ਮੁਹੱਬਤਾਂ

(ਸਮਾਜਵੀਕਲੀ)

ਗੱਲ ਉਨ੍ਹਾਂ ਦੀ ਕਰ ਜੋਂ ਤੇਰੇ ਕਰੀਬ ਨੇ
ਦੁਨੀਆਂ ਤੇ ਵਾਧੂ ਅਮੀਰ ਗਰੀਬ ਨੇ
ਤੂੰ ਛੱਡ ਪਰੇ ਆਹ ਜ਼ਾਤਾਂ ਦੇ ਫੰਡਿਆਂ ਨੂੰ
ਫੁੱਲਾਂ ਦੀ ਸੁਗੰਧੀ ਲ਼ੈ ਛੱਡ ਕੰਡਿਆਂ ਨੂੰ।

ਫੁੱਲ ਦੇਖ ਕੇ ਜਾਤ ,ਨਾ ਦੇਂਦੇ ਖੁਸ਼ਬੂ ਨੇ
ਇੱਕੋ ਜਿਹੇ ਰੰਗ ਦੇ ਸਭ ਵਿਚ ਲਹੂ ਨੇ
ਪੰਛੀ ਮੁੜਦੇ ਵਿੱਚ ਆਲ੍ਹਣੇ ਸੰਧਿਆ ਨੂੰ
ਫੁੱਲਾਂ ਦੀ ਸੁਗੰਧੀ ਲ਼ੈ ਛੱਡ ਕੰਡਿਆਂ ਨੂੰ।

ਫੁੱਲਾਂ ਦੇ ਸੱਜਣਾਂ ਬੜੇ ਡੂੰਘੇ ਰਾਜ ਨੇ
ਆਪਣੀ ਪਛਾਣ ਦੇ ਆਪੇ ਮੁਹਥਾਜ ਨੇ
ਸੁਨੇਹਾ ਦਿੰਦੇ ਮੁੰਡੇ ਰੰਬੇ ਚੰਡਿਆ ਨੂੰ
ਫੁੱਲਾਂ ਦੀ ਸੁਗੰਧੀ ਲ਼ੈ ਛੱਡ ਕੰਡਿਆਂ ਨੂੰ।

ਫੁੱਲਾਂ ਨਾਲ ਭੌਰਿਆਂ ਦੀਆਂ ਪ੍ਰੀਤਾਂ ਨੇ
ਬਹੁਤੇ ਵੇਖ ਲੱਗੀ ਤੋਂ ਮਾਰਦੇ ਚੀਕਾਂ ਨੇ
ਸੁਖਚੈਨ,ਛੱਡ ਇਨ੍ਹਾਂ ਮੁਸ਼ਟੰਡਿਆਂ ਨੂੰ
ਫੁੱਲਾਂ ਦੀ ਸੁਗੰਧੀ ਲ਼ੈ ਛੱਡ ਕੰਡਿਆਂ ਨੂੰ।

ਫੁੱਲ ਸਾਨੂੰ ਸੱਜਣਾਂ ਮਹੁੱਬਤਾ ਸਿਖਾਉਂਦੇ ਨੇ
ਗੰਦੇ ਪਾਣੀ ਵਿੱਚ ਵੀ ਮਹਿਕਾਂ ਖੰਡਾਉਦੇ ਨੇ
ਹਿੱਕ ਠੋਕ ਹੱਲ ਕਰੀਏ ਅੰਜਡਿਆਂ ਨੂੰ
ਫੁੱਲਾਂ ਦੀ ਸੁਗੰਧੀ ਲ਼ੈ ਛੱਡ ਕੰਡਿਆਂ ਨੂੰ।

ਸੁਖਚੈਨ ਸਿੰਘ ,ਠੱਠੀ ਭਾਈ,
00971527632924

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleमॉडल टाउन में लगातार हो रही पेड़ो की कटाई
Next articleਹਾਸ਼ੀਆਗਤ ਲੋਕਾਂ ਦਾ ਦਰਦ