(ਸਮਾਜ ਵੀਕਲੀ)
ਕੀ ਕਰੀਏ ਹੁਣ ਸੱਜਣਾ ਤੇਰੀ ਆਦਤ ਪੈ ਗਈ ਏ
ਸੁਹਣੀ ਤੇਰੀ ਸੀਰਤ ਸਾਡੀ ਰੂਹ ਤੇ ਛਾ ਗਈ ਏ
ਬਿਨ ਤੇਰੇ ਹੁਣ ਕੁਝ ਵੀ ਮਨ ਨੂੰ ਭਾਉੰਦਾ ਨਹੀਂ
ਸਾਜ ਵੀ ਦਿਲ ਦਾ ਤੇਰੇ ਬਿਨ ਹੁਣ ਗਾਉਂਦਾ ਨਹੀਂ
ਸੂਰਜ ਚੰਨ ਰੋਸ਼ਨੀ ਵੰਡਦੇ ਚਾਰ ਚੁਫੇਰੇ ਨੇ
ਪਰ ਤੇਰੇ ਬਿਨ ਸੱਜਣਾ ਚਾਰੇ ਪਾਸੇ ‘ਨੇਰੇ ਨੇ
ਤੇਰੇ ਬਾਝੋਂ ਖੁਸ਼ੀਆਂ ਚੰਗੀਆਂ ਲੱਗਦੀਆਂ ਨਹੀਂ
ਪਿਆਰ ਦੀਆਂ ਨਦੀਆਂ ਸੱਜਣਾ ਵੱਗਦੀਆਂ ਨ੍ਹੀਂ
ਸੋਚਾਂ ਵਿੱਚ ਮਿਲਿਆ ਰੂਹ ਰੱਜਦੀ ਨਾ ਸੱਜਣਾ
ਹਕੀਕਤ ਵਿੱਚ ਤੂੰ ਆ ਕੇ ਸਾਨੂੰ ਮਿਲ ਸੱਜਣਾ।।
ਵੀਨਾ ਬਟਾਲਵੀ
ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly