ਸਮਾਜ ਵੀਕਲੀ ਯੂ ਕੇ
ਵੱਖ ਵੱਖ ਦੇਸ਼ਾਂ ਵਿੱਚ ਵਸਦੇ
ਭੀਮ ਦੇ ਲਾਲ ਪਿਆਰਿਆਂ ਨੂੰ,
ਝੁਕ ਝੁਕ ਕਰਾਂ ਸਲਾਮ ਮੈਂ
ਇਨ੍ਹਾ ਸਾਰਿਆਂ ਨੂੰ ।
ਬਾਬਾ ਸਾਹਿਬ ਤੇ ਕਾਂਸੀ ਰਾਮ ਦਾ
ਮਿਸ਼ਨ ਜੋ ਫੈਲਾਉਂਦੇ ਨੇ,
ਤਰਕ ਬੁੱਧੀ ਨਾਲ
ਜਿਹੜੇ ਅੰਧਵਿਸ਼ਵਾਸ ਮਿਟਾਉਂਦੇ ਨੇ,
ਨਹੀਂ ਲਾਉਂਦੇ ਦੇਖੇ ਉਹ ਕਿਧਰੇ ਝੁੱਠੇ ਲਾਰਿਆਂ ਨੂੰ
ਝੁਕ ਝੁਕ ਕਰਾਂ ਸਲਾਮ ਮੈਂ
ਇੰਨ੍ਹਾਂ ਸਾਰਿਆਂ ਨੂੰ।
ਵਿੱਚ ਕਨੇਡਾ ਰਹਿਕੇ ਵੀ ਆਪਣਾ ਜਿਹਨਾਂ ਮੂਲ ਨਾ ਛੱਡਿਆ
ਹਰਜਿੰਦਰ ਚੰਚਲ ਮੱਲ ਨੇ ਹਮੇਸ਼ਾ ਮੋਹ ਸਮਾਜ ਤੇ ਭੀਮ ਮਿਸ਼ਨ ਨਾ ਰੱਖਿਆ
ਓਸ਼ੋ ਰਾਜ ਤੇ ਕਮਲੇਸ਼ ਹੀਰ ਜੋੜਨ ਨਾਲ ਜੋ ਧੰਮ ਦੇ ਸਾਰਿਆਂ ਨੂੰ
ਝੂਕ ਹੂਕ ਕਰਾ਼…….
ਕੇਵਲ ਸਿੰਘ ਸਿੰਘ ਜੀ ਤੇ ਪ੍ਰੇਮ ਮਾਨ ਜੀ ਬਸਪਾ ਦੇ ਸਦਾ ਲਾਉਣ ਜੈ ਕਾਰੇ ਨੇ,
ਯਸ਼ਪਾਲ ਤੇ ਰਾਮ ਵਾਲੀਆਂ ਜੀ ਕੌਮ ਤੋਂ ਆਪਾ ਵਾਰਨ ਦੇ ਲਈ ਕਾਹਲੇ
ਨੀਲਾ ਝੰਡਾ ਚੁੱਕਣ ਲਈ ਕਹਿੰਦੇ ਜੋ ਹਰ ਪੱਲ ਨੇ ਸਾਰਿਆਂ ਨੂੰ,
ਝੁਕ ਝੁਕ ਕਰਾਂ ਸਲਾਮ ਮੈਂ
ਇਨ੍ਹਾਂ ਸਾਰਿਆਂ ਨੂੰ ।
ਇਟਲੀ ਦੀ ਧਰਤੀ ਤੇ ਬਹਿ ਕੇ ਖੋਜ ਨਵੀਂ ਹਰ ਰੋਜ਼ ਜੋ ਕਰਦੇ
ਬਲਵਿੰਦਰ, ਅਮਰ, ਅਸ਼ਵਨੀ ਸੱਚ ਕਹਿਣ ਤੋਂ ਕਦੇ ਨਾ ਡਰਦੇ
ਤਰਕ ਦੀਆਂ ਕਰਕੇ ਗੱਲਾਂ ਦਿਨੇ ਦਿਖਾਉਂਦੇ ਤਾਰੇਆਂ ਨੂੰ
ਝੁਕ ਝੁਕ ਕਰਾਂ ਸਲਾਮ ਮੈਂ …..
ਅਮਰਜੀਤ ਬੋਧ ਤੇ ਸੁਖਦੇਵ ਬੱਧਣ ਵੀ ਨਹੀਂ ਕਿਸੇ ਗੱਲੋਂ ਪਿੱਛੇ ਹੱਟਿਆ
ਸੱਚ ਦੀਆਂ ਦੇ ਦਲੀਲਾਂ ਹਰ ਥਾਂ ਬਹੁਜਨ ਵਿਰੋਧੀਆਂ ਨੂੰ ਹੈ ਡੱਕਿਆ
ਸੋਚਣ ਲਈ ਮਜਬੂਰ ਹੈ ਕੀਤਾ ਅਖੌਤੀ ਖੂਨੀ ਹਤਿਆਰੇਆਂ ਨੂੰ
ਝੁਕ ਝੁਕ ਕਰਾਂ ਸਲਾਮ ਮੈਂ…..
ਸੋਹਣ ਸਾਪਲਾ ਜੀ ਵੀ ਸਾਹਿਤ ਦੇ ਵਿਚ ਵੀ ਆਪਣਾ ਹਿੱਸਾ ਪਾਈ ਜਾਂਦੇ
ਸੁੱਤਿਆਂ ਤਾਈਂ ਜਗਾਉਣ ਲਈ ਅਵਤਾਰ ਤੇ ਭੱਟੀ ਕੁਝ ਨਾ ਕੁਝ ਸੁਣਾਈ ਜਾਂਦੇ
ਕਦੇ ਵੀ ਤੱਤੀ ਵਾਅ ਨਾ ਲੱਗੇ ਮੰਡ ਦੇ ਸਭ ਮਿੱਤਰ ਪਿਆਰਿਆਂ ਨੂੰ
ਝੁਕ ਝੁਕ ਕਰਾਂ ਸਲਾਮ ਮੈਂ
ਇੰਨ੍ਹਾਂ ਸਾਰਿਆਂ ਨੂੰ ।


