HOME ਪਿੰਡ ਬਰਵਾਲਾ ਵਿੱਚ ਨੌਜਵਾਨਾਂ ਵੱਲੋਂ ਬੂਟੇ ਲਗਾਏ ਗਏ

ਪਿੰਡ ਬਰਵਾਲਾ ਵਿੱਚ ਨੌਜਵਾਨਾਂ ਵੱਲੋਂ ਬੂਟੇ ਲਗਾਏ ਗਏ

3
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ 
ਜਿਲ੍ਹਾ ਲੁਧਿਆਣਾ ਦੇ ਕਸਬਾ ਕੋਹਾੜਾ ਨੇੜੇ ਪੈਂਦੇ ਪਿੰਡ ਬਰਵਾਲਾ  ਦੇ ਵਾਤਾਵਰਣ ਪ੍ਰੇਮੀ  ਨੌਜਵਾਨਾਂ  ਜਿਨ੍ਹਾਂ ਵਿੱਚ ਜਸਰਾਜ ਸਿੰਘ ਬਰਵਾਲਾ, ਵੱਲੋਂ ਮਿਤੀ 6 ਜੁਲਾਈ ਦਿਨ ਸ਼ਨੀਵਾਰ  ਨੂੰ  ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ  ਬੂਟੇ ਲਾਉਣ ਦਾ ਵਧੀਆ ਉਪਰਾਲਾ ਕੀਤਾ ਗਿਆ   । ਇਹ ਜਾਣਕਾਰੀ ਗੀਤਕਾਰ ਗੁਰਬਾਗ ਸਿੰਘ ਰਾਈਆਂ ਨੇ ਦਿੰਦੇ ਹੋਏ ਦੱਸਿਆ ਕਿ ਨਗਰ ਨਿਵਾਸੀਆਂ ਵਿੱਚ ਬੂਟੇ ਲਾਉਣ ਸਬੰਧੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ,ਇਸ ਮੌਕੇ  ਗੁਰਪਿੰਦਰ ਸਿੰਘ ਬਰਵਾਲਾ ਵੱਲੋਂ  ਡਾ.ਪ੍ਰਕਾਸ਼ ਸਿੰਘ  ( ਮੁੱਖ ਖੇਤੀਬਾੜੀ ਅਫ਼ਸਰ ), ਡਾ.ਹਰਪ੍ਰੀਤ ਸਿੰਘ ਏ. ਡੀ. ਓ, ਡਾ.ਗੌਰਵ ਧੀਰ ਏ. ਡੀ. ਓ, ਡਾ. ਪ੍ਰਦੀਪ ਸਿੰਘ ਟਿਵਾਣਾ ਏ. ਡੀ. ਓ , ਅਤੇ ਵਾਤਾਵਰਣ ਪ੍ਰੇਮੀ ਗਾਇਕ ਜਗਤਾਰ ਰਾਈਆਂ ਵਾਲਾ, ਸਮੂਹ ਗ੍ਰਾਮ ਪੰਚਾਇਤ , ਸਮੂਹ ਨਗਰ  ਨਿਵਾਸੀ , ਅਤੇ ਸਾਥੀ  ਨੌਜਵਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਹਨਾਂ ਵੱਲੋਂ ਇਸ ਕਾਰਜ਼ ਨੂੰ ਸਿਰੇ ਚੜਾਉਣ ਲਈ ਵੱਡੇ ਸਹਿਯੋਗ ਦਿੱਤੇ ਗਏ  ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੋਹੀਆਂ ਦਾ ਉੱਭਰਦਾ ਲੇਖ਼ਕ ਰਾਹੁਲ ਲੋਹੀਆਂ..
Next articleਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ ਵਰਕਰ ਆਏ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ