ਪਿਆਰ     

     (ਪਾਲ ਫਿਆਲੀ ਵਾਲਾ )

   (ਸਮਾਜ ਵੀਕਲੀ)

ਦਿਲ ਵੇਖ ਵੇਖ ਘਬਰਾਉਂਦਾ ਏ

 ਡਰ ਪਿਆਰ ਕਰਨ ਤੋਂ ਆਉਂਦਾ ਏ
 ਦਿਲਾਂ ਦੀਆਂ ਮੰਡੀਆਂ ‘ਚ ਸੌਦੇ ਹੋਣ ਲੱਗ ਪਏ, ਦੁਕਾਨ ਦੀ ਤਰ੍ਹਾਂ।
ਵਿਕਦਾ ਏ ਮਿੱਤਰੋ ਪਿਆਰ ਅੱਜ ਕੱਲ੍ਹ ਵੀ ਸਮਾਨ ਦੀ ਤਰ੍ਹਾਂ।
ਸੱਜਣਾਂ ਨੂੰ ਰੱਬ ਰੱਬ ਕਹਿਣ ਵਾਲੇ ਸ਼ਾਇਦ ਹੁਣ ਯਾਰ ਨਾ ਰਹੇ।
ਦਿਲ ਵੱਟੇ ਦਿਲ ਦੇਣ ਲੈਣ ਵਾਲੇ ਸੱਚੇ ਉਹ ਵਪਾਰ ਨਾ ਰਹ  ਪਿਆਰ ਦੇ ਵੀ ਮਾਇਨੇ ਕੁੱਝ ਹੋਰ ਹੋ ਗਏ,
ਕਿਸੇ ਬੇਈਮਾਨ ਦੀ ਤਰ੍ਹਾਂ।
ਵਿਕਦਾ ਏ ਮਿੱਤਰੋ ਪਿਆਰ …….
ਹੁਣ ਮੱਝਾਂ ਚਾਰਨੇ ਦੀ ਲੋੜ ਨਹੀਂ ਪਿਆਰ ਰੈਡੀਮੈਟ ਹੋ ਗਿਆ।
ਹਰ ਸ਼ੈਅ ਮਹਿੰਗੀ ਵਿਕੇ ਪਿਆਰ ਦਾ ਜਮ੍ਹਾਂ ਹੀ ਘੱਟ ਰੇਟ ਹੋ ਗਿਆ।
ਇਸ਼ਕੇ ਦੀ ਬੇੜੀ ਡੋਲੇ ਸਾਗਰ ‘ਚ ਆਏ ਹੋਏ ਤੂਫ਼ਾਨ ਦੀ ਤਰ੍ਹਾਂ।
ਵਿਕਦਾ ਏ ਮਿੱਤਰੋ ਪਿਆਰ ……
ਹੀਰ ਰਾਂਝਾ, ਸੱਸੀ ਪੁੰਨੂੰ, ਸੋਹਣੀ ਮਹੀਂਵਾਲ ਦੀਆਂ ਸਾਂਝਾਂ ਮੁੱਕੀਆਂ।
ਜਿਸਮਾਂ ਦੇ ਲੋਭੀਆਂ ਪਿਆਰ ਦੀਆਂ ਕਲੀਆਂ ਮਰੋੜ ਸੁੱਟੀਆਂ।
ਰੰਗੋਂ ਬਦਰੰਗ ਹੁਣ ਪਿਆਰ ਹੋਇਆ ਢੱਠੇ ਹੋਏ ਮਕਾਨ ਦੀ ਤਰ੍ਹਾਂ।
ਵਿਕਦਾ ਏ ਮਿੱਤਰੋ ਪਿਆਰ ……
ਸਿਰਾਂ ਨਾ ਨਿਵਾਉਣ ਵਾਲੀ ਦੁਨੀਆ ‘ਚ ਲੱਗੇ ਹੁਣ ਗੱਲ ਮੁਕ ਗਈ।
ਕਲਮ ਫਿਆਲੀ ਵਾਲੇ ‘ਪਾਲ’ ਦੀ ਤਾਹੀਂ  ਸੱਚ ਕਹਿ ਕੇ ਰੁਕ ਗਈ।
ਸੌ ‘ਚੋਂ ਨੜਿੱਨਵੇਂ ਪਿਆਰ ਵਾਲੇ ਕੇਸ ਨੇ ਸ਼ੈਤਾਨ ਦੀ ਤਰ੍ਹਾਂ।
ਵਿਕਦਾ ਏ ਮਿੱਤਰੋ ਪਿਆਰ …….
      (ਗੀਤਕਾਰ: ਪਾਲ ਫਿਆਲੀ ਵਾਲਾ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ /  ਲਾ-ਇਲਾਜ
Next articleਡੇਰਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਚੇਤ ਮਹੀਨੇ ਦੀ ਸੰਗਰਾਂਦ ਅਤੇ ਨਵੇਂ ਸਾਲ ਸੰਬੰਧੀ ਧਾਰਮਿਕ ਦੀਵਾਨ ਸਜਾਏ ਗਏ