HOME ਘੱਟ ਬਰਫ ਪੈਣ ਕਾਰਨ ਬਰਫ਼ੀਲੇ ਮੁਕਾਬਲੇ ਪ੍ਰਭਾਵਿਤ

ਘੱਟ ਬਰਫ ਪੈਣ ਕਾਰਨ ਬਰਫ਼ੀਲੇ ਮੁਕਾਬਲੇ ਪ੍ਰਭਾਵਿਤ

ਵੈਨਕੂਵਰ,   (ਸਮਾਜ ਵੀਕਲੀ)   (ਮਲਕੀਤ ਸਿੰਘ) – ਖੂਬਸੂਰਤ ਪਹਾੜਾਂ ਤੇ ਜੰਗਲਾਂ ਦੀ ਕੁਦਰਤੀ ਖੂਬਸੂਰਤੀ ਨਾਲ ਭਰਪੂਰ ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਵਾਰ ਸਰਦੀ ਦੇ ਮੌਸਮ ਦੌਰਾਨ ਅਸਧਾਰਣ ਗਰਮੀ ਕਾਰਨ ਬਰਫ਼ੀਲੇ ਮੁਕਾਬਲਿਆਂ ਦੇ ਆਯੋਜਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈਸਮੈਨ ਦੌੜਾਂ ਅਤੇ ਬਰਫ਼ ’ਤੇ ਮੱਛੀ ਫੜਨ ਵਾਲੇ ਮੁਕਾਬਲੇ ਇਸ ਵਾਰ ਬਰਫ਼ ਦੀ ਕਮੀ ਕਾਰਨ ਪ੍ਰਭਾਵਿਤ ਹੋ ਰਹੇ ਹਨ। ਆਯੋਜਕਾਂ ਅਨੁਸਾਰ ਫਰਵਰੀ ਮਹੀਨੇ ਵਿੱਚ ਆਮ ਤੌਰ ’ਤੇ ਕੜਾਕੇ ਦੀ ਠੰਡ ਅਤੇ ਮੋਟੀ ਬਰਫ਼ ਹੁੰਦੀ ਹੈ, ਪਰ ਐਤਕੀ ਮੌਸਮ ਦੇ ਬਦਲਦੇ ਮਿਜਾਜ ਕਾਰਨ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ ਇਸ ਕਾਰਨ ਕਈ ਝੀਲਾਂ ਅਤੇ ਦਰਿਆਵਾਂ ’ਤੇ ਮੁਕਾਬਲੇ ਕਰਵਾਉਣਾ ਖਤਰਨਾਕ ਹੋ ਸਕਦਾ ਹੈ ਆਯੋਜਕਾਂ ਅਨੁਸਾਰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਮੁਕਾਬਲੇ ਰੱਦ ਕਰਨੇ ਪਏ ਹਨ, ਜਦਕਿ ਕੁਝ ਮੁਕਾਬਲਿਆਂ ਨੂੰ ਹੋਰ ਥਾਵਾਂ ’ਤੇ ਤਬਦੀਲ ਕੀਤਾ ਗਿਆ ਹੈ। ਕਈ ਥਾਵਾਂ ’ਤੇ ਬਿਨਾਂ ਬਰਫ਼ ਦੇ ਹੀ ਪ੍ਰਤੀਕਾਤਮਕ ਤੌਰ ’ਤੇ ਮੁਕਾਬਲੇ ਕਰਵਾਏ ਗਏ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਗਰਮੀ ਮੌਸਮੀ ਤਬਦੀਲੀ ਦਾ ਨਤੀਜਾ ਹੈ, ਜਿਸ ਕਾਰਨ ਭਵਿੱਖ ਵਿੱਚ ਵੀ ਸਰਦੀਆਂ ਦੌਰਾਨ ਇਸ ਤਰ੍ਹਾਂ ਦੀਆਂ ਸਥਿਤੀਆਂ ਵੱਧ ਸਕਦੀਆਂ ਹਨ। ਇਸ ਨਾਲ ਸਿਰਫ਼ ਖੇਡਾਂ ਹੀ ਨਹੀਂ, ਸਗੋਂ ਸੈਰ-ਸਪਾਟੇ ਅਤੇ ਸਥਾਨਕ ਅਰਥਵਿਵਸਥਾ ’ਤੇ ਵੀ ਅਸਰ ਪੈ ਸਕਦਾ ਹੈ। ਆਯੋਜਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਨਵੇਂ ਤਰੀਕੇ ਅਪਣਾਉਣਗੇ ਤਾਂ ਜੋ ਮੌਸਮੀ ਬਦਲਾਅ ਦੇ ਬਾਵਜੂਦ ਇਹ ਦਿਲਚਸਪ ਮੁਕਾਬਲੇ ਕਰਵਾਏ ਜਾਂਦੇ ਰਹਿਣ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਸ਼ਹੂਰ ਪੰਜਾਬੀ ਗੀਤਕਾਰ ‘ਚੰਨ ਜੰਡਿਆਲਵੀ’ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ
Next articleਹਿੰਦੂ ਵੋਟ ਬੈਂਕ ਉੱਪਰ ਗੰਭੀਰਤਾ ਨਾਲ ਪਹਿਰਾ ਦੇਣਾ ਸ਼ੁਰੂ ਕਰ ਚੁੱਕਾ ਸ਼੍ਰੋਮਣੀ ਅਕਾਲੀ ਦਲ