ਲੋਹਟ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਛੋਕਰਾਂ ਵਿਖੇ ਸ਼ਰਧਾਪੂਰਵਕ ਮਨਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਅੱਪਰਾ ਦੇ ਕਰੀਬੀ ਪਿੰਡ ਛੋਕਰਾਂ ਵਿਖੇ ਲੋਹਟ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਦਰਬਾਰ ਸਤੀ ਮੁਸਾਰਤੀ ਜੀ ਦੇ ਅਸਥਾਨ ‘ਤੇ ਪ੍ਰਬੰਧਕ ਕਮੇਟੀ ਵਲੋਂ ਐੱਨ. ਆਰ ਆਈ ਵੀਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰੇ 11 ਵਜੇ ਝੰਡੇ ਦੀ ਰਸਮ ਪੂਰਨ ਸ਼ਰਧਾ ਤੇ ਉਤਸ਼ਾਹ ਨਿਭਾਈ ਗਈ | ਉਪਰੰਤ ਸੱਭਿਆਚਾਰਕ ਤੇ ਧਾਰਮਿਕ ਸਟੇਜ ਸਜਾਈ ਗਈ, ਇਸ ਮੌਕੇ ਪੰਜਾਬੀ ਗਾਇਕਾ ਭਾਰਤੀ ਸ਼ਰਮਾ ਤੇ ਗਿੱਲ ਸਿਸਟਰ ਨੇ ਆਪਣੀ ਗਾਇਕੀ ਦਾ ਪ੍ਰਗਟਾਵਾ ਕੀਤਾ | ਅਖੀਰ ‘ਚ ਦਾਨੀ ਸੱਜਣਾਂ ਤੇ ਮੋਹਤਬਰਾਂ ਨੂੰ  ਕਮੇਟੀ ਵਲੋਂ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਠੰਢੇ ਮਿਲੇ ਜਲ ਦੀਆਂ ਛਬੀਲਾਂ ਤੇ ਅਤੁੱਟ ਲੰਗਰ ਵੀ ਵਰਤਾਏ ਗਏ | ਇਸ ਮੌਕੇ ਮੰਚ ਸੰਚਾਲਕ ਦੀ ਜਿੰਮੇਵਾਰੀ ਦੀਪਾ ਮੌ ਸਾਹਿਬ ਨੇ ਬਾਖੂਬੀ ਨਿਬਾਈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ ਵੱਖ ਵੱਖ ਥਾਂਈ ਹੋਏ ਸਨਮਾਨ
Next article“ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ” ਵਲੋਂ 06 ਜੁਲਾਈ ਨੂੰ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਵਿੱਚ ਕੀਤਾ ਜਾਵੇਗਾ ਝੰਡਾ ਮਾਰਚ