ਲੋਜਪਾ ਦੀ ਲੜਾਈ: ਚਿਰਾਗ ਪਾਸਵਾਨ ਨੇ ਪੰਜ ਬਾਗ਼ੀ ਸੰਸਦ ਮੈਂਬਰ ਪਾਰਟੀ ’ਚੋਂ ਛੇਕੇ

ਨਵੀਂ ਦਿੱਲੀ (ਸਮਾਜ ਵੀਕਲੀ): ਲੋਕ ਜਨਸ਼ਕਤੀ ਪਾਰਟੀ (ਲੋਜਪਾ) ਵਿੱਚ .ਪਈ ਦਰਾੜ ਨਿੱਤ ਡੂੰਘੀ ਹੋਣ ਲੱਗੀ ਹੈ। ਚਿਰਾਗ ਪਾਸਵਾਨ ਦੀ ਅਗਵਾਈ ਵਾਲੇ ਧੜੇ ਨੇ ਬਾਗ਼ੀ ਹੋਏ ਪੰਜ ਸੰਸਦ ਮੈਂਬਰਾਂ ਨੂੰ ਅੱਜ ਪਾਰਟੀ ’ਚੋਂ ਹੀ ਛੇਕ ਦਿੱਤਾ ਹੈ। ਉਧਰ ਇਸ ਬਾਗ਼ੀ ਧੜੇ ਦੀ ਅਗਵਾਈ ਕਰ ਰਹੇ ਪਸ਼ੂਪਤੀ ਕੁਮਾਰ ਪਾਰਸ ਨੇ ਪਲਟਵਾਰ ਕਰਦਿਆਂ ਚਿਰਾਗ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਪਾਰਸ ਰਿਸ਼ਤੇ ਵਿੱਚ ਚਿਰਾਗ ਪਾਸਵਾਨ ਦਾ ਚਾਚਾ ਹੈ। ਲੋਕ ਜਨ ਸ਼ਕਤੀ ਪਾਰਟੀ ਦੇ ਬਾਨੀ ਤੇ ਮਰਹੂਮ ਆਗੂ ਰਾਮ ਵਿਲਾਸ ਪਾਸਵਾਨ ਦੇ ਛੋਟੇ ਭਰਾ ਪਾਰਸ ਤੇ ਚਿਰਾਗ ਦਰਮਿਆਨ ਪਾਰਟੀ ’ਤੇ ਕੰਟਰੋਲ ਨੂੰ ਲੈ ਕੇ ਜੰਗ ਤੇਜ਼ ਹੋ ਗਈ ਹੈ।

ਲੋਕ ਸਭਾ ਸਕੱਤਰੇਤ ਪਾਰਸ ਨੂੰ ਸਦਨ ਵਿੱਚ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਵਜੋਂ ਮਾਨਤਾ ਦੇ ਚੁੱਕਾ ਹੈ। ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਪਾਰਸ ਦੀ ਹਮਾਇਤ ਵਿੱਚ ਨਿੱਤਰਨ ਨਾਲ ਚਿਰਾਗ ਪਾਸਵਾਨ ਇਕੱਲੇ ਪੈਣ ਲੱਗੇ ਹਨ। ਸੂਤਰਾਂ ਦੀ ਮੰਨੀਏ ਤਾਂ ਪਾਰਸ ਨੂੰ ਜਥੇਬੰਦੀ ਵਿਚਲੇ ਹੋਰਨਾਂ ਆਗੂਆਂ ਦੀ ਵੀ ਹਮਾਇਤ ਹਾਸਲ ਹੈ। ਇਸ ਦੌਰਾਨ ਦੋਵਾਂ ਧੜਿਆਂ ਵੱਲੋਂ ਪਾਰਟੀ ਦੀ ਨੁਮਾਇੰਦਗੀ ਕੀਤੇ ਜਾਣ ਦੇ ਦਾਅਵੇ ਕਰਕੇ ਇਹ ਮਾਮਲਾ ਹੋਣ ਚੋਣ ਕਮਿਸ਼ਨ ਦੇ ਦਰਬਾਰ ਪੁੱਜਣ ਦੇ ਆਸਾਰ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਿਆਣਾ ’ਚ ਬੁਢਾਪਾ, ਵਿਧਵਾ ਪੈਨਸ਼ਨ ਤੇ ਹੋਰ ਭੱਤਿਆਂ ’ਚ ਵਾਧਾ
Next articleਕੇਂਦਰ ਨੂੰ 150 ਰੁਪਏ ’ਚ ਵੈਕਸੀਨ ਡੋਜ਼ ਦੇਣੀ ਸੰਭਵ ਨਹੀਂ: ਭਾਰਤ ਬਾਇਓਟੈੱਕ