ਲਾਟਰੀ

ਭਗਵਾਨ ਸਿੰਘ ਤੱਗੜ

(ਸਮਾਜ ਵੀਕਲੀ)

ਕਈ ਕਹਿਣ ਧਰਮ ਦੇ ਖਿਲਾਫ਼ ਹੈ ਲਾਟਰੀ
ਪੈਸਾ ਨਹੀਂ ਫਲਦਾ ਜੇ ਨਿਕਲ ਆਵੇ ਲਾਟਰੀ
ਕੈਮਲੋਟ ਵਾਲੇ ਕਹਿਣ ਚੈਰਟੀ ਹੈ ਲਾਟਰੀ
ਸਵਾਰਥ ਵਿਚ ਪਾਈ ਜੂਆ ਹੁੰਦੀ ਹੈ ਲਾਟਰੀ
ਪਤਨੀ ਕਹੇ ਜੂਏ ਦੀ ਆਦਤ ਕਿੱਥੋਂ ਪਾ ਲਈ
ਪੈਸੇ ਨਾ ਖ਼ਰਾਬ ਕਰ ਨਿਕਲਨੀ ਨਹੀਂ ਲਾਟਰੀ
ਮੈਂ ਕਿਹਾ ਕਰਜਾਈ ਮਂੈ ਹੋ ਗਿਆ
ਕਰਜਾ ਕਿਵੇਂ ਨਿਕਲੀ ਨਾ ਲਾਟਰੀ
ਸਾਧ ਕਹਿੰਦਾ ਦੱਸੁੰਗਾ ਲਾਟਰੀ ਦੇ ਨੰਬਰ ਤੈਨੂੰਂ
ਅੱਜ ਜੇ ਪੁੱਨ ਦਾਨ ਕਰੇਂਗਾ ਤੂੰ ਮੈਨੂੰ
ਮੈਂ ਕਿਹਾ ਸਾਧਾ ਜੇ ਪਤਾ ਹੈ ਨੰਬਰਾਂ ਦਾ
ਫੇਰ ਆਵਦੀ ਕਿਉਂ ਨਹੀਂ ਕੱਢ ਲੈਂਦਾ ਲਾਟਰੀ
ਕਿਸੇ ਦੀ ਸਲਾਹ ਤੇ ਪੱਕੇ ਨੰਬਰ ਰੱਖ ਲਏ
ਉਨ੍ਹਾਂ ਨੰਬਰਾਂ ਦੀ ਮੈਂ ਪਾਉਂਦਾ ਰਿਹਾ ਲਾਟਰੀ
ਹੋੋ ਗਿਆ ਪਰੇਸ਼ਾਨ ਮੈਂ ਟਿਕਟ ਖ਼ਰੀਦ ਖ਼ਰੀਦਕੇ
ਸੋੋਚਿਆ ਹਾਏ ਰੱਬਾ ਕਿਵੇਂ ਨਿਕਲੂਗੀ ਲੋਟਰੀ
ਦੁਕਾਨਦਾਰ ਨੇ ਇਕ ਦਿਨ ਮੇਰੀ ਟਿਕਟ ਮਿਲਾਈ
ਮੈਨੂੰ ਉਹ ਕਹਿਣ ਲੱਗਾ ਵਧਾਈ ਜੀ ਵਧਾਈ
ਮੈਂ ਕਿਹਾ ਰੱਬਾ ਇਹ ਤਾਂ ਚਮਤਕਾਰ ਹੋ ਗਿਆ
ਛੇ ਮਿਲੀਅਨ ਦਾ ਨਾਂ ਸੁਣਕੇ ਬੇਹੋਸ਼ ਮੈਂ ਹੋ ਗਿਆ
ਕੈਮਲੋਟ ਵਾਲੇਕਹਿੰਦੇ ਮੁੱਕ ਗਿਆ ਹੈ ਫੰਡ ਸਾਡਾ
ਬੜਾ ਹੀਐਹਿਸਨ ਹੋਵੇਗਾ ਤੁਹਾਡਾ
ਜੇਤੁਸੀਂਲੈ ਲਉੋ ਤਿੰਨ ਮਿਲਿਅਨ ਐਸ ਹਫ਼ਤੇ
ਤਿੰਨ ਮਿਲਿਅਨ ਅਗਲੇਵੀਕ ਲੈ ਲਿਉ
ਮੈਂ ਕਿਹਾ ਐਦਾਂ ਹੀ ਜੇ ਤੁਸੀਂ ਕਰਨਾ ਹੈ ਖ਼ਰਾਬ ਮੈਨੂੰ
ਪੋਂਡ ਮੇਰਾ ਦਿਉ ਮੋੜ ਤੇ ਰੱਖੋ ਆਵਦੀ ਲੋਟਰੀ ।

ਭਗਵਾਨ ਸਿੰਘ ਤੱਗੜ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੱਲ ਲੇਈ ਵਾਲਾ ’ਚ 4 ਮੋਟਰਾਂ ਤੋਂ ਤਾਰ ਚੋਰੀ
Next articleਜਨਮ ਮਰਨ ਦਾ ਚੱਕਰ