(ਸਮਾਜ ਵੀਕਲੀ)
ਲੋਹੀਆਂ ਵਿੱਚ ਬੜੇ ਕਲਾਕਾਰ ਹੋਏ ਨੇ
ਇਹਦੇ ਵਿੱਚ ਨਾ ਕੋਈ ਸ਼ੱਕ ਏ
ਆਪਣੀ ਕਲ਼ਮ ਨਾਲ ਲੋਹੀਆਂ ਵਾਲੇ “ਰਾਹੁਲ”ਨੇ
ਹਰ ਪਾਸੇ ਪਾਈ ਹੋਈ ਪੂਰੀ ਧੱਕ ਏ !
ਡੂੰਘੀ ਸੋਚ ਦੇ ਨਾਲ ਉਹ
ਬਹੁਤ ਖ਼ੂਬ ਸੱਚੀ ਏ ਲਿਖ਼ਦਾ
ਮੈਂ ਵੀ ਉਹਦੀ ਕਲ਼ਮ ਤੋਂ ਯਾਰੋ
ਬਹੁਤ ਕੁੱਝ ਜਾਨਾ ਹਾਂ ਸਿੱਖਦਾ !
ਲਿਖ਼ਤ ਉਹਦੀ ਸੱਚੀ ਯਾਰੋ
ਦਿਲ ਵਿੱਚ ਜਗਾ ਹੈ ਬਣਾਉਂਦੀ
ਬੇ ਖ਼ੌਫ਼ ਲਿਖ਼ਦੀ ਕਲ਼ਮ ਉਹਦੀ
ਹਰ ਵਾਰ ਸਿਰਾ ਹੈ ਲਾਉਂਦੀ !
ਰਚਨਾ ਉਹਦੀ ਨੂੰ ਪੜ ਕੇ
ਦਿਲ ਨੂੰ ਮਿਲਦਾ ਬੜਾ ਸਕੂਨ ਏ
ਬਾ ਕਮਾਲ ਸ਼ਾਇਰੀ ਉਸਦੀ
ਬੜਾ ਲਿਖ਼ਣ ਦਾ ਉਹਦੇ ਚ ਜਨੂੰਨ ਏ !
ਹਰ ਇੱਕ ਟੌਪਿਕ ਦੇ ਉੱਤੇ ਉਹਨੇ
ਰਚਨਾ ਨੂੰ ਹੈ ਬਣਾਇਆ
ਆਪਣੀ ਕਲ਼ਮ ਦਾ ਕਰਕੇ ਉਹ
ਅਖ਼ਬਾਰਾਂ ਦੇ ਵਿੱਚ ਹੈ ਛਾਇਆਂ !
ਪੂਰੇ ਜੱਗ ਦੇ ਉੱਤੇ ਯਾਰੋ
ਕਲ਼ਮ ਉਸਦੀ ਪਹਿਚਾਣ ਏ
ਲੋਹੀਆਂ ਵਾਲੇ ਰਾਹੁਲ ਤੇਂ
ਸਾਨੂੰ ਬੜਾ ਹੀ ਮਾਣ ਏ !
ਅਮਨ ਗਿੱਲ