ਕਿਸਮਤ 

ਮਨਪ੍ਰੀਤ ਕੌਰ ਚਹਿਲ 

(ਸਮਾਜ ਵੀਕਲੀ)

ਰੱਬਾ ਜੇ ਧੀ ਹੋਵੇ ਤਾਂ ਕਿਸਮਤ ਵਧੀਆ ਲਿਖੀ ,
ਦੇਵੀਂ ਹੌਸਲਾ ਹਰ ਗੱਲ ਦਾ ਜਵਾਬ ਉਸ  ਕੋਲ ਹੋਵੇਂ ,
ਕਿਸੇ ਦੇ ਸ਼ਹਾਰੇ ਤੇ ਨਾ ਹੋਵੇ ਨਾ ਟਿਕੀ ,
ਹਰ ਮੁਸ਼ਕਿਲ ਦਾ ਉਸ ਕੋਲ ਹੱਲ ਹੋਵੇਂ ,
ਅੱਜ ਹੋਵੇ ਭਾਂਵੇ ਕੱਲ ਹੋਵੇਂ ,
ਇੱਕ ਰੱਬ ਤੇ ਹੋਵੇ ਆਸ ਰੱਖੀ ,
ਰੱਬਾ ਜੇ ਧੀ ਹੋਵੇ ਤਾਂ ਕਿਸਮਤ ਵਧੀਆ ਲਿਖੀ ।
ਹਰ ਅੱਖ ਦਾ ਨੂਰ ਹੋਵੇ ਆਪਣੇ ਭੈਣ ਭਾਈਆ ਤੋਂ ਨਾ ਦੂਰ ਹੋਵੇ ,
ਮਿਲਣ ਲਈ ਉਨ੍ਹਾਂ ਨੂੰ ਨਾ ਉਹ ਮਜਬੂਰ ਹੋਵੇ ,
ਤਿਲ – ਤਿਲ ਕਰਕੇ ਨਾ ਉਹ ਚੂਰ ਹੋਵੇ ,
ਜੋ ਰੋਂਦੀ ਨਾ ਜਾਵੇ ਆਪਣਿਆ ਤੋਂ ਜਰੀ ,
ਰੱਬਾ ਜੇ ਧੀ ਹੋਵੇ ਤਾਂ ਕਿਸਮਤ ਵਧੀਆ ਲਿਖੀ ।
ਚਲ ਬਸ ਕਰ ਚਹਿਲਾ ਜੋ ਕਰਨ ਸੌ ਭਰਨ ਗਏ,
ਕਿਸੇ ਦੀ ਧੀ ਨੂੰ ਦੁਖੀ ਕਰਕੇ ਫਿਰ ਆਪਣੀ ਨੂੰ ਵੀ ਕਰਨਗੇ ,
ਰੱਬਾ ਹੱਥ ਜੋੜ ਕੇ ਅਰਜ ਮੇਰੀ ਧੀਆ ਦੀ ਹਰ ਗੱਲ ਤੂੰ ਸੁਣੀ ,
ਦੇਵੀਂ ਹੌਂਸਲਾ ਆਪਣੇ ਪੈਰਾ ਤੇ ਰਹੇ ਖੜੀ ,
ਰੱਬਾ ਜੇ ਧੀ ਹੋਵੇ ਤਾਂ ਕਿਸਮਤ ਵਧੀਆ ਲਿਖੀ ।
ਮਨਪ੍ਰੀਤ ਕੌਰ ਚਹਿਲ 
84377 52216

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਲਵੰਡੀ ਮਹਿਮਾ ਵਿਖੇ 0 ਤੋਂ 5 ਸਾਲ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ
Next articleਅਮਨ ਤੇ ਜੰਗ