ਲੋਕ ਸਭਾ ਚੋਣਾਂ ਉਪਰੰਤ ਸ੍ਰੀ ਰਜਿੰਦਰ ਸੰਧੂ ਫਿਲੌਰ ਕਾਂਗਰਸ ਦੇ ਇੱਕ ਵੱਡੇ ਤੇ ਲੋਕਪਿ੍ਯ ਚਿਹਰੇ ਵਜੋਂ ਉੱਭਰੇ

*ਆਉਣ ਵਾਲੀ ਵਿਧਾਨ ਸਭਾ ਚੋਣ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਦੇ ਬਹੁਗਿਣਤੀ ਵਰਕਰਾਂ ਦੀ ਹਾਈਕਮਾਡ ਤੋਂ ਮੰਗ ਹੈ ਕਿ ਸੰਧੂ ਵਰਗੇ ਲੀਡਰਾਂ ਨੂੰ ਜ਼ੁੰਮੇਵਾਰੀ ਨਾਲ ਨਿਵਾਜਿਆ ਜਾਵੇ*

ਫਿਲੌਰ/ਅੱਪਰਾ (ਸਮਾਜ ਵੀਕਲੀ)  (ਜੱਸੀ)-ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਫਿਲੌਰ ਤੋਂ ਸੀਨੀਅਰ ‘ਆਪ’ ਆਗੂ ਰਜਿੰਦਰ ਸੰਧੂ ਫਿਲੌਰ ਆਪਣੀ ਸਮੂਹ 51 ਮੈਂਬਰੀ ਆਪ ਦੀ ਟੀਮ ਅਤੇ ਸੈਂਕੜੇ ਵਰਕਰਾਂ ਸਮੇਤ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਸਨ ਤੇ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਜਿੱਤ ‘ਚ ਵੱਡਾ ਫੈਕਟਰ ਸਾਬਤ ਹੋਏ ਹਨ| ਉਨਾਂ ਦੀ ਅਗਵਾਈ ‘ਚ ਕੱਈ ਪਿੰਡਾਂ ਦੇ ਮੌਜੂਦਾ ਅਤੇ ਸਾਬਕਾ ਸਰਪੰਚ,ਪੰਚ, ਨੰਬਰਦਾਰ ਤੇ ਹੋਰ ਮੋਹਤਬਰ ਵੀ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਸਨ | ਸ. ਚੰਨੀ ਦੀ ਜਿੱਤ ਤੋਂ ਬਾਅਦ ਵਿਧਾਨ ਸਭਾ ਹਲਕਾ ਫਿਲੌਰ ‘ਚ ਸ੍ਰੀ ਰਜਿੰਦਰ ਸੰਧੂ ਕਾਂਗਰਸ ਪਾਰਟੀ ‘ਚ ਵੱਡੇ ਚਿਹਰੇ ਦੇ ਤੌਰ ‘ਤੇ ਉੱਭਰੇ ਹਨ |  ਸੰਧੂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਫਿਲੌਰ ਦੇ ਵੀ ਵੱਡੇ ਚਿਹਰਿਆਂ  ਵਿੱਚੋਂ  ਹਨ | ਗੌਰਕਰਨ ਯੋਗ ਹੈ ਕਿ ਰਜਿੰਦਰ ਸੰਧੂ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ ਤੇ ਆਮ ਲੋਕਾਂ ਦੇ ਕੰਮ ਕਰਵਾਉਣ ਲਈ ਜਾਣੇ ਜਾਂਦੇ ਹਨ | ਉਨਾਂ ਦੀ ਅਗਵਾਈ ‘ਚ ਇਲਾਕੇ ਦੇ ਪਿੰਡਾਂ ‘ਚ ਕਾਂਗਰਸ ਪਾਰਟੀ ਨੇ ਕਈ ਪਿੰਡ ਵਿੱਚੋ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ ਹੈ |  ਸੰਧੂ ਦੀ ਅਗਵਾਈ ‘ਚ ਕਾਂਗਰਸ ਪਾਰਟੀ ਆਪਣੀਆਂ ਵਿਰੋਧੀ ਰਾਜਸੀ ਪਾਰਟੀਆਂ ਨੂੰ ਵੱਖ-ਵੱਖ ਪਿੰਡਾਂ ਦੇ ਬੂਥਾ ਤੋਂ ਪਿਛਾੜੀ ਨਜ਼ਰ  ਆਈ । ਹਲਕਾ ਫਿਲੌਰ ‘ਚ ਵੀ ਕਾਂਗਰਸੀ ਉਮੀਦਵਾਰ ਸ ਚੰਨੀ ਨੇ ਭਾਰੀ ਲੀਡ ਪ੍ਰਾਪਤ ਕੀਤੀ | ਲੋਕ ਸਭਾ ਚੋਣਾਂ ਵਿੱਚ ਆਪਣੀ ਅੱਣਥੱਕ ਮਹਿਨਤ ਸਦਕੇ ਰਜਿੰਦਰ ਸੰਧੂ ਆਮ ਲੋਕਾਂ ਦੇ ਹਰਮਨ ਪਿਆਰੇ ਨੇਤਾ ਬਣ ਗਏ ਹਨ ਤੇ ਜ਼ਮੀਨੀ ਤੌਰ ‘ਤੇ ਜੁੜੇ ਰਹਿਣਾ ਤੇ ਆਮ ਲੋਕਾਂ ਦੇ ਕੰਮ ਕਰਵਾਉਣਾ ਦੀ ਆਦਤ ਉਨਾਂ ਨੂੰ  ਭਵਿੱਖ ‘ਚ ਹੋਰ ਅੱਗੇ ਲੈ ਕੇ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸੁਣ ਦਿਲਾਂ ਦੇ ਹਾਲ ਨੀਂ ਮਾਏ
Next articleਕਡਿਆਲ ਦਾ ਘਾਟਾ ਕਦੇ ਪੂਰਾ ਨਹੀ ਹੋ ਸਕਦਾ- ਫੁਰਮਾਨ ਸਿੰਘ ਸੰਧੂ