ਕੰਪਿਊਟਰ ਅਧਿਆਪਕਾਂ ਦੇ ਲਾਮਿਸਾਲ ਇਕੱਠ ਤੇ ਰੋਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਪ੍ਰਿੰਸਿਪਲ ਸਕੱਤਰ ਸੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ 12 ਨੂੰ

ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਸਾਰਥਿਕ ਹੱਲ ਨਾ ਨਿਕਲਣ ਤੇ ਹੋਵੇਗਾ ਸਘੰਰਸ਼ ਤੇਜ਼- ਜਗਜੀਤ ਥਿੰਦ

ਕਪੂਰਥਲਾ, (ਕੌੜਾ)- ਕੰਪਿਊਟਰ ਅਧਿਆਪਕ ਯੂਨੀਅਨ ਕਪੂਰਥਲਾ ਬਲਾਕ (ਸੁਲਤਾਨਪੁਰ ਲੋਧੀ) ਦੇ ਕੰਪਿਊਟਰ ਅਧਿਆਪਕਾਂ ਨੇ ਸਟੇਟ ਕਮੇਟੀ ਵਲੋਂ ਦਿਤੇ ਪ੍ਰੋਗਰਾਮ ਅਨੁਸਾਰ ਬਲਾਕ ਪ੍ਰਧਾਨ ਹਰਮਿੰਦਰ ਸਿੰਘ ਤੇ ਜਿਲ੍ਹਾਂ ਜਨਰਲ ਸਕੱਤਰ ਜਗਜੀਤ ਸਿੰਘ ਥਿੰਦ ਦੀ ਅਗਵਾਈ ਵਿੱਚ ਪਟਿਆਲਾ ਵਿਚੇ ਮੁੱਖ ਮੰਤਰੀ ਤੇ ਨਿਵਾਸ ਅਸਥਾਨ ਅੱਗੇ ਕੀਤੇ ਗਏ ਸੂਬਾ ਪੱਧਰੀ ਰੋਸ ਮੁਜ਼ਾਹਰੇ ਚ ਭਾਗ ਲਿਆ।ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਥਿੰਦ ਅਤੇ ਹਰਮਿੰਦਰ ਸਿੰਘ ਨੇ ਦੱਸਿਆ ਕੇ ਪੰਜਾਬ ਭਰ ਤੋਂ ਇਕੱਤਰ ਹੋਏ ਲੱਗਭਗ 5000 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੇ ਲਾਮਿਸਾਲ ਇਕੱਠ ਤੇ ਰੋਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਮੌਕੇ ਤੇ ਹੀ ਮੁੱਖ ਮੰਤਰੀ ਦੇ ਪ੍ਰਿੰਸਿਪਲ ਸਕੱਤਰ ਸੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ 12 ਜੁਲਾਈ ਨੂੰ ਕਰਵਾਉਣੀ ਤਹਿ ਹੋਈ ਹੈ।ਉਹਨਾਂ ਦੱਸਿਆ ਕੇ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ ਮੰਗਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਬਿਨਾਂ ਕਿਸੇ ਕਾਰਨ ਟਾਲਦੀ ਆ ਰਹੀ ਹੈ ਇਸ ਲਈ ਜੇਕਰ 12 ਜੁਲਾਈ ਦੀ ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਕੋਈ ਸਾਰਥਿਕ ਹੱਲ ਨਹੀਂ ਨਿਕਲਦਾ ਤਾਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ 25 ਜੁਲਾਈ ਦੀ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਜਿਸ ਦਾ ਸਥਾਨ ਬਾਅਦ ਵਿੱਚ ਦੱਸਿਆ ਜਾਵੇਗਾ। ਜਗਜੀਤ ਸਿੰਘ ਥਿੰਦ ਨੇ ਕਿਹਾ ਕੇ ਸਰਕਾਰਾਂ ਐਲਾਨ ਕਰਕੇ ਮੁੱਕਰ ਜਾਂਦੀਆਂ ਹਨ । ਇਹ ਤਾਂ ਦੇਖਿਆ ਸੀ ਪਰ ਸਰਕਾਰਾ ਮਾਨਯੋਗ ਰਾਜਪਾਲ ਜੀ ਦੁਆਰਾ ਕੀਤੇ ਨੋਟੀਫਿਕੇਸ਼ਨ ਅਤੇ ਖੁੱਦ ਦਿਤੇ ਨਿਯੁਕਤੀ ਪੱਤਰਾਂ ਨੂੰ ਵੀ ਮੰਨਣ ਤੋ ਇਨਕਾਰੀ ਹੈ । ਇਹ ਪਹਿਲੀ ਵਾਰ ਦੇਖਿਆ ਹੈ।ਇਸ ਮੌਕੇ ਜਸਪਾਲ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਤਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਸੁਰਜੀਤ ਸਿੰਘ, ਗੁਰਭੇਜ ਸਿੰਘ, ਗੁਰਵਿੰਦਰ ਸਿੰਘ, ਵਿਕਾਸ ਸ਼ਰਮਾ, ਆਦਿ ਹਾਜਰ ਸਨ।

Previous articleਬੀਤੀ ਰਾਤ ਸ਼ਾਮ ਚੁਰਾਸੀ ਦੇ ਇੱਕ ਘਰ ਵਿੱਚ ਡਾਕਾ 22 ਤੋਲੇ ਸੋਨਾ ਅਤੇ 4 ਲੱਖ 25 ਹਜ਼ਾਰ ਕੈਸ਼ ਸਮੇਤ ਵਿਦੇਸ਼ੀ ਕਰੰਸੀ ਲੁੱਟੀ
Next articleਵੋਲਟੇਜ ਘਟਣ ਵਧਣ ਕਾਰਨ ਸਰੂਪ ਨਗਰ ਰਾਓਵਾਲੀ ਦੇ ਲੋਕ ਪਰੇਸ਼ਾਨ, ਬਿਜਲੀ ਚੋਰ ਫੜਨ ਦੀ ਮੰਗ