HOME ਪ੍ਰੇਮ ਨਗਰ ਨਜ਼ਦੀਕ ਅਵਾਰਾ ਪਸ਼ੂ ਅੱਗੇ ਆਉਣ ਨਾਲ ਤਿੰਨ ਕਾਰਾਂ ਆਪਸ ਚ...

ਪ੍ਰੇਮ ਨਗਰ ਨਜ਼ਦੀਕ ਅਵਾਰਾ ਪਸ਼ੂ ਅੱਗੇ ਆਉਣ ਨਾਲ ਤਿੰਨ ਕਾਰਾਂ ਆਪਸ ਚ ਟਕਰਾਇਆ।

1
ਜਾਨੀ ਨੁਕਸਾਨ ਦਾ ਬਚਾਅ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਰੋਪੜ੍ਹ ਬਲਾਚੌਰ ਨੈਸ਼ਨਲ  ਦੇ ਨੇੜੇ  ਪਿੰਡ ਪ੍ਰੇਮ ਨਗਰ ਕਰਨ ਨਜ਼ਦੀਕ ਦੇਰ ਸ਼ਾਮ ਅਵਾਰਾ ਪਸ਼ੂ ਇਕਦਮ ਅੱਗੇ ਆਉਣ ਨਾਲ ਤਿੰਨ ਕਾਰਾਂ ਆਪਸ ਚ ਟਕਰਾਉਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ।ਇਸ ਹਾਦਸੇ ਸਬੰਧੀ  ਜਾਣਕਾਰੀ ਦਿੰਦੇ ਹੋਏ ਐਸਐਸ ਐਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ  ਉਹਨਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਕਿ ਪ੍ਰੇਮ ਨਗਰ ਕੋਲ ਐਕਸੀਡੈਂਟ ਹੋ ਗਿਆ ਹੈ। ਜਦੋਂ ਉਹਨਾਂ ਦੀ ਟੀਮ ਨੇ ਜਾ ਕੇ ਦੇਖਿਆ ਤਾਂ ਇੱਕ ਗੱਡੀ ਸਵਿਫਟ ਡਿਜ਼ਾਇਰ ਕਾਰ ਜਿਸਦਾ ਨੰਬਰ ਪੀ.ਬੀ.10ਐਚ.ਐਸ.7331ਸੀ ।ਜਿਸ ਨੂੰ ਨਰੇਸ਼ ਪੁੱਤਰ ਸੁਰਿੰਦਰ ਪਾਲ ਵਾਸੀ ਰਾਮਪੁਰ ਟੋਡਾ ਤਹਿ ਅਨੰਦਪੁਰ ਸਾਹਿਬ ਚਲਾ ਰਿਹਾ ਸੀ ਜੋ ਬਲਾਚੌਰ ਤੋਂ ਰੋਪੜ ਵੱਲ ਨੂੰ ਜਾ ਰਿਹਾ ਸੀ ।ਜਦੋਂ ਇਹ ਕਾਰ ਲੈ ਕੇ ਪਿੰਡ ਪ੍ਰੇਮ ਨਗਰ ਕੋਲ ਪਹੁੰਚੀਆਂ ਤਾਂ ਇਕਦਮ ਕਾਰ ਦੇ ਅੱਗੇ ਅਵਾਰਾਂ ਪਸ਼ੂ  ਆ ਗਿਆ ਕਾਰ ਡਰਾਈਵਰ ਇੱਕ ਕਾਰ ਮਾਰੀਂ ਤਾਂ ਬ੍ਰੇਕ ਮਾਰੀਂ ਤਾਂ  ਕਾਰ ਸੰਤੁਲਨ ਵਿਗੜ ਗਿਆ ਅਤੇ ਕਾਰ ਅਵਾਰਾਂ ਪਸ਼ੂ ਦੇ ਨਾਲ ਜਾ ਟਕਰਾਈ ਅਤੇ ਇਸ  ਪਿੱਛੇ ਆ ਰਹੀਆਂ ਤਿੰਨ ਕਾਰਾਂ ਪਿੱਛੋਂ ਦੀ ਆਪਸ ਦੇ ਵਿੱਚ ਟਕਰਾ ਗਈਆਂ ਜਿਸ ਨਾਲ ਕਾਰਾਂ ਦਾ ਕਾਫੀ ਨੁਕਸਾਨ ਹੋ ਗਿਆ ।ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਐਸ ਐਸ ਐਫ ਦੀ ਟੀਮ ਵਲੋਂ ਕਾਰਾਂ ਨੂੰ ਸਾਈਡ ਤੇ ਕਰਵਾ ਕੇ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਬਹਾਲ ਕਰਵਾਈਆਂ ।ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਦਿੱਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿੱਖ ਨੈਸ਼ਨਲ ਕਾਲਜ ਬੰਗਾ ਵਲੋਂ ਸਵੈ ਇਛੁੱਕ ਖੂਨਦਾਨ ਕੈਂਪ ਦਾ ਆਯੋਜਨ
Next articleकिसान के उत्पीड़न के खिलाफ जिलाधिकारी कार्यालय पर प्रदर्शन