ਕੰਜ਼ਕਾਂ ਦੀ ਭਾਲ

ਅਮਰਜੀਤ ਚੰਦਰ 

(ਸਮਾਜ ਵੀਕਲੀ)

ਅੱਜ ਕੰਜ਼ਕਾਂ ਲੱਭਣ ਚੱਲੇ
ਨਾ ਮਿਲੀ ਕੋਈ ਕੰਜ਼ਕ
ਪੂਜਾ ਦੀ ਕੀਤੀ ਤਿਆਰੀ
ਪੂਜਾ ਦਾ ਸਾਰਾ ਸਮਾਨ ਲਿਆਏ।
ਨਰਾਤਿਆਂ ਦੇ ਵਰਤ ਰੱਖੇ
ਰੋਜ਼ ਮੰਦਰ ਦੇ ਦਰਸ਼ਨ ਕੀਤੇ
ਪੂਜਾ ਦੀਆਂ ਰਸਮਾਂ ਨਿਭਾਈਆਂ
ਲਾਲ ਚੁੰਨੀ ਦੇ ਕੇ ਸੰਦੂਰ ਲਿਗਾਏ
ਮਾਤਾ ਦਾ ਮੰਦਰ ਸਜਾਇਆ
ਫਲ ਫਰੂਟ ਮਿਠਾਈ ਲਿਆਏ
ਘਰ ਦੇ ਸਾਰੇ ਕਤਾਰ ‘ਚ ਬਿਠਾਏ
ਵਿਧੀ ਅਨੁਸਾਰ ਭੋਗ ਲਗਾਇਆ
ਮੰਦਰ ਦੇ ਮੋਹਰੇ ਹੱਥ ਜੋੜ
ਸਾਰਿਆਂ ਵਰਦਾਨ ਵੀ ਮੰਗਿਆ
ਮਾਤਾ ਦੀਆਂ ਭੇਟਾਂ ਗਾਈਆਂ
ਉਚੀ ਉਚੀ ਜੈਕਾਰੇ ਲਗਾਏ
ਦੁਬਾਰਾ ਕੰਜ਼ਕ ਲੱਭਣ ਨਿਕਲੇ
ਘਰ ਘਰ ਜਾ ਕੇ ਪੁੱਛਿਆ
ਕੰਜ਼ਕ ਕਿਤੇ ਨਜ਼ਰ ਨਹੀ ਆਈ।
ਸਮਾਜ ਵਿੱਚ ਧੀਆਂ ਘਟਾਉਣ ਵਾਲਿਓ,
ਧੀਆਂ ਨੂੰ ਕੁੱਖ ‘ਚ ਮਾਰਨ ਵਾਲਿਓ।
ਧੀਆਂ ਦਾ ਸਤਿਕਾਰ ਕਰੋ
ਦੇਖੋ ਸਾਡੇ ਸਮਾਜ ਦੀ ਹਾਲਤ
ਕਿਥੋਂ ਲਿਆਓਗੇ ਕੰਜ਼ਕਾਂ,
ਅੱਜ ਕੰਜ਼ਕ ਕਿਤੇ ਨਾ ਮਿਲੀ
ਪੂਜਾ ਦੀ ਤਿਆਰੀ ਸਾਰੀ ਦੀ
ਸਾਰੀ ਰਹਿ ਗਈ ਆਧੂਰੀ

ਅਮਰਜੀਤ ਚੰਦਰ

9417600014

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਿੰਨ ਦਿਨਾਂ ਵਿਚ ਕਲਾਵਾਂ, ਕਿਤਾਬਾਂ ਅਤੇ ਨਾਟਕਾਂ ਰਾਹੀਂ ਹਜ਼ਾਰਾਂ ਦਰਸ਼ਕਾਂ ਨੂੰ ਨਾਲ ਜੋੜਦਾ ਕਲਾ-ਕਿਤਾਬ ਮੇਲਾ ਸੰਪੰਨ
Next articleStorage of renewable energy essential to net zero transition: Aus experts