋੜ ਸਮਝੇ ਤਾਂ ਸਾਨੂੰ ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦੇਵੇ।
ਇਹ ਚਿੱਠੀ 11 ਅਕਤੂਬਰ ਨੂੰ ਹੀ ਅਕੈਡਮੀ ਦੇ ਜਨਰਲ ਸਕੱਤਰ ਸਾਹਿਬ ਨੂੰ ਭੇਜ ਕੇ ਬੇਨਤੀ ਕੀਤੀ ਗਈ ਸੀ ਕਿ ਉਹ ਇਹ ਚਿੱਠੀ ਸੋਧ ਕਮੇਟੀ ਦੇ ਸਾਰੇ ਮੈਂਬਰਾਂ ਤੱਕ ਪੁੱਜਦੀ ਕਰ ਦੇਣ। ਹਾਲੇ ਤੱਕ ਸਾਨੂੰ ਕਿਸੇ ਵੀ ਪਾਸਿਓਂ ਕੋਈ ਹੁੰਗਾਰਾ ਨਹੀਂ ਮਿਲਿਆ।
ਇਸ ਲਈ ਇਕ ਵਾਰ ਫੇਰ ਇਹ ਚਿੱਠੀ, ਅਕੈਡਮੀ ਦੇ ਅਹੁਦੇਦਾਰਾਂ, ਸੰਵਿਧਾਨ ਸੋਧ ਕਮੇਟੀ ਦੇ ਸਤਿਕਾਰਯੋਗ ਮੈਂਬਰਾਂ ਅਤੇ ਸਧਾਰਨ ਮੈਂਬਰਾਂ ਨਾਲ, ਲੋੜੀਂਦੀ ਕਾਰਵਾਈ ਲਈ ਸਾਂਝੀ ਕਰ ਰਹੇ ਹਾਂ।
*ਵੱਲੋਂ* :
ਮਿੱਤਰ ਸਾਹਿਬ ਮੀਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly