ਪੰਜਾਬ ਵਿੱਚ ਲੋਕ ਸਭਾ ਚੋਣ ਨਤੀਜੇ

ਲੋਕ ਸਭਾ ਚੋਣਾਂ ਦੀ ਖਬਰ ਤੁਹਾਡੀ ਨਜ਼ਰ
ਬਲਬੀਰ ਸਿੰਘ ਬੱਬੀ-ਸਾਡੇ ਦੇਸ਼ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਅੱਜ ਚਾਰ ਜੂਨ ਨੂੰ ਤਕਰੀਬਨ 10 ਕੁ ਵਜੇ ਤੋਂ ਹੀ ਆਉਣੇ ਸ਼ੁਰੂ ਹੋ ਗਏ ਸਨ ਸਮੁੱਚੇ ਦੇਸ਼ ਵਿੱਚ ਭਾਜਪਾ ਦੁਆਰਾ ਫਿਰ ਵੱਡੀ ਪਾਰਟੀ ਵਜੋਂ ਉਭਰੀ ਹੈ ਤੇ ਸਰਕਾਰ ਬਣਾਉਣ ਦੇ ਲਈ ਬਹੁਮਤ ਸਿੱਧ ਕਰਦੀ ਹੈ ਜੇਕਰ ਪੰਜਾਬ ਦੇ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵਾਰ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਬਹੁਤ ਹੀ ਹੈਰਾਨੀਜਨਕ ਆਏ ਹਨ। ਲੋਕ ਸਭਾ ਚੋਣਾਂ ਦੇ ਦਰਮਿਆਨ ਸਭ ਤੋਂ ਅਹਿਮ ਸੀਟ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਇਲਾਵਾ ਸੰਗਰੂਰ ਪੰਥਕ ਮੰਨੀਆਂ ਜਾ ਰਹੀਆਂ ਸਨ। ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੋ ਇਸ ਵੇਲੇ ਡਿਬਰੂਗੜ ਵਿੱਚ ਬੰਦ ਹਨ ਉਹ ਆਜਾਦ ਉਮੀਦਵਾਰ ਦੇ ਤੌਰ ਉੱਤੇ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਗਏ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਵੀ ਆਪਣੀ ਜਿੱਤ ਦਾ ਜਲਵਾ ਵਧੀਆ ਤਰੀਕੇ ਦੇ ਨਾਲ ਦਿਖਾ ਗਏ। ਇਨਾਂ ਦੋਵਾਂ ਸੀਟਾਂ ਉੱਪਰ ਦੇਸ਼ ਵਿਦੇਸ਼ ਦੇ ਪੰਜਾਬੀਆਂ ਦੀ ਨਜ਼ਰ ਟਿਕੀ ਹੋਈ ਸੀ ਤੇ ਅੱਜ ਨਤੀਜਿਆਂ ਦੀ ਉਡੀਕ ਸੀ ਨਤੀਜਿਆਂ ਵਿੱਚ ਇਹ ਉਮੀਦਵਾਰ ਸਫਲ ਹੋਏ। ਇਸ ਤੋਂ ਇਲਾਵਾ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਮੌਜੂਦਾ ਕੈਬਨਿਟ ਮੰਤਰੀ ਮੀਤ ਹੇਅਰ ਤੇ ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਅਕਾਲੀ ਦਲ ਬਾਦਲ ਦੇ ਇਕਬਾਲ ਸਿੰਘ ਝੂੰਦਾ ਚੋਣ ਮੈਦਾਨ ਵਿੱਚ ਸਨ ਜਿੱਥੋਂ ਮੀਤ ਹੇਅਰ ਸਿਮਰਨਜੀਤ ਸਿੰਘ ਮਾਨ ਸੁਖਪਾਲ ਸਿੰਘ ਖਹਿਰਾ ਜਿਹੇ ਦਿੱਗਜ਼ ਨੂੰ ਹਰਾ ਕੇ ਵੱਡੀ ਗਿਣਤੀ ਵਿੱਚ ਵੋਟਾਂ ਲੈ ਕੇ ਸਫਲ ਹੋਇਆ।
   ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ 13 ਲੋਕ ਸਭਾ ਸੀਟਾਂ ਦੇ ਉੱਪਰ ਇਨਾਂ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਜਿਨਾਂ ਦੇ ਵਿੱਚੋਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਹੀ ਇੱਕ ਸੀਟ ਜਿੱਤ ਕੇ ਅਕਾਲੀ ਦਲ ਬਾਦਲ ਦੀ ਲਾਜ ਰੱਖ ਸਕੀ ਬਾਕੀ 12 ਸੀਟਾਂ ਦੇ ਉੱਪਰ ਅਕਾਲੀ ਦਲ ਦੇ ਉਮੀਦਵਾਰ ਬੁਰੀ ਤਰਾਂ ਹਾਰੇ। ਉਹ ਚੌਥੇ ਪੰਜਵੇਂ ਨੰਬਰ ਜੋਗੇ ਹੀ ਰਹੇ ਇਸ ਵੇਲੇ ਦੇਸ਼ ਵਿੱਚ ਉਭਰ ਰਹੀ ਭਾਰਤੀ ਜਨਤਾ ਪਾਰਟੀ ਦਾ ਜੋ ਹਾਲ ਪੰਜਾਬ ਵਾਸੀਆਂ ਨੇ ਪੰਜਾਬ ਵਿੱਚ ਕੀਤਾ ਹੈ ਉਹ ਵੀ ਬਹੁਤ ਵੱਡੀ ਗੱਲ ਹੈ। ਭਾਜਪਾ ਤੇ ਅਕਾਲੀ ਦਲ ਦੋਵੇਂ ਗਠਜੋੜ ਅਧੀਨ ਚੋਣਾਂ ਲੜਦੇ ਸਨ ਤੇ ਇਸ ਵਾਰ ਦੋਵੇਂ ਪਹਿਲੀ ਵਾਰ ਅਲੱਗ ਅਲੱਗ ਲੜੇ ਚਲੋ, ਅਕਾਲੀ ਦਲ ਦੀ ਸ਼ਾਖ ਤਾਂ ਇੱਕ ਸੀਟ ਨਾਲ ਬਚ ਗਈ ਪਰ ਭਾਜਪਾ ਨੂੰ ਪੰਜਾਬ ਵਾਸੀਆਂ ਨੇ ਬਿਲਕੁਲ ਵੀ ਮੂੰਹ ਨਹੀਂ ਲਾਇਆ। 13 ਦੀਆਂ 13 ਸੀਟਾਂ ਦੇ ਵਿੱਚੋਂ ਭਾਜਪਾ ਦਾ ਪੰਜਾਬ ਵਿੱਚ ਖਾਤਾ ਵੀ ਨਹੀਂ ਖੁੱਲ ਸਕਿਆ। ਭਾਜਪਾ ਦੇ ਇਸ ਤਰਾਂ ਬੁਰੀ ਤਰ੍ਹਾਂ ਹਾਰ ਜਾਣ ਦਾ ਕਾਰਨ ਹੈ ਕਿ ਸਮੁੱਚੇ ਦੇਸ਼ ਦੇ ਕਿਸਾਨਾਂ ਦੇ ਨਾਲ ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਨੇ ਖੇਤੀ ਸਬੰਧੀ ਕਾਲੇ ਕਾਨੂੰਨ ਬਣਾਏ ਉਸ ਤੋਂ ਬਾਅਦ ਇਕ ਸਾਲ ਲਗਾਤਾਰ ਦਿੱਲੀ ਵਿੱਚ ਕਿਸਾਨ ਮੋਰਚਾ ਚੱਲਿਆ ਅਨੇਕਾਂ ਕਿਸਾਨ ਇਸ ਮੋਰਚੇ ਵਿੱਚ ਮਾਰੇ ਗਏ ਤੇ ਹੋਰ ਬਹੁਤ ਕੁਝ ਹੋਇਆ ਹੁਣ ਜਦੋਂ ਭਾਜਪਾ ਦੀਆਂ 13 ਲੋਕ ਸਭਾ ਸੀਟਾਂ ਦੇ ਉੱਪਰ ਇਸ ਦੇ ਉਮੀਦਵਾਰ ਪੰਜਾਬ ਵਿੱਚ ਪ੍ਰਚਾਰ ਲਈ ਆਉਂਦੇ ਸਨ ਤਾਂ ਕਿਸਾਨਾਂ ਨੇ ਇਨਾਂ ਦਾ ਡਟਵਾਂ ਵਿਰੋਧ ਜਾਰੀ ਰੱਖਿਆ ਇਥੇ ਵੀ ਭਾਜਪਾ ਨੇ ਪੁਲਿਸ ਰਾਹੀਂ ਕਿਸਾਨਾਂ ਉੱਤੇ ਤਸ਼ੱਦਦ ਕੀਤਾ ਅਜਿਹੇ ਕਾਰਨਾ ਕਰਕੇ ਹੀ ਪੰਜਾਬ ਵਾਸੀਆਂ ਨੇ ਭਾਜਪਾ ਨੂੰ ਮੂੰਹ ਨਹੀਂ ਲਾਇਆ। ਇਹ ਗੱਲ ਵੱਖਰੀ ਹੈ ਕਿ ਭਾਜਪਾ ਦੀ ਪੰਜਾਬ ਵਿੱਚ ਭਾਜਪਾ ਦੀ ਵੋਟ ਪ੍ਰਤੀਸ਼ਤ ਵਿੱਚ ਵਾਧਾ ਹੋਇਆ ਹੈ ਪਰ ਖਾਤਾ ਨਾ ਖੋਲਣਾ ਪੰਜਾਬ ਵਾਸੀਆਂ ਦੀ ਵੱਡੀ ਜਿੱਤ ਹੈ।
 ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 13-0 ਦੀ ਗੱਲ ਕਰਦੇ ਕਰਦੇ ਤਿੰਨ ਸੀਟਾਂ ਤੱਕ ਸਿਮਟ ਗਏ ਤੇ ਕਾਂਗਰਸ ਸੱਤ ਸੀਟਾਂ ਲੈਣ ਵਿੱਚ ਸਫਲ ਹੋਈ। ਚਰਚਿਤ ਸੀਟ ਖਡੂਰ ਸਾਹਿਬ ਤੋਂ ਆਜਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਖਾਲਸਾ ਜੇਤੂ ਰਹੇ ਜਿਸ ਨੇ ਕਾਂਗਰਸ ਤੇ ਕੁਲਬੀਰ ਸਿੰਘ ਜ਼ੀਰਾ, ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਭਾਜਪਾ ਦੇ ਮਨਜੀਤ ਸਿੰਘ ਮੀਆਂ ਵਿੰਡ ਨੂੰ ਹਰਾਇਆ। ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਜਿਨਾਂ ਨੇ ਅਕਾਲੀ ਦਲ ਦੇ ਨਵੇਂ ਬਣੇ ਆਗੂ ਮਹਿੰਦਰ ਸਿੰਘ ਕੇ ਪੀ ਤੇ ਆਪ ਦੇ ਪਵਨ ਟੀਨੂ ਨੂੰ ਹਰਾਇਆ। ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਵੱਲੋਂ ਜੇਤੂ ਰਹੇ ਜਿਨਾਂ ਨੇ ਆਪ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਹਰਾਇਆ। ਗੁਰਦਾਸਪੁਰ ਤੋਂ ਕਾਂਗਰਸ ਦੇ ਪ੍ਰਮੁੱਖ ਆਗੂ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਨੇ ਆਪ ਦੇ ਬਟਾਲਾ ਤੋਂ ਵਿਧਾਇਕ ਤੇ ਲੋਕ ਸਭਾ ਉਮੀਦਵਾਰ ਸੈਰੀ ਕਲਸੀ, ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਤੇ ਭਾਜਪਾ ਦੇ ਦਿਨੇਸ਼ ਬੱਬੂ ਨੂੰ ਹਰਾਇਆ। ਫਤਿਹਗੜ ਸਾਹਿਬ ਤੋਂ ਕਾਂਗਰਸ ਦੇ ਪਹਿਲੇ ਮੈਂਬਰ ਪਾਰਲੀਮੈਂਟ ਅਮਰ ਸਿੰਘ ਦੁਬਾਰਾ ਜੇਤੂ ਰਹੇ ਜਿਨਾਂ ਨੇ ਆਪ ਦੇ ਗੁਰਪ੍ਰੀਤ ਜੇ ਪੀ, ਅਕਾਲੀ ਦਲ ਦੇ ਬਿਕਰਮਜੀਤ ਸਿੰਘ ਖਾਲਸਾ, ਭਾਜਪਾ ਦੇ ਗੇਜਾ ਰਾਮ ਰਾਮ ਨੂੰ ਹਰਾਇਆ। ਅਨੰਦਪੁਰ ਸਾਹਿਬ ਤੋਂ ਆਪ ਤੇ ਮਲਵਿੰਦਰ ਸਿੰਘ ਕੰਗ ਜੇਤੂ ਰਹੇ ਉਨਾਂ ਨੇ ਕਾਂਗਰਸ ਦੇ ਵਿਜੇਇੰਦਰ ਸਿੰਗਲਾ, ਅਕਾਲੀ ਦਲ ਬਾਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ,  ਭਾਜਪਾ ਦੇ ਸੁਭਾਸ਼ ਸ਼ਰਮਾ ਤੇ ਬਸਪਾ ਦੇ ਜਸਬੀਰ ਸਿੰਘ ਗੜੀ ਨੂੰ ਹਰਾਇਆ। ਹੁਸ਼ਿਆਰਪੁਰ ਤੋਂ ਕਾਂਗਰਸ ਛੱਡ ਆਪ ਵਿੱਚ ਸ਼ਾਮਿਲ ਹੋਏ ਡਾਕਟਰ ਰਾਜ ਕੁਮਾਰ ਚੱਬੇਵਾਲ ਜੇਤੂ ਰਹੇ ਜਿਨਾਂ ਨੇ ਭਾਜਪਾ ਦੇ ਸੋਮ ਪ੍ਰਕਾਸ਼ ਮੌਜੂਦਾ ਮੈਂਬਰ ਪਾਰਲੀਮੈਂਟ ਦੀ ਪਤਨੀ, ਅਨੀਤਾ ,ਅਕਾਲੀ ਦਲ ਦੇ ਸੋਹਣ ਸਿੰਘ ਠੰਡਲ ਨੂੰ ਹਰਾਇਆ।
    ਲੁਧਿਆਣਾ ਤੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ਤੋਂ ਭਾਜਪਾਈ ਬਣੇ ਰਵਨੀਤ ਬਿੱਟੂ, ਆਪ ਦੇ ਅਸ਼ੋਕ ਪਰਾਸ਼ਰ ਪੱਪੀ, ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਨੂੰ ਹਰਾਇਆ। ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੇ ਆਪ ਦੇ ਜੇਤੂ ਰੱਥ ਉੱਤੇ ਸਵਾਰ ਹੋਣ ਵਾਲੇ ਫਿਲਮੀ ਅਦਾਕਾਰ ਕਰਮਜੀਤ ਅਨਮੋਲ, ਅਕਾਲੀ ਦਲ ਦੇ ਰਾਜਬਿੰਦਰ ਸਿੰਘ ਨੂੰ ਹਰਾਇਆ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲਾਜ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੱਕੋ ਇੱਕ ਸੀਟ ਜਿੱਤ ਕੇ ਰੱਖੀ। ਬੀਬਾ ਬਾਦਲ ਇੱਥੋਂ ਲਗਾਤਾਰ ਪੰਜਵੀਂ ਬਾਰ ਲੋਕ ਸਭਾ ਦੀ ਚੋਣ ਲੜ ਰਹੇ ਸਨ ਜਿਨਾਂ ਨੇ ਆਪ ਦੇ ਗੁਰਮੀਤ ਸਿੰਘ ਖੁਡੀਆ ਮੰਤਰੀ, ਕਾਂਗਰਸ ਦੇ ਜੀਤ ਮਹਿੰਦਰ ਸਿੱਧੂ ਤੇ ਭਾਜਪਾ ਦੀ ਪਰਮਪਾਲ ਕੌਰ, ਜੋ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹਨ, ਲੱਖਾਂ ਸਿਧਾਣਾ ਨੂੰ ਵੀ ਹਰਾਇਆ। ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੇ ਭਾਜਪਾ ਦੇ ਗੁਰਮੀਤ ਸਿੰਘ ਰਾਣਾ ਸੋਢੀ, ਆਪ ਦੇ ਕਾਕਾ ਬਰਾੜ, ਅਕਾਲੀ ਨਰਦੇਵ ਸਿੰਘ ਮਾਨ ਨੂੰ ਫਸਮੇ ਮੁਕਾਬਲੇ ਵਿੱਚ ਹਰਾਇਆ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੂਜੀ ਵਾਰ ਜਿੱਤੇ। ਭਾਜਪਾ ਲਈ ਅਮਰੀਕਾ ਤੋਂ ਆਏ ਤਰਨਜੀਤ ਸਿੰਘ ਸੰਧੂ, ਆਪ ਵੱਲੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ ਹਰਾਇਆ।
  ਚੰਡੀਗੜ੍ਹ ਯੂ ਟੀ ਉੱਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ ਜਿਸ ਵਿੱਚ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਭਾਜਪਾ ਦੇ ਸੰਜੇ ਟੰਡਨ ਨੂੰ ਹਰਾਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

 

Previous articleਮਾਮਲਾ ਮੋਦੀ ਸਰਕਾਰ ਵੱਲੋਂ ਟੋਲ ਟੈਕਸ ਵਧਾਉਣ ਦਾ
Next articleਮੁਲਾਜ਼ਮਾਂ ਦੀ ਮਈ ਮਹੀਨੇ ਦੀ ਤਨਖ਼ਾਹ ਰੋਕਣ ਦੇ ਹੁਕਮ ਮੁਲਾਜ਼ਮ ਵਰਗ ਨਾਲ਼ ਕੋਝਾ ਮਜ਼ਾਕ-ਜੀ. ਟੀ. ਯੂ