ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਦਾ ਜਨਮਦਿਨ 15 ਮਾਰਚ ਨੂੰ ਫਗਵਾੜਾ ਵਿਖੇ ਪੰਜਾਬ ਬਚਾਓ ਰੈਲੀ ਦੇ ਰੂਪ ਵਿੱਚ ਮਨਾਇਆ ਜਾਵੇਗਾ- ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ

ਬਸਪਾ ਪੂਰੀ ਤਾਕਤ ਨਾਲ ਬਲਾਕ ਸੰਮਤੀ ਤੇ ਜਿਲਾ ਪਰਿਸ਼ਦ ਦੀਆਂ ਚੋਣਾਂ ਲਈ ਮੈਦਾਨ ਵਿੱਚ ਆਵੇਗੀ -ਪ੍ਰਵੀਨ ਕੁਮਾਰ ਬੰਗਾ

ਬੰਗਾ/ ਮੇਹਲੀ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਐਮ ਪੀ ਅਤੇ ਜਨਰਲ ਸਕੱਤਰ ਪਰਵੀਨ ਬੰਗਾ ਜੀ ਇੰਚਾਰਜ ਹਲਕਾ ਅੰਨਦਪੁਰ ਸਾਹਿਬ ਨੇ ਬਸਪਾ ਦੇ ਗੜ੍ਹ ਮੰਨੇ ਜਾਂਦੇ ਪਿੰਡ ਖੋਥੜਾ ਵਿਖੇ ਵਰਲਡ ਵਾਈਡ ਸਪੋਰਟਰ ਦੇ ਆਗੂ ਹਰਜਿੰਦਰ ਖੋਥੜਾ ਜੀ ਦੇ ਘਰ ਪਹੁੰਚ ਕੇ 15 ਮਾਰਚ ਨੂੰ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਤੇ ਫਗਵਾੜਾ ਵਿਖੇ ਹੋਣ ਜਾ ਰਹੀ ‘ਪੰਜਾਬ ਬਚਾਓ ਰੈਲੀ’ ਤੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਸਰਦਾਰ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਵਿੱਚ ਸਾਰੇ ਹੀ ਬਹੁਜਨ ਸਮਾਜ ਨੂੰ ਇਕੱਠਾ ਕਰਕੇ ਇੱਕ ਵੱਡੀ ਤਾਕਤ ਬਣ ਕੇ ਉਭਰੇਗੀ। ਨਾਲ ਹੀ ਉਹਨਾਂ ਨੇ ਕਿਹਾ ਬਸਪਾ ਹਰ ਇੱਕ ਵਰਗ ਨੂੰ ਬਰਾਬਰਤਾ ਦਾ ਬਣਦਾ ਸਨਮਾਨ ਦੇ ਕੇ 2027 ਵਿੱਚ ਪੰਜਾਬ ਵਿੱਚ ਬਹੁਜਨ ਸਮਾਜ ਦੀ ਸਰਕਾਰ ਬਣਾਵੇਗੀ। ਪ੍ਰਵੀਨ ਕੁਮਾਰ ਬੰਗਾ ਜੀ ਨੇ ਕਿਹਾ ਕਿ ਵਿਧਾਨ ਸਭਾ ਬੰਗਾ ਤੋਂ ਵੱਡੇ ਕਾਫਲੇ ਦੇ ਨਾਲ ਪੰਜਾਬ ਬਚਾਓ ਰੈਲੀ ਵਿੱਚ ਪਹੁੰਚਣਗੇ ਅਤੇ ਇੱਕ ਨਵਾਂ ਸਿਆਸੀ ਆਗਾਜ਼ ਸ਼ੁਰੂ ਕਰਨਗੇ ਜੋ ਪੰਜਾਬ ਅਤੇ ਪੰਜਾਬੀਅਤ ਦੀ ਹਿੱਤ ਵਿੱਚ ਹੋਵੇਗਾ। ਖੋਥੜਾਂ ਪਿੰਡ ਦੇ ਮਿਸ਼ਨਰੀ ਸਾਥੀਆਂ ਨੇ ਇਹ ਭਰੋਸਾ ਦਵਾਇਆ ਕਿ ਉਹ ਇਸ ਪੰਜਾਬ ਬਚਾਓ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨਗੇ। ਇਸ ਮੌਕੇ ਤੇ ਸਾਬਕਾ ਸਰਪੰਚ ਅਸ਼ੋਕ ਕੁਮਾਰ ਹਲਕਾ ਉਪ ਪ੍ਰਧਾਨ ,ਸਾਬਕਾ ਸਰਪੰਚ ਹਰਜਿੰਦਰ ਕੁਮਾਰ ,ਸਾਬਕਾ ਸਰਪੰਚ ਜਸਵਿੰਦਰ ਕੌਰ, ਸਾਬਕਾ ਬਲਾਕ ਸੰਮਤੀ ਚੇਅਰਮੈਨ ਗੁਰਦੇਵ ਕੌਰ, ਸਤਪਾਲ ਬਸਰਾ, ਡਾ ਮੋਹਣ ਲਾਲ ਬਧਣ, ਪਰਧਾਨ ਚਾਂਦੀ ਰਾਮ ਸਾਬਕਾ ਪੰਚ, ਰਾਜਵਿੰਦਰ ਰਾਜਾ ਸਾਬਕਾਪੰਚ ਇਟਲੀ ਗੁਰਪ੍ਰੀਤ ਕੋਰ , ਪੰਕਜ ਬੰਗਾ , ਗੁਰਦੀਪ ਕੌਰ,ਸਟੂਡੈਂਟ ਆਗੂ ਅਮਿਤ ਬੰਗਾ, ਸੰਦੀਪ ਵਿਰਦੀ ਦੀਪਾ, ਜਤਿੰਦਰ ਕੁਮਾਰ ਬੱਲਾ, ਬਲਵੀਰ ਕੋਰ, , ਬੀਰੂ ਰਾਮ ਜੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ 15 ਮਾਰਚ ਦੀ ਪੰਜਾਬ ਬਚਾਓ ਰੈਲੀ ਫਗਵਾੜਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੋ–ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ। 15 ਮਾਰਚ ਲਈ ਵਹੀਰਾਂ ਘੱਤ ਕੇ ਪਹੁੰਚਣਗੇ ਸਾਹਿਬ ਕਾਸ਼ੀ ਰਾਮ ਵਰਕਰ ਅਤੇ ਸਮਰਥਕ -ਪ੍ਰਵੀਨ ਬੰਗਾ
Next articleਡਾ ਉਂਕਾਰ ਸਿੰਘ ਜੀ ਨੂੰ ਮਿਲਿਆ ਬੈਸਟ ਪ੍ਰੈਜ਼ੀਡੈਂਟ ਅਵਾਰਡ।