(ਸਮਾਜ ਵੀਕਲੀ)
ਅੰਨੇ ਸ਼ਬਦ,ਗੁੰਗੀਆ ਗ਼ਜ਼ਲਾਂ,ਬੋਲੀਆਂ ਗ਼ਜ਼ਲਾਂ
ਓਸ ਦੀ ਵਫ਼ਾ ਦੇ ਸੁਰਾਂ ਤੋਂ ਗਿਆ ਦੁਰਕਾਰਿਆ
ਮੈਂ ਜਦ ਵੀ ਮੁਹੱਬਤ ਦਾ ਗੀਤ ਗਾਇਆ ।
ਕਰ ਮਨਜ਼ੂਰ ਮੈਂ ਗੁਲਾਮੀਂ ਓਹਦੇ ਦਰ ਦੀ
ਬਣਕੇ ਭਿਖਾਰੀ ਖੈਰ ਮੰਗੀ ਹੇਜ ਵਾਲੀ
ਦੀਪ ਸੈਂਪਲਿਆ ਓਹਨੇ ਕਦੇ ਨਾ ਵਿਚਾਰਿਆ
ਮੈਂ ਜਦ ਵੀ ਸਾਂਝ ਲਈ ਹੱਥ ਵਧਾਇਆ।
ਸੋਚਾਂ ਨੂੰ ਕੈਦ ਕੀਤਾ ਮੰਜ਼ਿਲਾਂ ਚ ਟੋਏ ਪੁੱਟੇ
ਸੁਲ੍ਹਾ ਕੀਤੀ ਧੁੱਪਾਂ ਨਾਲ ਅੰਬਰ ਨੂੰ ਸਾੜਨ ਦੀ
ਮੈਂ ਜਦ ਵੀ ਖੰਭਾਂ ਦਾ ਰੁੱਗ ਉੱਡਣ ਲਈ ਖਿਲਾਇਆ।
ਓਹਨੂੰ ਨਜ਼ਰਾਂ ਨਾਲ ਪੜਨ ਲਈ ਜਦ ਚਾਹਿਆ
ਘਿਣਾਂ ਪਈ ਪੱਲੇ ਤੇ ਨਫ਼ਰਤੀ ਨਜਰੀਏ
ਸੱਚ ਜਾਣੀਂ ਧਰਤੀ ਚ ਗਿਆ ਹਾਂ ਮੈਂ ਦਫਨਾਇਆ।
ਗੀਤਕਾਰ ਦੀਪ ਸੈਂਪਲਾਂ
ਸ੍ਰੀ ਫ਼ਤਹਿਗੜ੍ਹ ਸਾਹਿਬ
6283087924