ਜ਼ਿੰਦਾਬਾਦ ਦੇ ਨਾਅਰੇ

ਦੀਪ ਸੈਂਪਲਾਂ

(ਸਮਾਜ ਵੀਕਲੀ)

ਚੋਰ ਹੈ ਭਾਵੇਂ ਨੇਤਾ ਜੀ ਲ‌ਈ ਜ਼ਿੰਦਾਬਾਦ ਦੇ ਨਾਅਰੇ ਲੱਗਦੇ।

ਨਾਅਰੇ ਲਾਉਣੇ ਵਾਲਿਆਂ ਨੂੰ ਸਰਕਾਰ ਦੇ ਕਿਉਂ ਨਹੀ ਸਹਾਰੇ ਲੱਗਦੇ ।

ਵੋਟਾਂ ਦਾ ਹੀ ਫ਼ਿਕਰ ਹੁੰਦਾ ਏ, ਨੋਟਾਂ ਦਾ ਹੀ ਜ਼ਿਕਰ ਹੁੰਦਾ ਏ
ਬੋਤਲਾਂ ਲੇਕੇ ਜਨਤਾਂ ਨੂੰ ਵੀ ਕ‌ਈ ਦਿਨ ਖੂਬ ਨਜ਼ਾਰੇ ਲੱਗਦੇ।

ਜੋ ਵੋਟਾਂ ਤੋਂ ਪਹਿਲਾਂ ਲੋਕਾਂ ਦੇ ਵਿੱਚ ਨੀਵਾਂ ਹੋ ਕੇ ਚੱਲਦਾ
ਜਿੱਤਣ ਪਿਛੋਂ ਓਸੇ ਦੇ ਹੀ ,ਕਾਸਤੋਂ ਉੱਚੇ ਚੁਬਾਰੇ ਲੱਗਦੇ।

ਸੋਚ ਵਿਹੂਣੀ ਪਰਜਾ ਲਾਲਚ ਦੇ ਵੱਸ ਪੈ ਕੇ ਭਰੇ ਗਵਾਹੀ
ਲੋੜ ਪੈਣ ਤੇ ਰਾਜਿਆਂ ਵੱਲੋਂ ਪਰਜਾ ਨੂੰ ਹੀ ਲਾਰੇ ਲੱਗਦੇ।

ਭੱਵਿਖ ਦੇਸ਼ ਦਾ ਸੜਕਾਂ ਉੱਤੇ ਟੰਗ ਧੜੰਗਾ ਘੁੰਮਦਾ ਫਿਰਦਾ
ਹਰਾਮਖੋਰ ਇਹ ਮੰਤਰੀਆਂ ਨੂੰ ਆਪ ਦੇ ਬੱਚੇ ਪਿਆਰੇ ਲੱਗਦੇ।

ਹਿੰਸਾਂ ਅਤੇ ਅਹਿੰਸਾ ਦੀਪ ਸੈਂਪਲਿਆ ਹੱਥ ਸਰਕਾਰਾਂ ਦੇ ਹੈ।
ਅੜਚਣ ਪੈਦਾ ਹੋ ਜਾਂਦੀ ਏ ਜਦ ਵੀ ਹੋਣ‌ ਗੁਜਾਰੇ ਲੱਗਦੇ ।

ਪੰਜੇ ਉਂਗਲਾਂ ਇਕ ਸਾਰ ਨਹੀਂ ਹੋ ਸਕਦਾ ਵਿੱਚ ਚੰਗੇ ਹੋਵਣ
ਪਰ ਕੁਰਸੀ ਤੇ ਜੋ ਵੀ ਬੈਠੇ ਮੈਨੂੰ ਤਾਂ ਹਥਿਆਰੇ ਲੱਗਦੇ ।

ਗੀਤਕਾਰ ਦੀਪ ਸੈਂਪਲਾਂ
ਸ੍ਰੀ ਫ਼ਤਹਿਗੜ੍ਹ ਸਾਹਿਬ
6283087924

 

Previous articleਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣ ਲਈ ਕਿਸੇ ਵੀ ਹੱਦ ਤੱਕ ਜਾਉ: ਅਮੋਲਕ ਸਿੰਘ ਗਾਖਲ ਯੂ.ਐੱਸ.ਏ.
Next articleਸ਼ਬਦ ਚਿੱਤਰ