ਲੋਕ ਸਭਾ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਉੱਤੇ ਰਾਜਾ ਗਿੱਲ ਵੱਲੋਂ ਸੁਰਿੰਦਰ ਸ਼ਿੰਦੀ ਦਾ ਸਨਮਾਨ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਸਮਰਾਲਾ ਵਿੱਚ ਪੈਂਦਾ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ, ਜਿੱਥੋਂ ਵਾਰਡ ਨੰਬਰ ਚਾਰ ਪੰਜ ਦੇ ਵਿੱਚੋਂ ਲੰਘੀਆਂ ਲੋਕ ਸਭਾ ਚੋਣਾਂ ਦੇ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਬਦਲੇ ਅੱਜ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਨੂੰ ਵਾਰਡ ਨੰਬਰ 4 ,5ਦੇ ਬੂਥ ਨੰਬਰ 45 ਤੋਂ ਕਾਂਗਰਸ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਤੇ ਮਾਛੀਵਾੜਾ ਸ਼ਹਿਰ ਤੋਂ ਪਹਿਲੇ ਨੰਬਰ ਤੇ ਜਿਤਾਉਣ ਤੇ ਸੁਰਿੰਦਰ ਕੁਮਾਰ ਛਿੰਦੀ ਸਾਬਕਾ ਐਮ ਸੀ ਦਾ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਅੱਗੇ ਤੋਂ ਆਉਣ ਵਾਲੀਆਂ ਵੋਟਾਂ ਵਿੱਚ ਹੋਰ ਵੱਧ ਤੋਂ ਵੱਧ ਮਿਹਨਤ ਕਰਨਾ ਲਈ ਹੌਸਲਾ ਅਫ਼ਜ਼ਾਈ ਕੀਤੀ ਗਈ। ਵਾਰਡ ਨੰਬਰ 4,5 ਦਾ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਅੱਗੇ ਤੋਂ ਕਾਂਗਰਸ ਪਾਰਟੀ ਵਿੱਚ ਮਜ਼ਬੂਤੀ ਨਾਲ ਕੰਮ ਕਰਨ ਵਾਅਦਾ ਕੀਤਾ ਗਿਆ। ਇਸ ਸਮੇਂ ਪਰਮਜੀਤ ਸਿੰਘ ਨੀਲੋਂ, ਅੱਛਰ ਰਾਮ,ਕਾਲਾ ਮੁਨੀਮ, ਡਾਕਟਰ ਮਦਨਪਾਲ ਸਿੰਘ,ਗੁਰਮੁੱਖ ਸਿੰਘ ਪੀ ,ਏ, ਹਰਚੰਦ ਸਿੰਘ ਪੀ,ਏ,ਕਰਮਜੀਤ ਸਿੰਘ ਢੋਲੀ, ਸਵਰਨ ਸਿੰਘ ਸੰਨੀ,ਦਰਸ਼ਨ ਸਿੰਘ ਰਾਜੂ,ਕਸਮੀਰੀ ਲਾਲ ਪੱਪੀ,ਅਮਨਦੀਪ ਸਿੰਘ ਭੱਠਲ, ਬਿੱਲੂ ,ਗੁਰਪ੍ਰੀਤ ਸਿੰਘ ਬੂਟਾ, ਬਲਵੰਤ ਸਿੰਘ, ਡਾਕਟਰ ਧਰਮਪਾਲ,ਸੰਜੂ, ਰਮਨਦੀਪ ਸਿੰਘ, ਮੁਲਖ਼ ਰਾਜ, ਦੀਪਕ ਢੋਲੀ, ਕੁਲਵੀਰ ਸਿੰਘ ਪੱਪੂ, ਕਰਨਦੀਪ ਸਿੰਘ, ਕਮਲਜੀਤ ਸਿੰਘ, ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖਾਂ ਵਿਰੁੱਧ ਬੋਲਣ ਵਾਲੇ ਸੰਦੀਪ ਗੋਰੇ ਉੱਤੇ ਨਿਹੰਗ ਸਿੰਘਾਂ ਵੱਲੋਂ ਹਮਲਾ ਸਖਤ ਜ਼ਖਮੀ
Next articleਪੰਜਾਬੀ ਸਾਹਿਤ ਖੇਤਰ ਦੀ ਮਾਣਮੱਤੀ ਸਖਸ਼ੀਅਤ ਕੁਲਵਿੰਦਰ ਵਿਰਕ ਦਾ ਹੋਵੇਗਾ ਰੁਬਰੂ ਤੇ ਪੰਜਾਬੀ ਲੋਕ ਗਾਇਕਾ ਸਰਬਜੀਤ ਕੌਰ ਦਾ ਗੀਤ ਲੋਕ ਅਰਪਣ।