ਮੁਹੱਬਤ 

ਅਮਨ ਢਿੱਲੋਂ ਕਸੇਲ

(ਸਮਾਜ ਵੀਕਲੀ)

ਮਹੁੱਬਤ ਕਦ ਹੈ ਤੇਰੇ ਨਾਲ ਮੈਨੂੰ!
ਅਗਰ ਮਹੁੱਬਤ ਹੁੰਦੀ ਤਾਂ ਯਕੀਨ
ਮੁਲਾਕਾਤ ਹੁੰਦੀ !!
ਬਸ ਤੇਰੇ ਨਾਲ ਤੇ ਲਫ਼ਜ਼ਾਂ ਚ ਹੀ,
ਕਦੇ ਕਦਾਈਂ ਗੱਲ ਬਾਤ ਹੁੰਦੀ !
 ਦਿਲ ਨੂੰ ਬੱਸ ਇੱਕ ਸਕੂਨ ਦੀ
ਰਾਹਤ ਹੁੰਦੀ!!
ਤੇਰੇ ਨਾਲ ਮਹੁੱਬਤ ਨਹੀ ਮੈਨੂੰ!
ਤੇਰਾ ਸੋਚ ਕੇ ਬੱਸ ਬੁਲ੍ਹਾਂ ਤੇ
ਮੁਸਕਰਾਹਟ ਰਹਿੰਦੀ!!
ਬਸ ਇਕ ਤੇਰਾ ਹੈਲੋ _ ਹਾਏ
 ਦਾ ਮੈਸਜ ਆ ਜਾਵੇ !
ਸਾਰਾ ਦਿਨ ਚਿਹਰੇ ਤੇ
ਫੁੱਲਾਂ ਦੀ ਬਹਾਰ ਰਹਿੰਦੀ!!
ਤੇਰੇ ਨਾਲ ਮਹੁੱਬਤ ਨਹੀ,
ਬੱਸ ਤੇਰਾ ਸੋਚ ਮੈਨੂੰ!
ਚਿਹਰਾ ਫੁੱਲਾਂ ਵਾਂਗ ਖ਼ਿਲਦਾ ਹੈ!!
ਤੇਰੀਆਂ ਜ਼ੁਲਫ਼ਾਂ ਦੀ ਛਾਂ ਦੇਖ,
ਮੱਥੇ  ਚੰਨ ਚਮਕਦਾ ਲੱਗਦਾ !
 ਉਸਦੀ ਰੋਸ਼ਨੀ ਰੂਹ ਨੂੰ
 ਸਕੂਨ ਦਿੰਦੀ ਹੈ!!
ਮੈਨੂੰ ਤਾਂ ਇੰਝ ਲੱਗਦਾ ਮੇਰੇ ਸਾਹ ਤੇਰੇ
ਆਸ ਪਾਸ ਰਹਿੰਦੇ ਆ !
ਤਾਂਹੀ ਤਾਂ ਮੇਰੀ ਰੂਹ ਖਿੜ
 ਖਿੜ ਹੱਸਦੀ ਆ!!
ਅਮਨ ਢਿੱਲੋਂ ਕਸੇਲ 
ਬਾਬਾ ਬਕਾਲਾ ਸਾਹਿਬ 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲ ਐਜੂਕੇਸ਼ਨ ਸਰਵਿਸਜ ਵੱਲੋਂ ਨਵੇਂ ਸੈਸ਼ਨ ਮੌਕੇ ਧਾਰਮਿਕ ਸਮਾਗਮ ਕਰਵਾਇਆ
Next articleਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 647 ਵੇ  ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ।