(ਸਮਾਜ ਵੀਕਲੀ)
ਮੈਂ ਵਾਰੀ -ਮੈਂ ਵਾਰੀ ਕੁਰਸੀ।
ਜਨਤਾ ਤੌਂ ਵੀ ਪਿਆਰੀ ਕੁਰਸੀ ।
ਕੁਰਸੀ ਲਈ ਮੈਂ ਲੋਕ ਲੜਾਵਾਂ ,
ਕੁਰਸੀ ਲਈ ਮੈਂ ਅੱਗ ਭੜਕਾਵਾਂ ,
ਲਹੂਆਂ ਸੰਗ ਸਿੰਗਾਰੀ ਕੁਰਸੀ ।
ਮੈਂ ਵਾਰੀ ………………….. ।
ਲੋਕਾਂ ਦੇ ਵਿਚ ਫੁੱਟ ਪੁਆ ਕੇ ,
ਫੋਕੇ ਝੂੱਠੇ ਲਾਰੇ ਲਾ ਕੇ ,
ਸਾਂਭ ਲਵਾਂ ਮੈਂ ਨਿਆਰੀ ਕੁਰਸੀ ।
ਮੈਂ ਵਾਰੀ ………………….. ।
ਚਾਹੇ ਕੋਈ ਮਰਦਾ ਮਰੇ ,
ਚਾਹੇ ਕੋਈ ਅੱਗ ‘ਚ ਸੜੇ ,
ਪਰ ਇਹ ਨਸ਼ਾ ਖੁਆਰੀ ਕੁਰਸੀ।
ਮੈਂ ਵਾਰੀ ………………….. ।
ਭੁੱਕੀ ,ਬੋਤਲ ,ਮੁਰਗਾ ਵੰਡਾ ,
ਨੋਟਾਂ ਦਿਆਂ ਵੀ ਦੇਵਾਂ ਛੰਡਾਂ ,
ਜਾਵੇ ਨਾ ਕਿਤੇ ਹਾਰੀ ਕੁਰਸੀ।
ਮੈਂ ਵਾਰੀ ………………….. ।
ਤਰਸੇਮ ਸਹਿਗਲ
93578-96207
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly