(ਸਮਾਜ ਵੀਕਲੀ)
ਜਿੱਥੇ ਨਜ਼ਰਾਂ ਕਰ ਜਾਣ ਕਾਰੇ ਮੂੰਹੋਂ ਕਹਿਣ ਦੀ ਹੋੜ ਨਹੀਂ ਹੁੰਦੀ ।
ਦਿਲ ਉੱਤੇ ਲਿੱਖ ਸੱਜਣਾ ਨਾਵਾਂ ਬਾਂਹੀਂ ਲਿਖਣ ਦੀ ਲੋੜ ਨਹੀਂ ਹੁੰਦੀ।
ਸੱਜਣ ਬਿਨ ਮਹਿਲੀਂ ਵੀ ਗੁ਼ਰਬਤ ਕਿੰਨੇ ਹੀ ਭਾਵੇਂ ਹੋਣ ਗਲੀਚੇ,
ਜੇਕਰ ਮਿਲ ਜਾਏ ਪਿਆਰ ਦੀ ਦੌਲਤ ਰਹਿੰਦੀ ਕੋਈ ਥੋੜ ਨਹੀਂ ਹੁੰਦੀ ।
ਉਂਝ ਸੁਭਾਅ ਦੀ ਭਾਵੇਂ ਅੜਬੀ ਗੱਲ ਗੱਲ ਤੇ ਗਲ ਪੈ ਜਾਂਦੀ ਹਾਂ,
ਪਰ ਜੇ ਜਿੰਦ ਵੀ ਮੰਗ ਲਵੇ ਮੇਰੀ ਬੱਸ ਓਹਦੀ ਗੱਲ ਮੋੜ ਨਹੀਂ ਹੁੰਦੀ।
ਮਾਹੀ ਦੇ ਦੀਦਾਰ ਨੂੰ ਤਰਸਣ ਇੱਕ ਟਕ ਵੇਖੀ ਜਾਂਦੀਆਂ ਬੂਹਾ,
ਰੋ-ਰੋ ਰਾਤ ਲੰਘਾਵਣ ਮਗਰੋਂ ਅੱਖ ਫ਼ਿਰ ਵੀ ਅੱਖ ਰੋੜ ਨਹੀਂ ਹੁੰਦੀ ।
ਪਰਜਿੰਦਰ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly