ਸਾਹਿਬ

(ਸਮਾਜ ਵੀਕਲੀ)

ਸਾਡਾ ਵੀ ਕੋਈ ਹੱਕ ਹੈ ਸਾਹਿਬ
ਗ਼ੁਰਬਤ ਹਾਲੇ ਤੱਕ ਹੈ ਸਾਹਿਬ

ਕੋਕਾ ਵੇਚ ਕੇ ਰਸਮ ਨਿਭਾਈ
ਤਾਂ ਤੇ ਬਚਿਆ ਨੱਕ ਏ ਸਾਹਿਬ

ਚੋਰ ਖੁਰਾ ਜਾ ਮਹਿਲੀਂ ਵੜਿਆ
ਹਾਲੇ ਵੀ ਕੋਈ ਸ਼ੱਕ ਏ ਸਾਹਿਬ

ਮੋਢਿਆਂ ਉੱਤੇ ਭਾਰ ਅਵੱਲੇ
ਪੀੜ ਕਰੇਂਦਾ ਲੱਕ ਏ ਸਾਹਿਬ

ਸੱਚ ਨੇ ਸੂਲ਼ੀ ਚੜ੍ਹ ਕੇ ਰਹਿਣਾ
ਇਹ ‘ਸ਼ੀਰਾਜ਼’ ਨੂੰ ਪੱਕ ਏ ਸਾਹਿਬ

ਮਜ਼ਹਰ ਸ਼ੀਰਾਜ਼ (ਲਹਿੰਦਾ ਪੰਜਾਬ)

+923454216319

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੇਂ ਸਾਲ ਦੀਆਂ ਵਧਾਈਆਂ ਦੇ ਸ਼ਬਦ ਬਦਲੋ-
Next articleਮੁਬਾਰਿਕ 22