ਸਾਹਿਬ ਦਾ ਜਨਮ ਦਿਨ

(ਸਮਾਜ ਵੀਕਲੀ)

ਪਾਪਾ ਮੇਰਾ ਜਨਮ ਦਿਨ ਕਦੋਂ ਮਨਾਵੋਂਗੇ,
ਮੰਮਾ ਮੇਰਾ ਕੇਕ ਕਦੋਂ ਲਿਆਂਵੋਂਗੇ।
ਸਾਹਿਬ ਨੇ ਆਪ ਰੋਜ਼ ਇਹੀ ਕਹਿਣਾ,
ਬਸ ਇਹੋ ਕਹਿੰਦੇ ਰਹਿਣਾ।
ਮੇਰੇ ਲਈ ਇੱਕ ਕੇਕ ਲੈ ਆਇਓ,
ਕੰਧ ਤੇ Happy Bday ਲਿਖਾ ਲਓ।
ਮੈਂ ਮੋਮਬੱਤੀਆਂ ਨੂੰ ਬੁਝਾਵਾਂਗਾ,
ਸਾਰਿਆਂ ਨੂੰ ਕੇਕ ਕੱਟ ਕੇ ਖਵਾਵਾਂਗਾ,
ਬੱਚਿਆਂ ਨੂੰ ਟਾਫੀਆਂ ਵੰਡ ਕੇ ਆਵਾਂਗਾ।
12ਨਵੰਬਰ 2012 ਨੂੰ ਜਦੋਂ ,
ਸਾਹਿਬ ਦਾ ਜਨਮ ਦਿਨ ਆਇਆ,
ਸਾਹਿਬ ਤਿੰਨ ਸਾਲ ਦਾ ਹੋ ਗਿਆ,
ਸਭ ਨੇ ਪੂਰਾ ਚਾਅ ਮਨਾਇਆ।
ਇਸ ਦਿਨ ਸਵੇਰ ਪੰਜ ਵਜੇ ਹੀ ਉੱਠ ਕੇ,
ਉਸਨੇ ਖੂਬ ਰੌਲ਼ਾ ਹੈ ਪਾਇਆ।
ਸਵੇਰੇ ਉਹ ਗੁਰਦੁਆਰੇ ਗਿਆ ਤੇ,
ਉੱਥੋਂ ਉਹ ਪ੍ਰਸ਼ਾਦ ਲਿਆਇਆ।
ਤਿਆਰ ਹੋ ਕੇ ਜਦੋਂ ਸਕੂਲ ਹੈ ਚੱਲਿਆ,
ਮੈਂ ਨਹੀਂ ਵੰਡਦਾ ਟਾਫੀਆਂ ਕਹਿ ਕੇ ਉਸਨੇ,
ਸੰਗਦੇ ਨੇ ਫਿਰ ਸਿਰ ਹਿਲਾਇਆ।
ਘਰ ਮੁੜ ਕੇ ਜਦੋਂ ਕਮਰੇ ਵਿਚ ਆਇਆ,
ਖੁਸ਼ ਹੋਇਆ ਗੁਬਾਰੇ ਦੇਖ ਕੇ,
ਪਰ ਫਿਰ ਇੱਕ ਸ਼ਿਕਾਇਤ ਹੈ ਉਸ ਨੂੰ,
ਲਾਇਆ ਨਾ ਹੈਪੀ ਬਡੇ ਲਿਖ ਕੇ।
ਤਿਆਰ ਹੋ ਸੋਹਣੇ ਕੱਪੜੇ ਪਾਏ,
ਘਰ ਵਿਚ ਮਹਿਮਾਨ ਨੇ ਆਏ।
ਆਈ ਜਦੋਂ ਕੇਕ ਕੱਟਣ ਦੀ ਬਾਰੀ,
ਸ਼ਰਮਾਉਂਦਾ ਉਹ ਮੋਮਬੱਤੀ ਤੇ ਫੂਕ ਨਾ ਮਾਰੇ,
ਸੰਗਦੇ ਤੋਂ ਮਸਾਂ ਕੇਕ ਕਟਾਇਆ।
ਡਰਦਾ ਜਦੋਂ ਪੁੱਛਦੇ ਹਾਂ ਕਾਰ ਦੇ ਬਾਰੇ,
ਸਾਇਕਲ ਦੇਖ ਕੇ ਖੁਸ਼ ਹੋ ਗਿਆ,
ਹੌਲੀ ਹੌਲੀ ਉਹ ਪੈਡਲ ਮਾਰੇ।
ਸਾਡੀ ਉਸ ਨੂੰ ਇਹੋ ਦੁਆ ਹੈ,
ਪੜ੍ਹ ਲਿਖ ਖੂਬ ਤਰੱਕੀਆਂ ਮਾਣੇ।
ਮਿਹਨਤ ਨਾਲ ਕਰੇ ਨਾਂ ਰੌਸ਼ਨ,
ਸਾਰੇ ਉਸ ਤੋਂ ਜਾਣ ਬਲਿਹਾਰੇ।
ਸੱਚੀ ਮੁੱਚੀ ਕਰੇ ਕਮਾਈ,
ਕਦੇ ਨਾ ਰੱਬ ਦਾ ਨਾਂ ਵਿਸਾਰੇ।

ਹਰਦੀਪ ਕੌਰ
ਪੰਜਾਬੀ ਅਧਿਆਪਕਾ‌
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ
ਜ਼ਿਲ੍ਹਾ ਸੰਗਰੂਰ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਤੀ ਗੁੱਲ …..
Next articleਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਸਿੱਖਿਆ ਵਿਭਾਗ ਦਾ ਵਧੀਆ ਉਪਰਾਲਾ