ਲੋਕ ਸਭਾ ਚੋਣਾਂ !

ਰਾਹੁਲ ਲੋਹੀਆਂ
(ਸਮਾਜ ਵੀਕਲੀ)
ਦੇਖੋ ਕਿਹਦੇ ਸਿਰ ਸੱਜਦਾ ਤਾਜ਼ ।
ਦੇਖੋ ਕਿਹੜਾ ਹੁਣ ਕਰਦਾ ਰਾਜ ।
ਦੇਖੋ ਕਿਹੜਾ ਕਰਦਾ ਹੁਣ ਮਸਲੇ ਹੱਲ ।
ਦੇਖੋ ਕੌਣ ਕਰਦਾ ਤਰੱਕੀ ਦੀ ਗੱਲ ।
ਦੇਖੋ ਕਿਹੜਾ ਹੁਣ ਵਿਕਾਸ ਕਰਦਾ ।
ਦੇਖੋ ਕੌਣ ਖਾਲੀ ਖਜ਼ਾਨੇ ਨੂੰ ਭਰਦਾ ।
ਦੇਖੋ ਕਿਹੜਾ ਨਸੇ਼ ਹੁਣ ਬੰਦ ਕਰਾਉਂਦਾ ।
ਦੇਖੋ ਕੌਣ ਤਸਕਰਾਂ ਨੂੰ ਠੱਲ ਪਾਉਂਦਾ ।
ਦੇਖੋ ਕਿਹੜਾ ਬੇਰੋਜ਼ਗਾਰੀ ਨੂੰ ਮਿਟਾਉਂਦਾ ।
ਦੇਖੋ ਕੌਣ ਨੌਕਰੀਆਂ ਹੁਣ ਲੈ ਕੇ ਆਉਂਦਾ ।
ਦੇਖੋ ਕਿਹੜਾ ਹੁਣ ਕਰਦਾ ਗ਼ੰਦਗੀਂ ਨੂੰ ਸਾਫ਼ ।
ਦੇਖੋ ਕੌਣ ਕਰਦਾ ਹੁਣ ਕਰਜ਼ਿਆਂ ਨੂੰ ਮਾਫ਼ ।
ਦੇਖੋ ਕਿਹੜਾ ਹੁਣ ਰਿਸ਼ਵਤਖੋਰੀ ਨੂੰ ਰੋਕਦਾ ।
ਦੇਖੋ ਕੌਣ ਹੁਣ ਘਪਲੇਬਾਜ਼ਾ ਨੂੰ ਟੋਕਦਾ  ।
ਦੇਖੋ ਕਿਹੜਾ ਹੁਣ ਗ਼ਰੀਬੀ ਨੂੰ ਹਟਾਉਂਦਾ ।
ਦੇਖੋ ਕੌਣ ਕਾਲਾ ਧੰਨ ਵਾਪਿਸ ਲਿਆਉਂਦਾ ।
ਦੇਖੋ ਕਿਹੜਾ ਰੋਡ ਹੁਣ ਪੱਕੇ ਕਰਦਾ ।
ਦੇਖੋ ਕੌਣ ਜ਼ਨਤਾ ਨਾਲ ਧੱਕੇ ਕਰਦਾ ।
ਦੇਖੋ ਕਿਹੜਾ ਸਾਡੇ ਹੱਕਾਂ ਨੂੰ ਮੋੜਦਾ ।
ਦੇਖੋ ਕੌਣ ਹੁਣ ਸਿੱਖਿਆਂ ਨਾਲ ਜੋੜਦਾ ।
ਦੇਖੋ ਕਿਹੜਾ ਭਿ੍ਸ਼ਟਾਚਾਰ ਦੀਆਂ ਜੜਾ ਕੁਤਰਦਾ ।
ਦੇਖੋ ਕੌਣ “ਰਾਹੁਲ ਲੋਹੀਆਂ”ਉਮੀਦਾਂ ਤੇਂ ਹੁਣ ਖਰਾ ਉਤਰਦਾ ।
ਰਾਹੁਲ ਲੋਹੀਆਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleProtecting Children From Tobacco Industry Interference
Next articleਪ੍ਰਭ ਆਸਰਾ ਸੰਸਥਾ ਦੇ ‘ਮਿਸ਼ਨ ਮਿਲਾਪ’ ਤਹਿਤ 03 ਲਾਵਾਰਸ (?) ਨਾਗਰਿਕ ਉਹਨਾਂ ਦਿਆਂ ਪਰਿਵਾਰਾਂ ਤੱਕ ਪਹੁੰਚਾਏ