(ਸਮਾਜ ਵੀਕਲੀ) ਪੰਜਾਬ ਵਿੱਚ ਚੋਣਾਂ ਇੱਕ ਜੂਨ ਨੂੰ ਹੋਣ ਜਾ ਰਹੀਆਂ ਹਨ ਬਾਕੀ ਦੇਸ਼ ਵਿੱਚ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ ਤੌਰ ਤੇ ਲੋਕਾਂ ਨੂੰ ਵੱਖ-ਵੱਖ ਢੰਗਾਂ ਨਾਲ ਉਹਨਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਜਿਸ ਲਈ ਉਹਨਾਂ ਨੇ ਨਵੇਂ- ਨਵੇਂ ਢੰਗ ਅਪਣਾਏ ਤੇ ਹੁਣ ਵਾਰੀ ਪੰਜਾਬ ਦੀ ਆ ਗਈ ਹੈ। ਪੰਜਾਬੀਓ ਇੱਕ ਜੂਨ ਨੂੰ ਪੰਜਾਬ ਸਮੇਤ 57 ਲੋਕ ਸਭਾ ਸੀਟਾਂ ਲਈ ਇਹ ਚੋਣਾਂ ਹੋਣ ਜਾ ਰਹੀਆਂ ਹਨ ਜਿਨਾਂ ਵਿੱਚੋਂ ਪੰਜਾਬ ਦੀਆਂ 13 ਮਹੱਤਵਪੂਰਨ ਸੀਟਾਂ ਵੀ ਹਨ। 2024 ਦੀਆਂ ਲੋਕ ਸਭਾ ਚੋਣਾਂ ਬੜੀਆਂ ਹੀ ਮਹੱਤਵਪੂਰਨ ਹਨ ਰਾਸ਼ਟਰੀ ਪੱਧਰ ਤੇ ਚੋਣਾਂ ਇੰਡੀਆ ਗਠਜੋੜ ਅਤੇ ਐਨ.ਡੀ.ਏ .ਗਠਜੋੜ ਵਿਚਕਾਰ ਹੋ ਰਹੀਆਂ ਹਨ। ਦੋਵਾਂ ਵੱਲੋਂ ਹੀ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੰਜਾਬੀਆਂ ਨੇ ਹਮੇਸ਼ਾ ਹੀ ਦੇਸ਼ ਦੀ ਰਾਜਨੀਤੀ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਹੈ ਸੋ ਵੋਟਾਂ ਵਾਲੇ ਦਿਨ ਖੁਦ ਵੀ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਵੋਟਾਂ ਪਾਉਣ ਦੇ ਲਈ ਉਤਸਾਹਿਤ ਕਰੋ ਤਾਂ ਕਿ ਦੇਸ਼ ਦਾ ਇੱਕ ਵਧੀਆ ਭਵਿੱਖ ਬਣਾਉਣ ਲਈ ਵਧੀਆ ਸੋਚ ਵਾਲੇ ਸੰਸਦ ਮੈਂਬਰ ਚੁਣੇ ਜਾ ਸਕਣ ਅਤੇ ਉਹਨਾਂ ਵਿੱਚੋਂ ਹੀ ਇੱਕ ਕਾਬਲ ਪ੍ਰਧਾਨ ਮੰਤਰੀ ਦੇਸ਼ ਨੂੰ ਮਿਲ ਸਕੇ ਜਿਹੜਾ ਦੇਸ਼ ਵਾਸੀਆਂ ਦੀਆਂ ਮਹੱਤਵਪੂਰਨ ਜਰੂਰਤਾਂ ਜਿਨਾਂ ਵਿੱਚ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ , ਭ੍ਰਿਸ਼ਟਾਚਾਰੀ ਆਦਿ ਨੂੰ ਦੂਰ ਕਰਨ ਵਿੱਚ ਸਮਰੱਥ ਹੋਵੇ । ਜਿਹੜੀ ਟੀਮ ਦੀ ਦੇਸ਼ ਨੂੰ ਜਰੂਰਤ ਹੈ ਉਹ ਆਪਣਾ ਇੱਕੋ ਇੱਕ ਕੀਮਤੀ ਵੋਟ ਦੇ ਕੇ ਹੀ ਚੁਣੀ ਜਾ ਸਕਦੀ ਹੈ ਸੋ ਹਰ ਤਰ੍ਹਾਂ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚਾਹੇ ਗਰਮੀ ਦਾ ਮੌਸਮ ਹੈ, ਬਹੁਤ ਜਿਆਦਾ ਗਰਮੀ ਪੈ ਰਹੀ ਹੈ ਪਰ ਜੇ ਇਸ ਵਾਰ ਆਪਣੀ ਵੋਟ ਦਾ ਇਸਤੇਮਾਲ ਸਹੀ ਢੰਗ ਨਾਲ ਨਾ ਕੀਤਾ ਤਾਂ ਆਉਣ ਵਾਲੇ ਪੰਜ ਸਾਲਾਂ ਲਈ ਆਪਣਾ, ਆਪਣੇ ਬੱਚਿਆਂ ਤੇ ਭੈਣ ਭਰਾਵਾਂ ਦਾ ਅਤੇ ਦੇਸ਼ ਦਾ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ ਕਿਉਂਕਿ ਹੁਣ ਕਿਸੇ ਵੀ ਬਹਾਨੇ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਵੋਟ ਪਾਉਣ ਨਹੀਂ ਹੈ ਜਾ ਸਕੇ ਤੇ ਫਿਰ ਬਾਅਦ ਦੇ ਵਿੱਚ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਾਂਗੇ।
ਖਾਸ ਤੌਰ ਤੇ ਨੌਜਵਾਨ ਵੋਟਰਾਂ ਤੇ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਵੋਟਰਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਸੁਨਹਿਰੀ ਭਵਿੱਖ ਦੇ ਲਈ ਜਰੂਰ ਵੋਟ ਪਾਉਣ
। ਸਾਰੇ ਵੋਟਰਾਂ ਨੂੰ ਬਿਨਾਂ ਕਿਸੇ ਲਾਲਚ ਅਤੇ ਜਾਤ, ਮਜਹਬ, ਧਰਮ ਤੋਂ ਉੱਪਰ ਉੱਠ ਕੇ ਆਪਣੇ ਅਤੇ ਆਪਣੇ ਪਰਿਵਾਰ ਤੇ ਹੋਰ ਲੋਕਾਂ ਦੇ ਸੁਨਹਿਰੀ ਭਵਿੱਖ ਲਈ ਜਰੂਰ ਵੋਟ ਪਾਉਣ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬੀਆਂ ਨੇ ਹਮੇਸ਼ਾ ਹੀ ਦੇਸ਼ ਅਤੇ ਰਾਜ ਦੀ ਰਾਜਨੀਤੀ ਵਿੱਚ ਆਪਣਾ ਉਸਾਰੂ ਰੋਲ ਅਦਾ ਕੀਤਾ ਹੈ। ਸੋ ਆਓ ਪ੍ਰਣ ਕਰੀਏ ਕਿ ਚੋਣਾਂ ਦੇ ਇਸ ਪਰਵ ਵਿੱਚ ਆਪਣੇ ਦਿਮਾਗ ਦੀ ਵਰਤੋਂ ਕਰਦੇ ਹੋਏ ਇਕ ਜੂਨ (ਸ਼ਨੀਵਾਰ) ਦੇ ਦਿਨ ਬੂਥ ਤੇ ਜਾ ਕੇ ਆਪਣਾ ਕੀਮਤੀ ਵੋਟ ਜਰੂਰ ਪਾ ਕੇ ਆਈਏ ।
ਮਾਸਟਰ ਮਹਿੰਦਰ ਪ੍ਰਤਾਪ ਸ਼ੇਰਪੁਰ ਸੰਗਰੂਰ 148025
+91 98149 22770