ਪਿਆਰ

(ਸਮਾਜ ਵੀਕਲੀ) 

ਵੰਡ ਪਿਆਰ ਖੁਸ਼ੀ ਲੋਕਾਂ ਨੂੰ ਖੁਸ਼ੀਆਂ ਅੱਜ ਕਮਾ ਲਓ

ਵੰਡ ਕੇ ਪਿਆਰ ਲੋਕਾਂ ਨੂੰ ਨਫ਼ਰਤ ਨੂੰ ਦਿਲੋਂ ਭੁਲਾ ਲਓ

ਬਿਨਾਂ ਖਰਚ ਤੋਂ ਖੁਸ਼ੀ ਮਿਲ ਜਾਂਦੀ ਮੇਰੇ ਪਿਆਰੇ

ਵੰਡ ਖੁਸ਼ੀਆਂ ਲੋਕਾਂ ਨੂੰ ਆਪਣੇ ਲਈ ਖੁਸ਼ੀ ਕਮਾ ਲਓ

ਕਿਸੇ ਦੇ ਦਿਲ ਨੂੰ ਦੁੱਖ ਦੇ ਕੇ ਆਪਣੇ ਨਾ ਦੁੱਖ ਵਧਾਵੋ

ਕਰ ਦੁੱਖ ਸਾਂਝਾ ਕਿਸੇ ਨਾਲ ਆਪਣਾ ਦੁੱਖ ਘਟਾ ਲਓ

ਨਾ ਬਣਾਓ ਮਜ਼ਾਕ ਕਿਸੇ ਦਾ ਓਹ ਬੋਝ ਨਾ ਸਿਰ ਪਾਵੋ

ਕਿੰਨਾ ਦੁਖੀ ਹੈ ਕੋਈ ਮਿੱਠੇ ਬੋਲਾਂ ਨਾਲ ਬੁਲਾ ਲਓ

ਜਜ਼ਬਾਤਾਂ ਨਾਲ ਨਾ ਖੇਡੋ ਕਦੇ ਸਭ ਨੂੰ ਅਪਣਾ ਲਓ

ਜੇ ਦੁਨੀਆ ਨੂੰ ਕੁਛ ਦੇ ਨਹੀਂ ਸਕਦੇ ਪਿਆਰ ਮੁਫ਼ਤ ਹੈ

ਵੰਡ ਕੇ ਪਿਆਰ ਭਰੇ ਦੋ ਬੋਲ ਅਗਲੇ ਨੂੰ ਅਪਣਾ ਲਓ

ਏਥੇ ਖਿਲੌਣੇ ਵੀ ਰੋਂਦੇ ਨੇ ਜਾ ਰੋਂਦੇ ਇਨਸਾਨ ਹਸਾ ਲਓ

ਲੱਗ ਕਿਸੇ ਦੇ ਪਿੱਛੇ ਯਾਰੋ ਆਪਣੇ ਰਿਸ਼ਤੇ ਨਾ ਵਿਗਾੜੋ

ਸਮਾਂ ਸਮਾਂ ਸਮਰੱਥ ਹੈ ਹੁੰਦਾ ਸਮਾਂ ਤੁਸੀਂ ਸਦਾ ਵਿਚਾਰੇ

ਸਮਾਂ ਕਿਸੇ ਦਾ ਸਹੀ ਨਾ ਹੋਵੇ ਉਸ ਨੂੰ ਨਾ ਕਦੇ ਭੂਲਾਵੋ

ਮੈਂ ਦੇ ਜਾਲ ਚ ਫਸਿਆ ਹੋਵੇ ਉਸ ਨੂੰ ਵੀ ਅਪਣਾ ਲਓ

ਕਰ ਕੇ ਦੇਖੋ ਮੱਦਦ ਕਿਸੇ ਦੀ ਸੀਨੇ ਠੰਡ ਪਾ ਲਓ

ਕੋਈ ਦੁਖੀ ਜੇ ਤੁਰਿਆ ਫਿਰਦਾ ਉਸ ਨੂੰ ਰਾਹੇ ਪਾ ਦਿਓ

ਧਰਮਿੰਦਰ ਦੁਨੀਆਂ ਬੜੀ ਦੁਖੀ ਪੁੰਨ ਤੁਸੀਂ ਕਮਾ ਲਓ

ਬਚ ਚੁਗਲੀ ਤੋਂ ਰਹੀਏ ਸਦਾ ਰਿਸ਼ਤੇ ਤੁਸੀਂ ਬਚਾ ਲਓ

ਧਰਮਿੰਦਰ ਸਿੰਘ ਮੁੱਲਾਂਪੁਰੀ 9872000461

Previous articleअंबेडकर ट्रस्ट ने किया डी.ए.एम.सी. ऑफ ग्रेट ब्रिटेन की अध्यक्ष श्रीमती रेखा पाल को सम्मानित 
Next articleਸੰਵੇਦਨਾ ਨਾਰੀਆਂ ਦੀ……