ਲੋਹੜੀ……..

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਸੁੰਦਰ ਮੁੰਦਰੀਏ ਨੀ ! ਤੇਰਾ ਕੌਣ ਵਿਚਾਰਾ ਹੋ !
ਦੁੱਲਾ ਭੱਟੀ ਵਾਲਾ ਹੋ!ਦੁੱਲੇ ਧੀ ਵਿਆਹੀ ਹੋ !
ਸੇਰ ਸ਼ਕਰ ਪਾਈ ਹੋ !
ਲਾਲ ਪਟਾਕਾ ਹੋ ! ਕੁੜੀ ਦਾ ਸ਼ਾਲੂ ਪਾਟਾ ਹੋ !
ਸ਼ਾਲੂ ਕੌਣ ਸਮੇਟੇ ! ਚਾਚਾ ਗਾਲੀ ਦੇਸੇ !
ਚਾਚੇ ਚੂਰੀ ਕੁੱਟੀ ! ਜਿਮੀਦਾਰਾਂ ਲੁੱਟੀ !
ਜ਼ਿਮੀਦਾਰ ਸੁਧਾਏ ! ਇੱਕ ਭੋਲਾ ਰਹਿ ਗਿਆ !
ਸਿਪਾਹੀ ਫੜ ਕੇ ਲੈ ਗਿਆ !
ਸਿਪਾਹੀ ਨੇ ਮਾਰੀਆਂ ਇੱਟਾਂ ! ਭਾਵੇਂ ਰੋਵਾਂ ਭਾਵੇਂ ਪਿੱਟਾਂ ! ਤੇਰੀ ਜੀਵੇ ਜੋੜੀ !
ਲੋਹੜੀ ਦਿਓ ਜੀ ਲੋਹੜੀ !
ਕੁੜੀ ਦਾ ਕੌਣ ਵਿਚਾਰਾਹੋ!ਦੁੱਲਾ ਭੱਟੀ ਵਾਲਾ ਹੋ !
ਲੋਹੜੀ ਬਈ ਲੋਹੜੀ !
ਥੋਡਾ ਮੁੰਡਾ ਚੜੂਗਾਘੋੜੀ ! ਘੋੜੀ ਚੜ ਕੇ ਤੀਰ ਚਲਾਇਆ !
ਤੀਰ ਵੱਜਿਆ ਕਿੱਕਰ ਤੇ ! ਸਿੰਨ੍ਹ ਕੇ ਨਿਸ਼ਾਨਾ ਤੁੱਕੇ ਤੇ ! ਜਿਹੜੇ ਲੋਹੜੀ ਨ੍ਹੀਂ ਦਿੰਦੇ !
ਉਹ ਟੱਬਰ ਭੁੱਖੇ ਜੇ ! ਲੋਹੜੀ ਬਈ ਲੋਹੜੀ !
ਆਧੁਨਿਕ ਲੋਹੜੀ ਆਈ ਹੋ ! ਵਧਾਈਆਂ ਜੀ ! ਵਧਾਈਆਂ !! ਵੱਧ ਵੱਧ ਵਧਾਈਆਂ ਜੀ !
ਰਿਉੜੀਆਂ ਵੰਡੀਆਂ ਜਾਣ ਹੋ ! ਗੱਚਕ ਵੰਡੀ ਜਾਵੇ ਹੋ !ਸੋਨ-ਪਾਪੜੀ ਵੰਡੀ ਜਾਵੇ ਹੋ !
ਪਤੀਸਾ ਵੰਡਿਆ ਜਾਵੇ ਹੋ !ਘਰ ਖੁਸ਼ੀਆਂ ਨਾਲ ਭਰ ਜਾਵੇ ਹੋ! ਰੱਬ ਰਹਿਮਤਾਂ ਦੇ ਢੇਰ ਲਾਵੇ ਹੋ !
ਦੁੱਖ ਦਲਿੱਦਰ ਘਰੋਂ ਭਜਾਵੇ ਹੋ ! ਪਰਿਵਾਰਿਕ ਸਾਂਝਾਂ ਵਧਾਵੇ ਹੋ !
ਤੂਰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਭਿਜਵਾਵੇ ਹੋ !ਨਾਲੇ ਵੰਡੇ ਤੇ ਨਾਲੇ ਖਾਵੇ ਹੋ !

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40ਏ ਚੰਡੀਗੜ੍ਹ।

ਫੋਨ ਨੰਬਰ : 9878469639

Previous articleਆਮ ਆਦਮੀ ਪਾਰਟੀ ਨੇ ਦਲਿਤ- ਪੱਛੜੇ ਵਰਗਾਂ ਦਾ ਰਾਜਨੀਤਕ ਕਤਲ ਕੀਤਾ : ਡਾ. ਅਵਤਾਰ ਸਿੰਘ ਕਰੀਮਪੁਰੀ
Next articleਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ’ਪੰਜਾਬ ਇਲੈਕਸ਼ਨ ਕੁਇਜ਼-2025’ ’ਚ ਵੱਧ ਤੋਂ ਵੱਧ ਭਾਗ ਲੈਣ ਨੌਜਵਾਨ ਆਫਲਾਈਨ ਮੁਕਾਬਲੇ ਸੂਬਾ ਪੱਧਰ ’ਤੇ 24 ਜਨਵਰੀ ਨੂੰ ਹੋਣਗੇ